ਤੁਰਕੀ ਨੇ ਸੀਰੀਆ ''ਚ ਰਸਾਇਣਿਕ ਅਸਲਾ ਕੇਂਦਰ'' ਕੀਤਾ ਨਸ਼ਟ
Saturday, Feb 29, 2020 - 02:53 PM (IST)
ਇਸਤਾਂਬੁਲ (ਭਾਸ਼ਾ): ਤੁਰਕੀ ਦੇ ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਕਿਹਾ ਕਿ ਉਹਨਾਂ ਦੇ ਦੇਸ਼ ਨੇ ਉੱਤਰ ਪੱਛਮੀ ਸੀਰੀਆ ਵਿਚ ਇਕ ਰਸਾਇਣਿਕ ਅਸਲਾ ਕੇਂਦਰ ਨੂੰ ਨਸ਼ਟ ਕਰ ਦਿੱਤਾ ਹੈ। ਸੀਰੀਆਈ ਸ਼ਾਸਨ ਵੱਲੋਂ ਕੀਤੇ ਗਏ ਹਵਾਈ ਹਮਲਿਆਂ ਵਿਚ ਕਈ ਤੁਰਕੀ ਫੌਜੀਆਂ ਦੇ ਮਾਰੇ ਜਾਣ ਦੇ ਜਵਾਬ ਵਿਚ ਇਹ ਕਦਮ ਚੁੱਕਿਆ ਗਿਆ।
ਸੀਨੀਅਰ ਅਧਿਕਾਰੀ ਨੇ ਨਾਮ ਨਾ ਦੱਸਣ ਦੀ ਸ਼ਰਤ 'ਤੇ ਪੱਤਰਕਾਰਾਂ ਨੂੰ ਦੱਸਿਆ,''ਤੁਰਕੀ ਫੌਜ ਨੇ ਰਾਤ ਵਿਚ ਅਲੇਪੋ ਤੋਂ 13 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਇਕ ਰਸਾਇਣਿਕ ਅਸਲਾ ਕੇਂਦਰ ਦੇ ਨਾਲ ਹੀ ਸ਼ਾਸਨ ਦੇ ਹੋਰ ਠਿਕਾਣਿਆਂ ਨੂੰ ਨਸ਼ਟ ਕਰ ਦਿੱਤਾ।'' ਉੱਧਰ ਸੀਰੀਆ ਵਿਚ ਹਵਾਈ ਹਮਲਿਆਂ ਵਿਚ 33 ਫੌਜੀਆਂ ਦੀ ਮੌਤ ਦੇ ਬਾਅਦ ਰੂਸ ਅਤੇ ਤੁਰਕੀ ਨੇ ਇਕ ਨਵੀਂ ਪਹਿਲ ਕੀਤੀ ਹੈ। ਦੋਹਾਂ ਨੇ ਖੇਤਰ ਵਿਚ ਤਣਾਅ ਘੱਟ ਕਰਨ ਲਈ ਇਕ ਐਮਰਜੈਂਸੀ ਬੈਠਕ ਦਾ ਆਯੋਜਨ ਕੀਤਾ ਹੈ।