ਟਵਿਟਰ ਨੇ ਯੂਜ਼ਰਸ ਲਈ ਵਧਾਈ ਅੱਖਰਾਂ ਦੀ ਮਿਆਦ
Thursday, Nov 09, 2017 - 05:00 AM (IST)

ਨਿਊਯਾਰਕ — ਟਵਿਟਰ ਆਪਣੇ ਖਪਤਕਾਰਾਂ ਲਈ 140 ਸ਼ਬਦਾਂ ਵਿਚ ਆਪਣੀ ਗੱਲ ਕਹਿਣ ਦੀ ਹੱਦ ਨੂੰ ਖਤਮ ਕਰਦੇ ਹੋਏ ਅੱਖਰਾਂ ਦੀ ਮਿਆਦ ਦੁੱਗਣੀ ਮਤਲਬ 280 ਕਰਨ ਜਾ ਰਿਹਾ ਹੈ। ਭਾਵੇਂ ਚੀਨੀ, ਜਾਪਾਨੀ ਅਤੇ ਕੋਰੀਆਈ ਭਾਸ਼ਾ ਵਿਚ ਲਿਖਣ ਵਾਲੇ ਲੋਕਾਂ ਲਈ ਅੱਖਰਾਂ ਦੀ ਹੱਦ ਹਾਲੇ ਵੀ 140 ਹੀ ਰਹੇਗੀ, ਕਿਉਂਕਿ ਇਨ੍ਹਾਂ ਭਾਸ਼ਾਵਾਂ ਵਿਚ ਲਿਖਣ ਲਈ ਬੇਹੱਦ ਘੱਟ ਅੱਖਰਾਂ ਦੀ ਲੋੜ ਹੁੰਦੀ ਹੈ।
ਕੰਪਨੀ ਨੇ ਕਿਹਾ ਕਿ ਅੰਗਰੇਜ਼ੀ ਭਾਸ਼ਾ ਵਿਚ ਲਿਖੇ ਜਾਣ ਵਾਲੇ 9 ਫੀਸਦੀ ਟਵੀਟ ਵਿਚ 140 ਅੱਖਰਾਂ ਦੀ ਵਰਤੋਂ ਹੋ ਹੀ ਜਾਂਦੀ ਹੈ। ਲੋਕ ਅੱਖਰਾਂ ਦੀ ਮਿਆਦ ਕਾਰਨ ਜ਼ਿਆਦਾਤਰ ਸਮਾਂ ਆਪਣਾ ਟਵੀਟ ਐਡਿਟ ਕਰਦੇ ਰਹਿੰਦੇ ਹਨ ਜਾਂ ਉਸ ਨੂੰ ਭੇਜਦੇ ਹੀ ਨਹੀਂ ਹਨ। ਇਹ ਕਦਮ ਚੁੱਕਣ ਤੋਂ ਬਾਅਦ ਕੰਪਨੀ ਨੂੰ ਆਸ ਹੈ ਕਿ ਹੁਣ ਵੱਧ ਗਿਣਤੀ ਵਿਚ ਲੋਕ ਇਸ ਨਾਲ ਜੁੜਦੇ ਹੋਏ ਵੱਧ ਟਵੀਟ ਕਰਨਗੇ।