ਨੇਪਾਲ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਨਦੀ 'ਚ ਡਿੱਗੀ ਬੱਸ, 22 ਲੋਕਾਂ ਦੀ ਮੌਤ
Tuesday, Oct 12, 2021 - 05:08 PM (IST)
ਕਾਠਮੰਡੂ (ਭਾਸ਼ਾ)- ਨੇਪਾਲ ਦੇ ਮੁਗੂ ਜ਼ਿਲ੍ਹੇ ਵਿਚ ਮੰਗਲਵਾਰ ਨੂੰ ਇਕ ਯਾਤਰੀ ਬੱਸ ਦੇ ਹਾਦਸਾਗ੍ਰਸਤ ਹੋਣ ਨਾਲ ਘੱਟੋ-ਘੱਟ 22 ਲੋਕਾਂ ਦੀ ਮੌਤ ਹੋ ਗਈ ਅਤੇ 16 ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਦੱਸਿਆ ਕਿ ਨੇਪਾਲਗੰਜ ਤੋਂ ਮੁਗੂ ਜ਼ਿਲ੍ਹੇ ਦੇ ਜ਼ਿਲ੍ਹਾ ਹੈੱਡਕੁਆਰਟਰ ਗਮਗੜ੍ਹੀ ਵੱਲ ਜਾ ਰਹੀ ਬੱਸ ਛਾਯਾਨਾਥ ਰਾਰਾ ਨਗਰਪਾਲਿਕਾ ਵਿਚ ਪੀਨਾ ਝਿਆਰੀ ਨਦੀ ਵਿਚ ਡਿੱਗ ਗਈ।
ਬੱਸ ਵਿਚ ਸਵਾਰ ਕਈ ਯਾਤਰੀ ਦੁਸਹਿਰੇ ਦਾ ਤਿਉਹਾਰ ਮਨਾਉਣ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਪਣੇ ਘਰਾਂ ਨੂੰ ਪਰਤ ਰਹੇ ਸਨ। ਨੇਪਾਲ ਫੌਜ ਦਾ ਹੈਲੀਕਾਪਟਰ ਸੁਰਖੇਤ ਤੋਂ ਹਾਦਸੇ ਵਾਲੀ ਥਾਂ 'ਤੇ ਬਚਾਅ ਕਾਰਜਾਂ ਲਈ ਭੇਜਿਆ ਗਿਆ ਹੈ। ਮੁਗੂ ਸੁੰਦਰ ਰਾਰਾ ਝੀਲ ਲਈ ਮਸ਼ਹੂਰ ਹੈ, ਜੋ ਕਾਠਮੰਡੂ ਤੋਂ 650 ਕਿਲੋਮੀਟਰ ਉੱਤਰ-ਪੱਛਮ ਵਿਚ ਸਥਿਤ ਹੈ।
ਇਹ ਵੀ ਪੜ੍ਹੋ : ਦੁਖ਼ਦ ਖ਼ਬਰ: ਕੈਨੇਡਾ 'ਚ ਟਰੱਕ ਨੂੰ ਅੱਗ ਲੱਗਣ ਨਾਲ 2 ਪੰਜਾਬੀ ਡਰਾਈਵਰਾਂ ਦੀ ਮੌਤ