ਤੁਰਕੀ: ਅਦਾਲਤ ਕੰਪਲੈਕਸ ''ਤੇ ਹਮਲਾ ਕਰਨ ਦੀ ਕੋਸ਼ਿਸ਼, 2 ਹਮਲਾਵਰਾਂ ਦੀ ਮੌਤ, 5 ਜ਼ਖ਼ਮੀ

02/06/2024 5:16:11 PM

ਇਸਤਾਂਬੁਲ (ਭਾਸ਼ਾ)- ਤੁਰਕੀ ਦੇ ਇਸਤਾਂਬੁਲ ਵਿਚ ਮੰਗਲਵਾਰ ਨੂੰ ਇਕ ਅਦਾਲਤ ਕੰਪਲੈਕਸ 'ਤੇ ਹਮਲਾ ਕਰਨ ਦੀ ਕੋਸ਼ਿਸ਼ ਦੌਰਾਨ 2 ਵਿਅਕਤੀਆਂ ਨੂੰ ਮਾਰ ਦਿੱਤਾ ਗਿਆ। ਇਹ ਜਾਣਕਾਰੀ ਤੁਰਕੀ ਦੇ ਗ੍ਰਹਿ ਮੰਤਰੀ ਅਲੀ ਯੇਰਲਿਕਾਯਾ ਨੇ ਦਿੱਤੀ। ਯੇਰਲਿਕਾਯਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਕਿ ਸਵੇਰੇ ਕਾਗਯਾਨ ਅਦਾਲਤ ਕੰਪਲੈਕਸ ਵਿਚ ਇਕ ਸੁਰੱਖਿਆ ਚੌਕੀ 'ਤੇ ਹਮਲਾ ਕਰਨ ਦੀ ਕੋਸ਼ਿਸ਼ ਦੌਰਾਨ ਇਕ ਪੁਰਸ਼ ਅਤੇ ਇਕ ਮਹਿਲਾ ਮਾਰੇ ਗਏ।

ਇਹ ਵੀ ਪੜ੍ਹੋ: ਅਸਥਾਈ ਵੀਜ਼ੇ 'ਤੇ USA ਗਏ ਭਾਰਤੀ ਨੇ ਧੋਖੇ ਨਾਲ ਹਾਸਲ ਕੀਤੀ ਨਾਗਰਿਕਤਾ, ਹੁਣ ਭੁਗਤਣੀ ਪਵੇਗੀ ਲੰਬੀ ਸਜ਼ਾ

ਮੰਤਰੀ ਨੇ ਦੱਸਿਆ ਕਿ ਇਸ ਘਟਨਾ ਵਿਚ 3 ਪੁਲਸ ਮੁਲਾਜ਼ਮਾਂ ਸਮੇਤ 5 ਲੋਕ ਜ਼ਖ਼ਮੀ ਹੋ ਗਏ। ਉਨ੍ਹਾਂ ਕਿਹਾ ਕਿ ਮੈਂ ਆਪਣੇ ਬਹਾਦਰ ਪੁਲਸ ਮੁਲਜ਼ਮਾਂ ਨੂੰ ਵਧਾਈ ਦਿੰਦਾ ਹਾਂ। ਮੈਂ ਜ਼ਖ਼ਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਕੈਗਿਲਾਨ ਇਸਤਾਂਬੂਲ ਸ਼ਹਿਰ ਦੇ ਯੂਰਪੀ ਹਿੱਸੇ ਵਿਚ ਕਾਗਿਥੇਨ ਜ਼ਿਲ੍ਹੇ ਵਿਚ ਇਕ ਵਿਸ਼ਾਲ ਅਦਾਲਤੀ ਕੰਪਲੈਕਸ ਹੈ।

ਇਹ ਵੀ ਪੜ੍ਹੋ: ਕੈਨੇਡਾ 'ਚ ਵਸਦੇ ਸਿੱਖਾਂ ਨੇ PM ਟਰੂਡੋ ਨੂੰ ਲਿਖੀ ਚਿੱਠੀ, ਕੰਮ ਵਾਲੀ ਥਾਂ 'ਤੇ ਹੈਲਮੇਟ ਤੋਂ ਦਿੱਤੀ ਜਾਵੇ ਛੋਟ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


cherry

Content Editor

Related News