ਤੁਰਕੀ ''ਚ ਬਰਫ ਖਿਸਕਣ ਕਾਰਨ 5 ਲੋਕਾਂ ਦੀ ਮੌਤ, 2 ਲਾਪਤਾ
Wednesday, Feb 05, 2020 - 02:08 PM (IST)

ਅੰਕਾਰਾ (ਭਾਸ਼ਾ): ਪੂਰਬੀ ਤੁਰਕੀ ਵਿਚ ਇਕ ਸੜਕ 'ਤੇ ਬਰਫ ਖਿਸਕਣ ਨਾਲ ਬਰਫ ਹਟਾ ਰਹੀ ਇਕ ਗੱਡੀ ਅਤੇ ਇਕ ਮਿਨੀ ਬੱਸ ਮਲਬੇ ਹੇਠ ਦੱਬੀ ਗਈ। ਇਸ ਹਾਦਸੇ ਵਿਚ 5 ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਲਾਪਤਾ ਹਨ। ਬਰਫ ਖਿਸਕਣ ਦੀ ਘਟਨਾ ਮੰਗਲਵਾਰ ਨੂੰ ਪਹਾੜੀ ਖੇਤਰ ਬਹਕੀਸਿਰ ਵਿਚ ਵਾਪਰੀ। ਮੇਹਮਤ ਦੇ ਗਵਰਨਰ ਐਮੀਨ ਬਿਲਮੇਜ਼ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬਰਫ ਹਟਾਉਣ ਵਾਲੀ ਗੱਡੀ ਦਾ ਸੰਚਾਲਕ ਅਤੇ ਮਿਨੀ ਬੱਸ ਵਿਚ ਸਵਾਰ 6 ਲੋਕ ਸੁਰੱਖਿਅਤ ਹਨ। ਬਚਾਅਕਰਮੀ ਲਾਪਤਾ ਦੋ ਲੋਕਾਂ ਦੀ ਤਲਾਸ਼ ਕਰ ਰਹੇ ਹਨ ਪਰ ਖਰਾਬ ਮੌਸਮ ਕਾਰਨ ਉਹਨਾਂ ਦੀ ਮੁਹਿੰਮ ਵਿਚ ਰੁਕਾਵਟ ਪੈ ਰਹੀ ਹੈ।