ਜੁੜਵਾਂ ਭੈਣਾਂ ਦੇ ਨਾਲ ਅਜੀਬ ਸੰਯੋਗ, ਇੱਕੋ ਦਿਨ ਇੱਕੋ ਜਿਹੇ ਪੁੱਤਰਾਂ ਨੂੰ ਜਨਮ ਦਿੱਤਾ
Friday, May 20, 2022 - 02:10 PM (IST)

ਵਾਸ਼ਿੰਗਟਨ - ਅਮਰੀਕਾ ਦੀ ਔਰੇਂਜ ਕਾਊਂਟੀ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ ਇੱਥੋਂ ਦੇ ਇਕ ਹਸਪਤਾਲ 'ਚ ਜੁੜਵਾਂ ਭੈਣਾਂ ਨੇ ਇਕ ਹੀ ਦਿਨ ਬੇਟਿਆਂ ਨੂੰ ਜਨਮ ਦਿੱਤਾ ਹੈ। ਅਮਰੀਕੀ ਮੀਡੀਆ ਰਿਪੋਰਟ ਮੁਤਾਬਕ ਇਨ੍ਹਾਂ ਜੁੜਵਾਂ ਭੈਣਾਂ ਦੇ ਨਾਂ ਜਿਲ ਜਸਟਿਨੀ ਅਤੇ ਏਰਿਨ ਚੇਪਲੈਕ ਹਨ, ਜਿਨ੍ਹਾਂ ਨੇ ਇਕੋ ਵਰਗੀ ਸ਼ਕਲ ਵਾਲੇ ਬੱਚਿਆਂ ਨੂੰ ਜਨਮ ਦਿੱਤਾ ਹੈ। ਜਿਲ ਅਤੇ ਐਰੋਨ ਦੀ ਜ਼ਿੰਦਗੀ ਵਿਚ ਇਹ ਖੁਸ਼ੀ ਲਗਭਗ ਚਾਰ ਘੰਟਿਆਂ ਦੇ ਅੰਤਰਾਲ ਨਾਲ ਆਈ।
ਇਹ ਵੀ ਪੜ੍ਹੋ: 7 ਮਹੀਨੇ ਦੀ ਗਰਭਵਤੀ ਨੂੰ ਢਿੱਡ 'ਚ ਲੱਗੀ ਗੋਲੀ, ਮੌਤ ਨਾਲ ਲੜ ਬੱਚੇ ਨੂੰ ਜਨਮ ਦੇਣ ਮਗਰੋਂ ਤੋੜਿਆ ਦਮ
ਹਸਪਤਾਲ ਦੇ ਸਟਾਫ਼ ਨੇ ਦੱਸਿਆ ਕਿ ਦੋਵੇਂ ਬੱਚੇ ਬਿਲਕੁਲ ਇੱਕੋ ਜਿਹੇ ਆਕਾਰ ਦੇ ਪੈਦਾ ਹੋਏ ਹਨ। ਦੋਵਾਂ ਬੱਚਿਆਂ ਦਾ ਭਾਰ 7 ਪੌਂਡ, 3 ਔਂਸ ਅਤੇ ਜਨਮ ਸਮੇਂ ਕੱਦ ਵੀ 20 ਇੰਚ ਸੀ। ਦੋਵਾਂ ਬੱਚਿਆਂ 'ਚ ਸਮਾਨਤਾ ਦੇਖ ਕੇ ਹਸਪਤਾਲ ਦਾ ਸਟਾਫ਼ ਵੀ ਹੈਰਾਨ ਹੈ। ਦੋਵਾਂ ਬੱਚਿਆਂ ਦੇ ਜਨਮ ਤੋਂ ਬਾਅਦ ਪਰਿਵਾਰ ਦੋਵੇਂ ਭੈਣਾਂ ਬਹੁਤ ਖੁਸ਼ ਹਨ।
ਇਹ ਵੀ ਪੜ੍ਹੋ: 'ਜੇਲੇਂਸਕੀ' ਦੇ ਪਿਆਰ 'ਚ ਪਾਗਲ ਪੁਤਿਨ ਦੀ ਧੀ ਕੈਟਰੀਨਾ, 5 ਸਾਲਾਂ ਤੋਂ ਹੈ ਰਿਲੇਸ਼ਨਸ਼ਿਪ 'ਚ
ਮੀਡੀਆ ਨਾਲ ਗੱਲਬਾਤ ਕਰਦਿਆਂ ਇਨ੍ਹਾਂ ਭੈਣਾਂ ਨੇ ਕਿਹਾ ਕਿ ਅਸੀਂ ਹਮੇਸ਼ਾ ਤੋਂ ਹੀ ਇਕ-ਦੂਜੇ ਦੇ ਕਰੀਬ ਰਹੇ ਹਾਂ। ਅਸੀਂ ਹੁਣ ਤੱਕ ਇਕੋ ਵਰਗੀ ਜ਼ਿੰਦਗੀ ਜੀਅ ਰਹੇ ਹਾਂ। ਇਸੇ ਲਈ ਜ਼ਿੰਦਗੀ ਦੇ ਇਸ ਅਹਿਮ ਮੌਕੇ ਭਾਵ ਮਾਂ ਬਣਨ ਦਾ ਖ਼ਿਆਲ ਵੀ ਸਾਨੂੰ ਇਕੱਠੇ ਹੀ ਆਇਆ। ਫਿਰ ਅਸੀਂ ਇਕੱਠੇ ਮਾਂ ਬਣਨ ਦਾ ਫ਼ੈਸਲਾ ਕੀਤਾ। ਅਸੀਂ ਦੋਹਾਂ ਨੇ ਗਰਭ ਅਵਸਥਾ ਦੇ ਹਰ ਪੜਾਅ 'ਤੇ ਇਕ-ਦੂਜੇ ਦਾ ਸਾਥ ਦਿੱਤਾ। ਅਸੀਂ ਪੂਰੇ 9 ਮਹੀਨਿਆਂ ਤੱਕ ਇੱਕ ਦੂਜੇ ਨਾਲ ਰੋਜ਼ਾਨਾ ਸਰੀਰਕ ਤਬਦੀਲੀਆਂ ਅਤੇ ਗਰਭ ਅਵਸਥਾ ਦੇ ਅਨੁਭਵ ਸਾਂਝੇ ਕਰਦੇ ਰਹੇ ਪਰ ਮਾਂ ਵੀ ਇਕੋ ਦਿਨ ਬਣਨਗੀਆਂ ਇਸ ਬਾਰੇ ਪਤਾ ਨਹੀਂ ਸੀ। ਉਥੇ ਹੀ ਦੋਵਾਂ ਭੈਣਾਂ ਨੂੰ ਹਸਪਤਾਲ ਤੋਂ ਛੁੱਟੀ ਵੀ ਇਕੋ ਦਿਨ ਮਿਲੀ।
ਇਹ ਵੀ ਪੜ੍ਹੋ: ਭਾਰਤ ਤੋਂ ਬੰਗਲਾਦੇਸ਼ ਕਣਕ ਲੈ ਕੇ ਜਾ ਰਿਹਾ ਮਾਲਵਾਹਕ ਜਹਾਜ਼ ਹਾਦਸਾ ਵਾਪਰਨ ਕਾਰਨ ਡੁੱਬਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।