ਮੌਸਮ ਦਾ ਮਿਜਾਜ਼ ਦੱਸਦੀ ਰਹੀ ਐਂਕਰ, ਸਕ੍ਰੀਨ ’ਤੇ ਚੱਲਣ ਲੱਗ ਪਈ ਅਸ਼ਲੀਲ ਫ਼ਿਲਮ
Friday, Oct 22, 2021 - 09:57 AM (IST)
ਇੰਟਰਨੈਸ਼ਨਲ ਡੈਸਕ- ਦੁਨੀਆ ਭਰ ਵਿਚ ਨਿਊਜ਼ ਚੈਨਲਾਂ ਦੀ ਭਰਮਾਰ ਹੈ। ਖ਼ਬਰਾਂ ਨੂੰ ਪਹਿਲਾਂ ਦਿਖਾਉਣ ਦੀ ਹੋੜ ਅਤੇ ਸਿਹਰਾ ਲੈਣ ਤੋਂ ਵੀ ਨਿਊਜ਼ ਐਂਕਰ ਖੁੰਝਦੇ ਨਹੀਂ ਹਨ। ਅਜਿਹੇ ਵਿਚ ਕਈ ਵਾਰ ਅਜਿਹੇ ਸ਼ਾਟ ਵੀ ਆਨ ਏਅਰ ਹੋ ਜਾਂਦੇ ਹਨ ਜੋ ਚੈਨਲ ਦੇ ਸ਼ੈਡਯੂਲ ਵਿਚ ਹੁੰਦੇ ਹੀ ਨਹੀਂ ਹਨ। ਇਸੇ ਤਾ ਇਕ ਉਦਾਹਰਣ ਹਾਲ ਹੀ ਵਿਚ ਅਮਰੀਕੀ ਨਿਊਜ਼ ਚੈਨਲ ਵਿਚ ਦੇਖਣ ਨੂੰ ਮਿਲਿਆ ਹੈ। ਵਾਸ਼ਿੰਗਟਨ ਦੇ ਕੇ. ਆਰ. ਈ. ਐੱਮ. ਨਿਊਜ਼ ਚੈਨਲ ’ਤੇ ਐਂਕਰ ਵੇਦਰ ਰਿਪੋਰਟ ਪੜ੍ਹ ਰਹੀ ਸੀ ਕਿ ਤਾਂ ਪਿੱਛੇ ਅਚਾਨਕ ਸਕ੍ਰੀਨ ’ਤੇ ਪੋਰਨ ਫ਼ਿਲਮ ਚੱਲਣ ਲੱਗੀ। ਇਸ ਗੱਲ ਤੋਂ ਬੇਖ਼ਬਰ ਐਂਕਰ ਮੌਸਮ ਦਾ ਹਾਲ ਆਰਾਮ ਨਾਲ ਦੱਸਦੀ ਰਹੀ।
ਇਹ ਵੀ ਪੜ੍ਹੋ : ਸ਼ਰਮਨਾਕ! ਚਲਦੀ ਰੇਲ ’ਚ ਔਰਤ ਨਾਲ 40 ਮਿੰਟ ਤੱਕ ਹੋਇਆ ਜਬਰ-ਜ਼ਿਨਾਹ, ਯਾਤਰੀ ਬਣਾਉਂਦੇ ਰਹੇ ਵੀਡੀਓ
13 ਸੈਕੰਡ ਐਂਕਰ ਦੇ ਪਿੱਛੇ ਚਲਦੀ ਰਹੀ ਪੋਰਨ ਕਲਿੱਪ
ਸੋਸ਼ਲ ਮੀਡੀਆ ’ਤੇ ਇਸ ਵੇਦਰ ਰਿਪੋਰਟ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵਿਚ ਐਂਕਰ ਦੇ ਪਿੱਛੇ ਅਸ਼ਲੀਲ ਫ਼ਿਲਮ ਚਲਦੀ ਦੇਖੀ ਜਾ ਸਕਦੀ ਹੈ। ਕਲਿੱਪ ਵਿਚ ਦੇਖ ਸਕਦੇ ਹੋ ਕਿ ਪਿੱਛੇ ਦੀ ਸਕ੍ਰੀਨ ’ਤੇ ਪਲੇਅ ਹੋ ਰਹੇ ਵੀਡੀਓ ਤੋਂ ਅਣਜਾਣ ਐਂਕਰ ਆਰਾਮ ਨਾਲ ਲੋਕਾਂ ਨੂੰ ਮੌਸਮ ਦਾ ਹਾਲ ਦੱਸ ਰਹੀ ਸੀ। ਸਕ੍ਰੀਨ ’ਤੇ ਦੋ ਐਂਕਰਾਂ ਵਿਚੋਂ ਇਕ ਨੇ ਮੌਸਮ ਦਾ ਹਾਲ ਪੁੱਛਿਆ ਅਤੇ ਦੂਸਰੀ ਨੇ ਰਿਪੋਰਟ ਪੜ੍ਹਨੀ ਸ਼ੁਰੂ ਕੀਤੀ, ਪਰ ਇਸੇ ਦਰਮਿਆਨ ਉਸਦੇ ਪਿੱਛੇ ਦੀ ਸਕ੍ਰੀਨ ’ਤੇ ਅਸ਼ਲੀਲ ਕਲਿੱਪ ਚੱਲਣ ਲੱਗੀ। ਲਗਭਗ 13 ਸੈਕੰਡ ਤੱਕ ਇਹ ਅਸ਼ਲੀਲ ਕਲਿੱਪ ਚੈਨਲ ’ਤੇ ਚਲਦੀ ਰਹੀ। ਐਂਕਰ ਦੇ ਹਾਵ-ਭਾਵ ਨਾਲ ਸਮਝ ਆਇਆ ਕਿ ਉਸਨੂੰ ਇਸਦੀ ਜਾਣਕਾਰੀ ਸੀ ਹੀ ਨਹੀਂ। ਉਸਨੇ ਰਿਪੋਰਟ ਪੜ੍ਹੀ ਅਤੇ ਅੱਗੇ ਵਧ ਗਈ।
ਇਹ ਵੀ ਪੜ੍ਹੋ : ਨਰਸ ਦਾ ਕਾਰਾ, ਮਰੀਜ਼ਾਂ ਨੂੰ ਲਗਾਏ ਹਵਾ ਨਾਲ ਭਰੇ ਇੰਜੈਕਸ਼ਨ, ਤੜਫ-ਤੜਫ ਕੇ 4 ਦੀ ਹੋਈ ਮੌਤ
ਟੈਲੀਕਾਸਟ ਹੋਣ ਤੋਂ ਕਈ ਘੰਟਿਆਂ ਬਾਅਦ ਮੰਗੀ ਮੁਆਫ਼ੀ
ਹਾਲਾਂਕਿ, ਇਸ ਵੀਡੀਓ ਦੇ ਟੈਲੀਕਾਸਟ ਹੋਣ ਜਾਣ ਦੇ ਕਈ ਘੰਟਿਆਂ ਬਾਅਦ ਨਿਊਜ਼ ਚੈਨਲ ਨੇ ਇਸਦੇ ਲਈ ਮੁਆਫ਼ੀ ਮੰਗੀ। ਰਾਤ ਦੇ ਨਿਊਜ਼ ਬੁਲੇਟਿਨ ਦੌਰਾਨ ਐਂਕਰ ਨੇ ਇਸ ਘਟਨਾ ਨੂੰ ਸ਼ਰਮਨਾਕ ਦੱਸ ਕੇ ਇਸਦੇ ਲਈ ਮੁਆਫ਼ੀ ਮੰਗੀ, ਨਾਲ ਹੀ ਕਿਹਾ ਕਿ ਅੱਗੇ ਤੋਂ ਅਜਿਹਾ ਨਾ ਹੋਵੇ, ਇਸਦਾ ਧਿਆਨ ਰੱਖਿਆ ਜਾਏਗਾ। ਇਸ ਤੋਂ ਬਾਅਦ ਸਪੋਕੇਨ ਸਿਟੀ ਪੁਲਸ ਡਿਪਾਰਟਮੈਂਟ ਨੇ ਵੀ ਇਸਨੂੰ ਲੈ ਕੇ ਬਿਆਨ ਜਾਰੀ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਘਟਨਾ ਸ਼ਰਮਨਾਕ ਹੈ ਅਤੇ ਇਸਦੀ ਜਾਂਚ ਕੀਤੀ ਜਾ ਰਹੀ ਹੈ। ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸਦੇ ਪਿੱਛੇ ਸਾਈਬਰ ਕ੍ਰਿਮਿਨਲ ਹਨ ਜਾਂ ਨਿਊਜ਼ ਚੈਨਲ ਵਿਚ ਹੀ ਕਿਸੇ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਸੀ। ਅਜੇ ਤੱਕ ਇਸ ਸਬੰਧੀ ਕੁਝ ਵੀ ਕਲੀਅਰ ਨਹੀਂ ਹੋ ਸਕਿਆ ਹੈ। ਇਨਵੈਸਟੀਗੇਸ਼ਨ ਚੱਲ ਰਹੀ ਹੈ ਅਤੇ ਜਲਦੀ ਹੀ ਮਮਲੇ ਨੂੰ ਸੁਲਝਾ ਲਿਆ ਜਾਏਗਾ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।