ਤੁਰਕੀ: ਸੜਕੀ ਹਾਦਸੇ ''ਚ 6 ਪਰਵਾਸੀਆਂ ਦੀ ਮੌਤ

Tuesday, Sep 24, 2019 - 05:31 PM (IST)

ਤੁਰਕੀ: ਸੜਕੀ ਹਾਦਸੇ ''ਚ 6 ਪਰਵਾਸੀਆਂ ਦੀ ਮੌਤ

ਅੰਕਾਰਾ— ਤੁਰਕੀ 'ਚ ਸੀਰੀਆਈ ਸਰਹੱਦ ਦੇ ਨੇੜੇ ਪਰਵਾਸੀਆਂ ਨੂੰ ਲਿਜਾ ਰਹੇ ਫੌਜੀ ਵਾਹਨ ਦੇ ਪਲਟਣ ਕਾਰਨ 6 ਲੋਕਾਂ ਦੀ ਜਾਨ ਚਲੀ ਗਈ। ਸਥਾਨਕ ਗਵਰਨਰ ਦੇ ਦਫਤਰ ਨੇ ਇਕ ਬਿਆਨ 'ਚ ਕਿਹਾ ਕਿ ਦੋ ਫੌਜੀਆਂ ਸਣੇ ਹੋਰ 27 ਲੋਕ ਜ਼ਖਮੀ ਵੀ ਹੋਏ ਹਨ। ਹਾਦਸਾ ਦੱਖਣੀ ਤੁਰਕੀ ਦੇ ਰੇਹਾਨਿਲ ਜ਼ਿਲੇ 'ਚ ਹੋਇਆ। ਦੱਸਿਆ ਗਿਆ ਹੈ ਕਿ ਇਸ ਦੌਰਾਨ ਗੈਰ-ਕਾਨੂੰਨੀ ਪਰਵਾਸੀਆਂ ਨੂੰ ਵਾਪਸ ਭੇਜਿਆ ਦਾ ਰਿਹਾ ਸੀ। ਪਰ ਉਨ੍ਹਾਂ ਨੇ ਇਹ ਜਾਣਕਾਰੀ ਨਹੀਂ ਦਿੱਤੀ ਕਿ ਉਹ ਕਿਸ ਦੇਸ਼ ਦੇ ਨਾਗਰਿਕ ਸਨ।

ਤੁਰਕੀ ਅਧਿਕਾਰੀਆਂ ਨੇ ਹਾਲ ਹੀ 'ਚ ਕਈ ਗੈਰ-ਕਾਨੂੰਨੀ ਪਰਵਾਸੀਆਂ ਦਾ ਪਤਾ ਲਾਇਆ ਹੈ ਤੇ ਹਜ਼ਾਰਾਂ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ। ਉਥੇ ਹੀ ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਿਰਫ ਉਨ੍ਹਾਂ ਹੀ ਲੋਕਾਂ ਨੂੰ ਵਾਪਸ ਉਨ੍ਹਾਂ ਦੇ ਦੇਸ਼ ਭੇਜਿਆ ਹੈ, ਜਿਨ੍ਹਾਂ ਨੇ ਇਸ ਦੀ ਇੱਛਾ ਜ਼ਾਹਿਰ ਕੀਤੀ ਸੀ। ਤੁਰਕੀ 'ਚ ਕਰੀਬ 36 ਲੱਖ ਸੀਰੀਆਈ ਸ਼ਰਣਾਰਥੀ ਹਨ ਤੇ ਕਰੀਬ 3 ਲੱਖ ਇਰਾਕੀ ਰਹਿੰਦੇ ਹਨ। ਉਥੇ ਹੀ ਅਫਗਾਨੀ ਲੋਕਾਂ ਦੀ ਗਿਣਤੀ ਵੀ ਇਥੇ ਵਧ ਰਹੀ ਹੈ।


author

Baljit Singh

Content Editor

Related News