ਤੁਰਕੀ ਨੇ ਸਪੇਸ ਪ੍ਰੋਗਰਾਮ ਦੀ ਕੀਤੀ ਘੋਸ਼ਣਾ, 2023 ਤੱਕ ਚੰਨ ''ਤੇ ਪਹੁੰਚਣ ਦਾ ਟੀਚਾ

Wednesday, Feb 10, 2021 - 04:01 PM (IST)

ਅੰਕਾਰਾ (ਭਾਸ਼ਾ): ਤੁਰਕੀ ਦੇ ਰਾਸ਼ਟਰਪਤੀ ਰਜਬ ਤੈਅਬ ਅਰਦੌਣ ਨੇ ਮੰਗਲਵਾਰ ਨੂੰ ਦੇਸ਼ ਦੇ ਅਗਲੇ 10 ਸਾਲ ਦੇ ਪੁਲਾੜ ਪ੍ਰੋਗਰਾਮ ਦੀ ਘੋਸ਼ਣਾ ਕੀਤੀ। ਇਸ ਘੋਸ਼ਣਾ ਵਿਚ ਚੰਨ ਮਿਸ਼ਨ, ਤੁਰਕੀ ਦੇ ਪੁਲਾੜ ਯਾਤਰੀਆਂ ਨੂੰ ਸਪੇਸ ਵਿਚ ਭੇਜਣ ਅਤੇ ਅੰਤਰਰਾਸ਼ਟਰੀ ਉਪਗ੍ਰਹਿ ਪ੍ਰਣਾਲੀ ਵਿਕਸਿਤ ਕਰਨ ਦੀ ਅਭਿਲਾਸ਼ੀ ਯੋਜਨਾ ਸ਼ਾਮਲ ਹੈ। 

ਪੜ੍ਹੋ ਇਹ ਅਹਿਮ ਖਬਰ- NZ : ਮਾਓਰੀ ਮੈਂਬਰ ਨੂੰ ਟਾਈ ਨਾ ਪਾਉਣ 'ਤੇ ਸੰਸਦ 'ਚੋਂ ਕੱਢਿਆ ਬਾਹਰ, ਰਾਜਨ ਜ਼ੈਡ ਨੇ ਕੀਤੀ ਨਿੰਦਾ

ਅਰਦੌਣ ਦੀ ਇਸ ਘੋਸ਼ਣਾ ਨੂੰ ਤੁਰਕੀ ਦੀ ਖੇਤਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਭੂਮਿਕਾ ਵਧਾਉਣ ਦੇ ਉਹਨਾਂ ਦੇ ਵਿਚਾਰ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਰਾਸ਼ਟਰਪਤੀ ਨੇ ਸਪੇਸ ਪ੍ਰੋਗਰਾਮ ਦੀ ਘੋਸ਼ਣਾ ਟੀਵੀ 'ਤੇ ਆਪਣੇ ਸੰਬੋਧਨ ਵਿਚ ਕੀਤੀ। ਅਰੌਦਣ ਨੇ ਦੱਸਿਆ ਕਿ ਉਹਨਾਂ ਦੀ ਯੋਜਨਾ ਸਾਲ 2023 ਵਿਚ ਦੇਸ਼ ਦੇ ਗਣਰਾਜ ਬਣਨ ਦੇ 100 ਸਾਲ ਪੂਰੇ ਹੋਣ ਦੇ ਮੌਕੇ 'ਤੇ ਚੰਨ 'ਤੇ ਪਹੁੰਚਣ ਦੀ ਹੈ।

ਪੜ੍ਹੋ ਇਹ ਅਹਿਮ ਖਬਰ- ਭੂਟਾਨ 'ਚ ਉਸਾਰੀ ਅਧੀਨ ਡਿੱਗਾ ਪੁਲ, 3 ਭਾਰਤੀਆਂ ਦੀ ਮੌਤ

ਉਹਨਾਂ ਨੇ ਕਿਹਾ ਹੈ ਕਿ ਪਹਿਲੇ ਪੜਾਅ ਵਿਚ ਚੰਨ ਮਿਸ਼ਨ ਅੰਤਰਰਾਸ਼ਟਰੀ ਸਹਿਯੋਗ ਨਾਲ ਹੋਵੇਗਾ' ਜਦਕਿ ਦੂਜੇ ਪੜਾਅ ਵਿਚ ਤੁਰਕੀ ਦੇ ਰਾਕੇਟ ਦੀ ਵਰਤੋਂ ਕੀਤੀ ਜਾਵੇਗੀ। ਰਾਸ਼ਟਰਪਤੀ ਨੇ ਕਿਹਾ,''ਸਾਡੇ ਰਾਸ਼ਟਰੀ ਸਪੇਸ ਪ੍ਰੋਗਰਾਮ ਦਾ ਮੁੱਢਲਾ ਅਤੇ ਸਭ ਤੋਂ ਮਹੱਤਵਪੂਰਨ ਟੀਚਾ ਹੋਵੇਗਾ ਕਿ ਦੇਸ਼ ਦੇ ਗਣਰਾਜ ਬਣਨ ਦੇ 100ਵੇਂ ਸਾਲ ਵਿਚ ਅਸੀਂ ਚੰਨ 'ਤੇ ਪਹੁੰਚੀਏ।'' ਉਹਨਾਂ ਨੇ ਕਿਹਾ ਕਿ ਈਸ਼ਵਾਰ ਦੀ ਇੱਛਾ ਨਾਲ ਅਸੀਂ ਚੰਨ 'ਤੇ ਜਾ ਰਹੇ ਹਾਂ।

ਨੋਟ- ਤੁਰਕੀ ਵੱਲੋਂ ਘੋਸ਼ਿਤ ਸਪੇਸ ਪ੍ਰੋਗਰਾਮ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News