ਫਰਾਂਸ ਦੇ ਰਾਸ਼ਟਰਪਤੀ ਮੈਕਰੋਂ ਦੇ ''ਇਸਲਾਮ'' ''ਤੇ ਦਿੱਤੇ ਬਿਆਨ ''ਤੇ ਭੜਕਿਆ ਤੁਰਕੀ

10/06/2020 6:29:47 PM

ਅੰਕਾਰਾ (ਬਿਊਰੋ): ਤੁਰਕੀ ਨੇ ਸੋਮਵਾਰ ਨੂੰ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ 'ਤੇ ਇਸਲਾਮੋਫੋਬੀਆ ਨੂੰ ਵਧਾਵਾ ਦੇਣ ਦਾ ਦੋਸ਼ ਲਗਾਇਆ। ਫਰਾਂਸ ਦੇ ਰਾਸ਼ਟਰਪਤੀ ਮੈਕਰੋਂ ਨੇ ਸ਼ੁੱਕਰਵਾਰ ਨੂੰ ਦਿੱਤੇ ਗਏ ਇਕ ਬਿਆਨ ਵਿਚ ਕਿਹਾ ਸੀ ਕਿ ਪੂਰੀ ਦੁਨੀਆ ਵਿਚ ਇਸਲਾਮ ਇਕ ਸੰਕਟ ਦੀ ਤਰ੍ਹਾਂ ਦਿਸ ਰਿਹਾ ਹੈ। ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਅਰਦੌਣ ਦੇ ਬੁਲਾਰੇ ਇਬਰਾਹਿਮ ਕਾਲਿਨ ਨੇ ਟਵਿੱਟਰ 'ਤੇ ਲਿਖਿਆ, ਰਾਸ਼ਟਰਪਤੀ ਮੈਕਰੋਂ ਦਾ ਇਹ ਕਹਿਣਾ ਹੈ ਕਿ ਇਸਲਾਮ ਵਿਚ ਸਮੱਸਿਆ ਹੈ, ਖਤਰਨਾਕ ਅਤੇ ਉਕਸਾਉਣ ਵਾਲਾ ਬਿਆਨ ਹੈ। ਇਸ ਨਾਲ ਇਸਲਾਮੋਫੋਬੀਆ ਅਤੇ ਮੁਸਲਿਮ ਵਿਰੋਧੀ ਭਾਵਾਨਵਾਂ ਨੂੰ ਵਧਾਵਾ ਮਿਲੇਗਾ। 

ਤੁਰਕੀ ਰਾਸਟਰਪਤੀ ਦੇ ਬੁਲਾਰੇ ਨੇ ਕਿਹਾ ਕਿ ਆਪਣੇ ਦੇਸ਼ ਦੀ ਅਸਫਲਤਾ ਨੂੰ ਲੁਕਾਉਣ ਦੇ ਲਈ ਇਸਲਾਮ ਅਤੇ ਮੁਸਲਿਮਾਂ ਨੂੰ ਬਲੀ ਦਾ ਬਕਰਾ ਬਣਾਉਣਾ ਤਰਕਸ਼ੀਲ ਸੋਚ ਨਾਲੋਂ ਬਹੁਤ ਦੂਰ ਦੀ ਗੱਲ ਹੈ। ਪਿਛਲੇ ਸ਼ੁੱਕਰਵਾਰ ਨੂੰ ਮੈਕਰੋਂ ਨੇ ਇਸਲਾਮਿਕ ਅੱਤਵਾਦ ਦੀ ਰੋਕਥਾਮ ਦੇ ਲਈ ਇਕ ਯੋਜਨਾ ਦੀ ਪੇਸ਼ਕਸ਼ ਕੀਤੀ ਸੀ। ਜਿਸ ਦੇ ਬਾਅਦ ਤੋਂ ਉਹ ਦੁਨੀਆ ਭਰ ਦੇ ਸਾਰੇ ਮੁਸਲਿਮ ਵਿਦਵਾਨਾਂ ਦੇ ਨਿਸ਼ਾਨੇ 'ਤੇ ਆ ਗਏ ਹਨ। ਆਪਣੇ ਭਾਸ਼ਣ ਵਿਚ ਮੈਕਰੋਂ ਨੇ ਕਿਹਾ ਸੀ ਕਿ ਇਸਲਾਮ ਪੂਰੀ ਦੁਨੀਆ ਵਿਚ ਇਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ।

ਇੰਟਰਨੈਸ਼ਨਲ ਯੂਨੀਅਨ ਫੌਰ ਮੁਸਲਿਮ ਸਕਾਲਰਜ਼ ਦੇ ਸੈਕਟਰੀ ਜਨਰਲ ਅਲੀ ਕਾਰਾਦਰੀ ਨੇ ਫੇਸਬੁੱਕ 'ਤੇ ਇਕ ਪੋਸਟ ਵਿਚ ਮੈਕਰੋਂ ਦੀ ਸਖਤ ਆਲੋਚਨਾ ਕੀਤੀ। ਉਹਨਾਂ ਨੇ ਲਿਖਿਆ,''ਤੁਸੀਂ ਸਾਡੇ ਧਰਮ ਦੀ ਚਿੰਤਾ ਛੱਡੋ ਕਿਉਂਕਿ ਇਹ ਕਦੇ ਵੀ ਸਰਕਾਰਾਂ ਦੀ ਮਦਦ 'ਤੇ ਨਿਰਭਰ ਨਹੀਂ ਰਿਹਾ ਹੈ ਅਤੇ ਨਾ ਹੀ ਇਸ ਨੇ ਕਦੇ ਆਪਣੇ ਵਿਰੋਧੀਆਂ ਦੇ ਖਿਲਾਫ਼ ਤਲਵਾਰ ਚੁੱਕੀ। ਅਲ ਕਾਰਾਦਗੀ ਨੇ ਕਿਹਾ,''ਭਵਿੱਖ ਇਸਲਾਮ ਧਰਮ ਦਾ ਹੀ ਹੈ ਅਤੇ ਸਾਨੂੰ ਡਰ ਉਸ ਸਮਾਜ ਦੇ ਭਵਿੱਖ ਸਬੰਧੀ ਹੈ ਜਿੱਥੇ ਦੂਜੇ ਲੋਕਾਂ ਦੇ ਧਰਮ ਅਤੇ ਪਵਿੱਤਰ ਸਥਲਾਂ ਨੂੰ ਕਾਨੂੰਨੀ ਰੂਪ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸਾਨੂੰ ਉਹਨਾਂ ਸਰਕਾਰਾਂ ਅਤੇ ਸਮਾਜ ਨੂੰ ਲੈ ਕੇ ਡਰ ਹੈ ਜੋ ਖੁਦ ਹੀ ਆਪਣੇ ਲਈ ਦੁਸ਼ਮਣ ਤਿਆਰ ਕਰਨ ਵਿਚ ਜੁਟੇ ਹੋਏ ਹਨ।''

ਮੈਕਰੋਂ ਨੇ ਐਲਾਨ ਕੀਤਾ ਹੈ ਕਿ ਸਰਕਾਰ ਦਸੰਬਰ ਮਹੀਨੇ ਇਕ ਵਿਚ ਬਿੱਲ ਪੇਸ਼ ਕਰੇਗੀ ਜੋ 1905 ਵਿਚ ਬਣਾਏ ਗਏ ਕਾਨੂੰਨ ਨੂੰ ਹੋਰ ਮਜ਼ਬੂਤ ਕਰੇਗਾ। ਇਸ ਨਾਲ ਸਰਕਾਰ ਅਤੇ ਚਰਚ ਨੂੰ ਅਧਿਕਾਰਤ ਤੌਰ 'ਤੇ ਵੱਖ ਕੀਤਾ ਗਿਆ ਸੀ। ਮੈਕਰੋਂ ਨੇ ਕਿਹਾ ਕਿ ਇਹ ਕਦਮ ਫਰਾਂਸਸ ਵਿਚ ਕੱਟੜਵਾਦੀ ਇਸਲਾਮ ਦੇ ਉਭਾਰ ਨੂੰ ਰੋਕਣ ਅਤੇ ਆਪਸੀ ਤਾਲਮੇਲ ਮਜ਼ਬੂਤ ਕਰਨ ਦੇ ਲਈ ਚੁੱਕਿਆ ਜਾ ਰਿਹਾ ਹੈ। ਫਰਾਂਸ ਦੇ ਰਾਸ਼ਟਰਪਤੀ ਨੇ ਕਿਹਾ ਕਿ ਫਰਾਂਸ ਵਿਚ ਇਸਲਾਮ ਨੂੰ ਵਿਦੇਸ਼ੀ ਪ੍ਰਭਾਵਾਂ ਤੋਂ ਮੁਕਤ ਕਰਾਇਆ ਜਾਵੇਗਾ ਅਤੇ ਮਸਜਿਦਾਂ ਦੀ ਫੰਡਿੰਗ 'ਤੇ ਨਿਗਰਾਨੀ ਕੀਤੀ ਜਾਵੇਗੀ। ਮੈਕਰੋਂ ਨੇ ਇਹ ਵੀ ਕਿਹਾ ਕਿ ਦੇਸ਼ ਵਿਚ ਕਿਸੇ ਵੀ ਧਰਮ ਦਾ ਪਾਲਣ ਕਰਨ ਦੀ ਪੂਰੀ ਆਜ਼ਾਦੀ ਹੈ ਪਰ ਜਨਤਕ ਥਾਵਾਂ ਅਤੇ ਸਕੂਲਾਂ ਵਿਚ ਆਪਣੀਆਂ ਧਾਰਮਿਕ ਭਾਵਨਾਵਾਂ ਦਾ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।


Vandana

Content Editor

Related News