ਅਰਦੌਣ ਨੇ ਦੋ ਅਮਰੀਕੀ ਮਿਲਟਰੀ ਬੇਸ ਬੰਦ ਕਰਨ ਦੀ ਦਿੱਤੀ ਧਮਕੀ
Monday, Dec 16, 2019 - 10:51 AM (IST)

ਅੰਕਾਰਾ (ਬਿਊਰੋ): ਤੁਰਕੀ ਨੇ ਅਮਰੀਕਾ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਰਾਸ਼ਟਰਪਤੀ ਰਜਬ ਤੈਯਬ ਅਰਦੌਣ ਨੇ ਐਤਵਾਰ ਨੂੰ ਕਿਹਾ ਕਿ ਹੁਣ ਜੇਕਰ ਅਮਰੀਕਾ ਤੁਰਕੀ 'ਤੇ ਹੋਰ ਪਾਬੰਦੀਆਂ ਲਗਾਉਂਦਾ ਹੈ ਤਾਂ ਉਹ ਦੇਸ਼ ਵਿਚ ਮੌਜੂਦ ਅਮਰੀਕਾ ਦੇ ਦੋ ਰਣਨੀਤਕ ਮਿਲਟਰੀ ਬੇਸ ਨੂੰ ਬੰਦ ਕਰ ਸਕਦੇ ਹਨ। ਅਰਦੌਣ ਨੇ ਧਮਕੀ ਦਿੱਤੀ ਕਿ ਜੇਕਰ ਲੋੜ ਪਈ ਤਾਂ ਉਹ ਇਨਸਰਕਲਿਕ ਏਅਰਬੇਸ ਦੇ ਇਲਾਵਾ ਮਲਾਕਿਆ ਸੂਬੇ ਦੇ ਅਦਾਨਾ ਵਿਚ ਮੌਜੂਦ ਕੁਰੇਸਿਕ ਰਡਾਰ ਸਟੇਸ਼ਨ ਨੂੰ ਵੀ ਬੰਦ ਕਰ ਦੇਣਗੇ। ਕੁਰੇਸਿਕ ਬੇਸ ਵਿਚ ਅਮਰੀਕੀ ਫੌਜ ਦੇ ਮਹੱਤਵਪੂਰਨ ਰਡਾਰ ਲੱਗੇ ਹਨ। ਇਹ ਰਡਾਰ ਅਮਰੀਕਾ ਅਤੇ ਨਾਟੋ ਸੰਗਠਨ ਦੇ ਦੇਸ਼ਾਂ ਨੂੰ ਮਿਜ਼ਾਈਲ ਲਾਂਚ ਦੀ ਜਾਣਕਾਰੀ ਦਿੰਦੇ ਹਨ।
ਅਮਰੀਕੀ ਸੈਨੇਟ ਨੇ ਬੁੱਧਵਾਰ ਨੂੰ ਹੀ ਤੁਰਕੀ 'ਤੇ ਪਾਬੰਦੀ ਲਗਾਉਣ ਲਈ ਇਕ ਪ੍ਰਸਤਾਵ ਪਾਸ ਕੀਤਾ ਸੀ। ਤੁਰਕੀ ਨੇ ਪਿਛਲੇ ਸਾਲ ਰੂਸ ਤੋਂ ਐੱਸ-400 ਮਿਜ਼ਾਈਲ ਡਿਫੈਂਸ ਸਿਸਟਮ ਖਰੀਦਣ ਦਾ ਸਮਝੌਤਾ ਕੀਤਾ ਸੀ। ਅਮਰੀਕਾ ਇਸੇ ਗੱਲ ਨਾਲ ਨਾਰਾਜ਼ ਹੈ। ਟਰੰਪ ਪ੍ਰਸ਼ਾਸਨ ਪਹਿਲਾਂ ਹੀ ਤੁਰਕੀ ਤੋਂ ਐੱਸ-400 ਫਾਈਟਰ ਜੈਟ ਦੀ ਡੀਲ ਰੱਦ ਕਰ ਚੁੱਕਾ ਹੈ। ਉਸ ਦੇ ਇਲਾਵਾ ਨਾਟੋ ਦੇਸ਼ਾਂ ਨੇ ਵੀ ਐੱਸ-400 ਦੀ ਖਰੀਦ ਨੂੰ ਲੈ ਕੇ ਤੁਰਕੀ ਤੋਂ ਦੂਰੀ ਬਣਾ ਲਈ ਹੈ।