ਦਿਲ ਤੇ ਪੇਟ ਤੋਂ ਜੁੜੀਆਂ ਭੈਣਾਂ ਨੂੰ ਕੀਤਾ ਗਿਆ ਵੱਖ, ਮਿਲੀ ਨਵੀਂ ਜ਼ਿੰਦਗੀ

02/17/2018 3:29:11 PM

ਟੈਕਸਾਸ— ਅਮਰੀਕਾ 'ਚ ਦਿਲ ਅਤੇ ਪੇਟ ਨਾਲ ਜੁੜੀਆਂ ਦੋ ਬੱਚੀਆਂ ਐਨਾ ਅਤੇ ਹੋਪ ਰਿਚਰਡਜ਼ ਨੂੰ ਨਵੀਂ ਜ਼ਿੰਦਗੀ ਮਿਲ ਗਈ ਹੈ। ਸੱਤ ਘੰਟਿਆਂ ਦੇ ਆਪਰੇਸ਼ਨ ਮਗਰੋਂ ਉਨ੍ਹਾਂ ਨੂੰ ਵੱਖ ਕੀਤਾ ਗਿਆ ਹੈ। 29 ਦਸੰਬਰ, 2016 ਨੂੰ ਜਿਲ ਰਿਚਰਡਜ਼ ਨੇ ਸੀਜ਼ੇਰੀਅਨ ਆਪਰੇਸ਼ਨ ਮਗਰੋਂ ਦੋ ਜੁੜਵਾ ਬੱਚੀਆਂ ਨੂੰ ਜਨਮ ਦਿੱਤਾ ਸੀ। 
ਉਹ ਅਤੇ ਉਸ ਦੇ ਪਤੀ ਮਾਈਕਲ ਨੇ ਕਿਹਾ ਕਿ ਬੱਚੀਆਂ ਦਿਲ ਅਤੇ ਪੇਟ ਤੋਂ ਜੁੜੀਆਂ ਹੋਈਆਂ ਹਨ ਤਾਂ ਇਹ ਉਨ੍ਹਾਂ ਲਈ ਵੱਡੀ ਚੁਣੌਤੀ ਸੀ। ਹਾਲਾਂਕਿ ਜੁੜਵਾ ਬੱਚੀਆਂ ਦੀ ਹਾਲਤ ਬਾਰੇ ਅਲਟ੍ਰਾਸਾਊਂਡ ਰਾਹੀਂ ਪਤਾ ਚੱਲ ਗਿਆ ਸੀ। ਬੱਚੀਆਂ ਨੂੰ ਜਨਮ ਤੋਂ ਬਾਅਦ ਦੋ ਸਾਲਾਂ ਤਕ ਹਸਪਤਾਲ 'ਚ ਹੀ ਬਤੀਤ ਕਰਨੇ ਪਏ। ਉਹ ਛਾਤੀ, ਦਿਲ, ਪੇਟ ਅਤੇ ਹੋਰ ਕਈ ਹਿੱਸਿਆਂ ਤੋਂ ਜੁੜੀਆਂ ਸਨ। ਹਿਊਸਟਨ ਦੇ ਟੈਕਸਾਸ ਚਿਲਡਰਨ ਹਸਪਤਾਲ 'ਚ ਮਾਹਿਰ ਡਾਕਟਰਾਂ ਦੀ ਟੀਮ ਨੇ ਸੱਤ ਘੰਟਿਆਂ ਦੇ ਆਪਰੇਸ਼ਨ ਮਗਰੋਂ ਸਫਲਤਾਪੂਰਵਕ ਵੱਖਰਾ ਕਰ ਦਿੱਤਾ। 

PunjabKesari
ਟੈਕਸਾਸ ਹਸਪਤਾਲ ਦੇ ਸਰਜੈਂਟ ਓਲੁਇਕਾ ਓਲੁਟਾਇ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਜੋੜੇ ਬੱਚਿਆਂ ਨੂੰ ਜਿਊਂਦਾ ਰੱਖਣ ਅਤੇ ਸਿਹਤਮੰਦ ਰੱਖਣ ਲਈ ਕਾਫੀ ਮੁਸ਼ਕਲ ਨਾਲ ਕੰਮ ਹੁੰਦਾ ਹੈ। ਅਜਿਹੇ ਬੱਚਿਆਂ ਨੂੰ ਜਨਮ ਦੇਣ ਤੋਂ ਪਹਿਲਾਂ ਹੀ ਬਹੁਤ ਸਾਰੀਆਂ ਯੋਜਨਾਵਾਂ ਤਿਆਰ ਕਰਨੀਆਂ ਪੈਂਦੀਆਂ ਹਨ। 
ਹਸਪਤਾਲ ਵਲੋਂ ਜਾਰੀ ਬਿਆਨ 'ਚ ਡਾ.ਓਲੁਟਾਏ ਨੇ ਕਿਹਾ ਇਸ ਤਰ੍ਹਾਂ ਦੇ ਜੁੜਵਾ ਬੱਚਿਆਂ ਨੂੰ ਜਿਊਂਦੇ ਅਤੇ ਸਿਹਤਮੰਦ ਰੱਖਣਾ ਬਹੁਤ ਮੁਸ਼ਕਲ ਕੰਮ ਹੁੰਦਾ ਹੈ। ਇਸ ਤਰ੍ਹਾਂ ਦਾ ਆਪਰੇਸ਼ਨ ਕਰਨ ਤੋਂ ਪਹਿਲਾਂ ਕਈ ਤਿਆਰੀਆਂ ਕਰਨੀਆਂ ਪੈਂਦੀਆਂ ਹਨ, ਜਿਨ੍ਹਾਂ ਨੂੰ ਕਈ ਮਹੀਨੇ ਲੱਗ ਜਾਂਦੇ ਹਨ। ਇਸ ਦੇ ਬਾਅਦ ਹੀ ਪੁਸ਼ਟੀ ਹੋ ਸਕਦੀ ਹੈ ਕਿ ਬੱਚਿਆਂ ਨੂੰ ਵੱਖ ਕਰਨਾ ਸੁਰੱਖਿਅਤ ਹੈ ਜਾਂ ਨਹੀਂ। ਇਸ ਦੇ ਪਹਿਲੇ ਪੜਾਅ 'ਚ ਡਾਕਟਰਾਂ ਨੂੰ ਛਾਤੀ 'ਚ ਟਿਸ਼ੂ ਐਕਸਪੈਂਡਰਜ਼ ਪਾਉਣ ਦੀ ਜ਼ਰੂਰਤ ਪੈਂਦੀ ਹੈ। ਅਜਿਹਾ ਇਸ ਲਈ ਕੀਤਾ ਜਾਂਦਾ ਹੈ ਤਾਂਕਿ ਇਹ ਨਿਸ਼ਚਿਤ ਕੀਤਾ ਜਾ ਸਕੇ ਕਿ ਆਪਰੇਸ਼ਨ ਦੇ ਮਗਰੋਂ ਬੱਚਿਆਂ ਦੇ ਅੰਗਾਂ ਨੂੰ ਕਵਰ ਕਰਨ ਲਈ ਜ਼ਰੂਰੀ ਮਾਸ ਉਪਲਬਧ ਹੋ ਸਕੇ। 


Related News