ਆਸਟਰੇਲੀਆਈ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਆਉਣਗੇ ਭਾਰਤ, ਪੀ. ਐੱਮ. ਮੋਦੀ ਨਾਲ ਕਰਨਗੇ ਚਰਚਾ

04/03/2017 2:44:47 PM

ਮੈਲਬੌਰਨ— ਆਸਟਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਅਗਲੇ ਹਫਤੇ ਭਾਰਤ ਆ ਸਕਦੇ ਹਨ। ਇਹ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਦੀ ਪਹਿਲੀ ਭਾਰਤ ਯਾਤਰਾ ਹੋਵੇਗੀ। ਇਸ ਦੌਰਾਨ ਉਹ ਸਿੱਖਿਆ, ਵਪਾਰ ਅਤੇ ਰੱਖਿਆ ਖੇਤਰਾਂ ''ਚ ਦੋ-ਪੱਖੀ ਗੱਲਬਾਤ ਕਰ ਸਕਦੇ ਹਨ। ਦੱਸਣ ਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਚੀਨ ਵਿਚ ਜੀ-20 ਦੇਸ਼ਾਂ ਦੀ ਬੈਠਕ ਦੌਰਾਨ ਟਰਨਬੁੱਲ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਸੀ। 

ਟਰਨਬੁੱਲ ਨਾਲ ਉਨ੍ਹਾਂ ਦੀ ਸਰਕਾਰ ''ਚ ਸਿੱਖਿਆ ਅਤੇ ਟ੍ਰੇਨਿੰਗ ਮੰਤਰੀ ਸਾਈਮਨ ਬਿਰਮਿੰਘਮ ਦੇ ਵੀ ਆਉਣ ਦੀ ਉਮੀਦ ਹੈ। ਬਿਰਮਿੰਘਮ ''ਭਾਰਤ-ਆਸਟਰੇਲੀਆ ਕੌਸ਼ਲ ਮਿਸ਼ਨ'' ਦੀ ਅਗਵਾਈ ਕਰ ਰਹੇ ਹਨ, ਜਿਸ ਵਿਚ ਸਿੱਖਿਆ ਖੇਤਰ ਦੇ ਮਾਹਰਾਂ ਦਾ ਵੱਡਾ ਵਫਦ ਹੋਵੇਗਾ। ਟਰਨਬੁੱਲ ਦੇ ਦਫਤਰ ਨੇ ਹਾਲਾਂਕਿ ਪ੍ਰਧਾਨ ਮੰਤਰੀ ਦੇ ਅਧਿਕਾਰਤ ਪ੍ਰੋਗਰਾਮ ਦਾ ਵੇਰਵਾ ਨਹੀਂ ਦਿੱਤਾ। ਉਨ੍ਹਾਂ ਦੇ ਦਫਤਰ ਨੇ ਕਿਹਾ, ''''ਜਦੋਂ ਤੱਕ ਇਸ ਸੰਬੰਧ ''ਚ ਅਧਿਕਾਰਤ ਐਲਾਨ ਨਹੀਂ ਹੁੰਦਾ ਹੈ, ਉਦੋਂ ਤੱਕ ਪ੍ਰਧਾਨ ਮੰਤਰੀ ਦੀ ਯਾਤਰਾ ਪ੍ਰੋਗਰਾਮ ਬਾਰੇ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ ਹੈ।''''

ਟਰਨਬੁੱਲ ਦੀ ਇਹ ਯਾਤਰਾ ਭਾਰਤ ਦੇ ਨਾਲ ਵੱਖ-ਵੱਖ ਖੇਤਰਾਂ ''ਚ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਬਣਾਉਣ ਦਾ ਇਕ ਮੌਕਾ ਹੋਵੇਗਾ। ਇਸ ਦੌਰਾਨ ਵਪਾਰ, ਰੱਖਿਆ, ਸਿੱਖਿਆ ਅਤੇ ਕੌਸ਼ਲ ਵਿਕਾਲ ਦੇ ਖੇਤਰ ਵਿਚ ਸਲਾਹ-ਮਸ਼ਵਰਾ ਹੋ ਸਕਦਾ ਹੈ।

 


Tanu

News Editor

Related News