ਪਾਕਿਸਤਾਨ ''ਚ ਇਜ਼ਰਾਇਲੀ ਝੰਡਾ ਲਹਿਰਾਉਣ ਦੇ ਮਾਮਲੇ ''ਚ ਦੋ ਲੋਕ ਗ੍ਰਿਫਤਾਰ
Wednesday, May 13, 2020 - 02:23 AM (IST)

ਲਾਹੌਰ (ਭਾਸ਼ਾ)- ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਇਕ ਘਰ ਦੀ ਛੱਤ 'ਤੇ ਇਜ਼ਰਾਇਲੀ ਝੰਡਾ ਲਹਿਰਾਉਣ ਦੇ ਮਾਮਲੇ ਵਿਚ ਮੰਗਲਵਾਰ ਨੂੰ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਸ ਨੇ ਦੱਸਿਆ ਕਿ ਸਿਆਲਕੋਟ ਜ਼ਿਲੇ ਦੇ ਪਨਵਾਨਾ ਦੇ ਵਾਸੀ ਮੁਜ਼ੰਮਿਲ ਅਲੀ ਖੰਬੂ ਅਤੇ ਉਸ ਦੇ ਪਿਤਾ ਨੂੰ ਦੇਸ਼ ਦੇ ਕਾਨੂੰਨ ਦੀ ਉਲੰਘਣਾ ਕਰਕੇ ਝੰਡਾ ਲਹਿਰਾਉਣ ਲਈ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸ਼ੱਕੀ ਦੁਸ਼ਮਨ ਦੇਸ਼ ਦਾ ਪਰਚਮ ਲਹਿਰਾਉਣ ਦਾ ਕੋਈ ਠੋਸ ਕਾਰਣ ਨਹੀਂ ਦੇ ਸਕਿਆ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਵਿਚ ਦੁਸ਼ਮਨ ਦੇਸ਼ ਦਾ ਝੰਡਾ ਫਹਿਰਾਉਣਾ ਮੁਲਕ ਦੀ ਮਾਲਕੀਅਤ ਦੀ ਉਲੰਘਣਾ ਹੈ। ਇਸ ਦੇ ਲਈ 10 ਸਾਲ ਤੱਕ ਜੇਲ ਦੀ ਸਜ਼ਾ ਹੋ ਸਕਦੀ ਹੈ।