ਫਰਜ਼ੀ ਖਬਰਾਂ 'ਤੇ ਟਵਿੱਟਰ ਦੀ ਵੱਡੀ ਕਾਰਵਾਈ, ਬੰਦ ਕੀਤੇ ਹਜ਼ਾਰਾਂ ਅਕਾਊਂਟ

Friday, Sep 20, 2019 - 05:42 PM (IST)

ਫਰਜ਼ੀ ਖਬਰਾਂ 'ਤੇ ਟਵਿੱਟਰ ਦੀ ਵੱਡੀ ਕਾਰਵਾਈ, ਬੰਦ ਕੀਤੇ ਹਜ਼ਾਰਾਂ ਅਕਾਊਂਟ

ਵਾਸ਼ਿੰਗਟਨ— ਟਵਿੱਟਰ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਦੁਨੀਆ ਭਰ 'ਚ ਫੈਲਾਈਆਂ ਜਾ ਰਹੀਆਂ ਫਰਜ਼ੀ ਖਬਰਾਂ ਖਿਲਾਫ ਕਾਰਵਾਈ ਦੇ ਤੌਰ 'ਤੇ 10 ਹਜ਼ਾਰ ਦੇ ਕਰੀਬ ਫਰਜ਼ੀ ਖਾਤਿਆਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਟਵਿੱਟਰ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਸੰਯੁਕਤ ਅਰਬ ਅਮੀਰਾਤ, ਚੀਨ ਤੇ ਸਪੇਨ ਜਿਹੇ ਦੇਸ਼ਾਂ 'ਚ ਸਰਕਾਰ ਸਮਰਥਿਤ ਫਰਜ਼ੀ ਖਬਰਾਂ ਆਮ ਲੋਕਾਂ 'ਚ ਫੈਲਾਈਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਸਪੇਨ ਤੇ ਇਕਵਾਡੋਰ 'ਚ ਵੀ ਫਰਜ਼ੀ ਖਬਰਾਂ ਸਬੰਧੀ ਖਾਤਿਆਂ ਨੂੰ ਸਸਪੈਂਡ ਕੀਤਾ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਦੁਨੀਆ ਭਰ ਦੇ 6 ਦੇਸ਼ਾਂ ਦੇ 10,112 ਟਵਿੱਟਰ ਖਾਤਿਆਂ ਨੂੰ ਬੰਦ ਕੀਤਾ ਗਿਆ ਹੈ। ਇਸ 'ਚ ਸੰਯੁਕਤ ਅਰਬ ਅਮੀਰਾਤ ਤੇ ਚੀਨ ਦੇ 4000 ਖਾਤੇ, ਇਕਵਾਡੋਰ ਦੇ 1000 ਤੇ ਸਪੇਨ ਦੇ 259 ਖਾਤੇ ਸਸਪੈਂਡ ਕੀਤੇ ਗਏ ਹਨ।


author

Baljit Singh

Content Editor

Related News