ਏਸ਼ੀਆ ''ਤੇ ਸੁਨਾਮੀ ਦਾ ਸਾਇਆ ! ਫ਼ਿਲੀਪੀਨਜ਼ ''ਚ ਆਏ ਭੂਚਾਲ ਨੇ ਚਿੰਤਾ ''ਚ ਡੋਬੇ ਕਈ ਦੇਸ਼

Monday, Jun 08, 2026 - 11:05 AM (IST)

ਏਸ਼ੀਆ ''ਤੇ ਸੁਨਾਮੀ ਦਾ ਸਾਇਆ ! ਫ਼ਿਲੀਪੀਨਜ਼ ''ਚ ਆਏ ਭੂਚਾਲ ਨੇ ਚਿੰਤਾ ''ਚ ਡੋਬੇ ਕਈ ਦੇਸ਼

ਮਨੀਲਾ (ਏਜੰਸੀ) : ਫਿਲੀਪੀਨਜ਼ ਦੇ ਦੱਖਣੀ ਟਾਪੂ ਮਿੰਡਾਨਾਓ ਵਿੱਚ ਆਏ ਸ਼ਕਤੀਸ਼ਾਲੀ ਭੂਚਾਲ ਤੋਂ ਤੁਰੰਤ ਬਾਅਦ ਕਈ ਏਸ਼ੀਆਈ ਦੇਸ਼ਾਂ ਵਿੱਚ ਸੁਨਾਮੀ ਦੀਆਂ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ। ਸੋਮਵਾਰ ਸਵੇਰੇ ਆਏ 7.7 ਤੀਬਰਤਾ ਦੇ ਭੂਚਾਲ ਨੇ ਦੇਸ਼ ਵਿੱਚ ਭਾਰੀ ਤਬਾਹੀ ਮਚਾਈ ਹੈ, ਜਿਸ ਵਿੱਚ ਹੁਣ ਤੱਕ 5 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ।

ਇਹ ਵੀ ਪੜ੍ਹੋ: ਕੀ ਫਿਰ ਹੋਵੇਗੀ ਦੀਪਿਕਾ ਕੱਕੜ ਦੀ ਸਰਜਰੀ? ਪਤੀ ਸ਼ੋਏਬ ਨੇ ਦਿੱਤੀ Health Update

ਫਿਲੀਪੀਨ ਇੰਸਟੀਚਿਊਟ ਆਫ਼ ਵੋਲਕੇਨੋਲੋਜੀ ਐਂਡ ਸੀਸਮੌਲੋਜੀ ਮੁਤਾਬਕ ਸ਼ੁਰੂਆਤੀ ਭੂਚਾਲ ਤੋਂ ਬਾਅਦ ਇੱਕ ਘੰਟੇ ਤੋਂ ਵੱਧ ਸਮੇਂ ਤੱਕ ਝਟਕੇ ਮਹਿਸੂਸ ਹੁੰਦੇ ਰਹੇ। ਫਿਲੀਪੀਨ ਦੇ ਰਾਸ਼ਟਰਪਤੀ ਫਰਡੀਨੈਂਡ ਮਾਰਕੋਸ ਨੇ ਸੋਮਵਾਰ ਸਵੇਰੇ ਕਿਹਾ ਕਿ ਐਮਰਜੈਂਸੀ ਏਜੰਸੀਆਂ ਨੂੰ ਸਰਗਰਮ ਕਰ ਦਿੱਤਾ ਗਿਆ ਹੈ, ਜਿਸ ਵਿੱਚ ਆਫਿਸ ਆਫ ਸਿਵਲ ਡਿਫੈਂਸ ਅਤੇ ਨੈਸ਼ਨਲ ਡਿਜਾਸਟਰ ਰਿਸਕ ਰਿਡਕਸ਼ਨ ਐਂਡ ਮੈਨੇਜਮੈਂਟ ਕੌਂਸਲ ਸ਼ਾਮਲ ਹਨ। ਦੇਸ਼ ਦੇ ਅਧਿਕਾਰੀਆਂ ਨੇ ਕਿਹਾ ਕਿ ਸਾਰਾਂਗਨੀ, ਦਾਵਾਓ ਓਕਸੀਡੈਂਟਲ, ਤਾਵੀ-ਤਾਵੀ ਅਤੇ ਸੁਲੂ ਸਣੇ 9 ਸੂਬਿਆਂ ਦੇ ਲੋਕਾਂ ਨੂੰ ਤੁਰੰਤ ਉੱਚੇ ਸਥਾਨਾਂ 'ਤੇ ਜਾਣ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ: 41 ਸਾਲ ਦੀ ਉਮਰ 'ਚ ਲਾੜੀ ਬਣਨ ਜਾ ਰਹੀ ਮਸ਼ਹੂਰ ਅਦਾਕਾਰਾ ! ਜਾਣੋ ਕੌਣ ਹੈ ਲਾੜਾ

ਉਥੇ ਹੀ ਇੰਡੋਨੇਸ਼ੀਆ ਵਿੱਚ ਵੀ ਉੱਤਰੀ ਸੁਲਾਵੇਸੀ, ਉੱਤਰੀ ਗੋਰੋਂਟਾਲੋ ਸੂਬੇ ਅਤੇ ਸਾਂਗੀਹੇ ਟਾਪੂਆਂ ਦੇ ਕੁਝ ਹਿੱਸਿਆਂ ਲਈ ਵੀ ਖਾਲੀ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ, ਅਤੇ ਨਿਵਾਸੀਆਂ ਨੂੰ ਉੱਚੇ ਸਥਾਨਾਂ 'ਤੇ ਜਾਣ ਦੀ ਅਪੀਲ ਕੀਤੀ ਗਈ ਹੈ। ਨਿਊਜ਼ ਏਜੰਸੀ ਅਲ ਜਜ਼ੀਰਾ ਨੇ ਮੁਤਾਬਕ ਜਾਪਾਨ, ਫਿਲੀਪੀਨਜ਼ ਅਤੇ ਇੰਡੋਨੇਸ਼ੀਆ ਦੇ ਅਧਿਕਾਰੀਆਂ ਨੇ ਖਤਰਨਾਕ ਲਹਿਰਾਂ ਦੀ ਚੇਤਾਵਨੀ ਜਾਰੀ ਕੀਤੀ ਹੈ ਅਤੇ ਤੱਟਵਰਤੀ ਖੇਤਰਾਂ ਵਿੱਚ ਨਾਗਰਿਕਾਂ ਨੂੰ ਸੁਰੱਖਿਅਤ ਸਥਾਨ 'ਤੇ ਜਾਣ ਦੀ ਸਲਾਹ ਦਿੱਤੀ ਗਈ ਹੈ।

ਇਹ ਵੀ ਪੜ੍ਹੋ: 500 ਰੁਪਏ ਲਈ ਜਗਰਾਤਿਆਂ 'ਚ ਗਾਉਣ ਵਾਲੀ ਕੁੜੀ ਬਣੀ ਬਾਲੀਵੁੱਡ ਕੁਈਨ ! ਮਿਊਜ਼ਿਕ ਇੰਡਸਟਰੀ 'ਤੇ ਕਰ ਰਹੀ 'ਰਾਜ'

ਅਮਰੀਕਾ ਸਥਿਤ ਪ੍ਰਸ਼ਾਂਤ ਸੁਨਾਮੀ ਚੇਤਾਵਨੀ ਕੇਂਦਰ ਨੇ ਪਹਿਲਾਂ ਕਿਹਾ ਸੀ ਕਿ 3 ਮੀਟਰ (9.8 ਫੁੱਟ) ਤੱਕ ਉੱਚੀਆਂ ਸੁਨਾਮੀ ਲਹਿਰਾਂ ਫਿਲੀਪੀਨਜ਼ ਦੇ ਤੱਟਵਰਤੀ ਖੇਤਰਾਂ ਨਾਲ ਟਕਰਾ ਸਕਦੀਆਂ ਹਨ ਅਤੇ ਇੰਡੋਨੇਸ਼ੀਆ ਅਤੇ ਮਲੇਸ਼ੀਆ ਦੇ ਕੁਝ ਹਿੱਸਿਆਂ ਵਿੱਚ 1 ਮੀਟਰ (3.3 ਫੁੱਟ) ਤੱਕ ਦੀਆਂ ਲਹਿਰਾਂ ਸੰਭਵ ਹਨ।

ਇਹ ਵੀ ਪੜ੍ਹੋ: ਨੈਸ਼ਨਲ ਅਵਾਰਡ ਜੇਤੂ ਅਦਾਕਾਰ ਦੀ ਅਚਾਨਕ ਵਿਗੜ ਗਈ ਸਿਹਤ ! ਹਸਪਤਾਲ 'ਚ ਵੈਂਟੀਲੇਟਰ ਰਾਹੀਂ ਲੈ ਰਹੇ ਸਾਹ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News