ਚੀਨ ਨੇ ਲਾਓਸ ''ਚ ਬਣਾਇਆ ਨਵਾਂ ਆਰਮੀ ਏਅਰਬੇਸ ! ਚਿੰਤਾ ''ਚ ਡੁੱਬੇ ਗੁਆਂਢੀ ਮੁਲਕ

Wednesday, Oct 21, 2026 - 03:56 PM (IST)

ਚੀਨ ਨੇ ਲਾਓਸ ''ਚ ਬਣਾਇਆ ਨਵਾਂ ਆਰਮੀ ਏਅਰਬੇਸ ! ਚਿੰਤਾ ''ਚ ਡੁੱਬੇ ਗੁਆਂਢੀ ਮੁਲਕ

ਇੰਟਰਨੈਸ਼ਨਲ ਡੈਸਕ- ਚੀਨ ਨੇ ਲਾਓਸ 'ਚ ਇੱਕ ਨਵਾਂ ਫੌਜੀ ਏਅਰਬੇਸ 'ਚੀਨ-ਲਾਓਸ ਜੁਆਇੰਟ ਲੌਜਿਸਟਿਕਸ ਐਂਡ ਟ੍ਰੇਨਿੰਗ ਸੈਂਟਰ' ਸ਼ੁਰੂ ਕਰਕੇ ਦੱਖਣ-ਪੂਰਬੀ ਏਸ਼ੀਆ ਵਿੱਚ ਆਪਣੇ ਫੌਜੀ ਪ੍ਰਭਾਵ ਦਾ ਵਿਸਥਾਰ ਕੀਤਾ ਹੈ। ਲਾਓਸ ਦੀ ਰਾਜਧਾਨੀ ਵੀਏਨਤਿਆਨੇ ਤੋਂ ਲਗਭਗ 50 ਕਿਲੋਮੀਟਰ ਉੱਤਰ 'ਚ ਸਥਿਤ ਬਾਨ ਕੇਨ ਹਵਾਈ ਅੱਡੇ 'ਤੇ ਇਹ ਸਾਂਝਾ ਫੌਜੀ ਅੱਡਾ ਤਿਆਰ ਕੀਤਾ ਗਿਆ ਹੈ।

ਸੈਟੇਲਾਈਟ ਤਸਵੀਰਾਂ ਤੋਂ ਖੁਲਾਸਾ ਹੋਇਆ ਹੈ ਕਿ ਇਸ ਅੱਡੇ 'ਤੇ ਚੀਨ ਅਤੇ ਲਾਓਸ ਦੇ K-8 ਹਲਕੇ ਲੜਾਕੂ ਜਹਾਜ਼ ਅਤੇ ਫੌਜੀ ਜਹਾਜ਼ ਤਾਇਨਾਤ ਹੋ ਚੁੱਕੇ ਹਨ। ਇਸ ਦਾ ਰਨਵੇਅ ਫਿਲਹਾਲ ਲਗਭਗ 2,000 ਮੀਟਰ ਲੰਬਾ ਹੈ, ਜੋ ਕਿ ਚੀਨੀ ਲੜਾਕੂ ਜਹਾਜ਼ਾਂ ਅਤੇ Y-20 ਟ੍ਰਾਂਸਪੋਰਟ ਜਹਾਜ਼ਾਂ ਲਈ ਢੁਕਵਾਂ ਹੈ। ਮਾਹਿਰਾਂ ਅਨੁਸਾਰ ਚੀਨ ਇਸ ਰਨਵੇਅ ਨੂੰ 3,000 ਮੀਟਰ ਤੱਕ ਵਧਾਉਣ ਦੀ ਯੋਜਨਾ ਬਣਾ ਰਿਹਾ ਹੈ ਤਾਂ ਜੋ ਭਾਰੀ ਬਾਂਬਰ ਜਹਾਜ਼ ਵੀ ਇੱਥੋਂ ਉਡਾਣ ਭਰ ਸਕਣ।

ਉੱਥੇ ਹੀ ਚੀਨ ਨਾਲ ਸਰਹੱਦੀ ਅਤੇ ਦੱਖਣੀ ਚੀਨ ਸਾਗਰ ਦੇ ਵਿਵਾਦਾਂ 'ਚ ਘਿਰੇ ਦੇਸ਼ਾਂ, ਖਾਸ ਕਰਕੇ ਵੀਅਤਨਾਮ ਲਈ ਇਹ ਵੱਡੀ ਚਿੰਤਾ ਦਾ ਕਾਰਨ ਹੈ। ਵੀਅਤਨਾਮ ਦੀ ਪੱਛਮੀ ਸਰਹੱਦ ਨਾਲ ਲੱਗਦੇ ਲਾਓਸ 'ਚ ਚੀਨੀ ਫੌਜ ਦੀ ਮੌਜੂਦਗੀ ਵੀਅਤਨਾਮ ਨੂੰ ਤਿੰਨਾਂ ਪਾਸਿਆਂ ਤੋਂ ਘੇਰਨ ਵਰਗੀ ਸਥਿਤੀ ਪੈਦਾ ਕਰਦੀ ਹੈ। ਇਸ ਤੋਂ ਇਲਾਵਾ ਕੰਬੋਡੀਆ ਦੇ 'ਰੀਮ ਨੇਵਲ ਬੇਸ' ਤੋਂ ਬਾਅਦ ਦੱਖਣ-ਪੂਰਬੀ ਏਸ਼ੀਆ 'ਚ ਚੀਨ ਦਾ ਇਹ ਦੂਜਾ ਪ੍ਰਮੁੱਖ ਫੌਜੀ ਅੱਡਾ ਹੋਵੇਗਾ, ਜੋ ਹਿੰਦ ਮਹਾਸਾਗਰ ਅਤੇ 'ਇੰਡੋ-ਪੈਸੀਫਿਕ' ਖੇਤਰ 'ਚ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ 'ਤੇ ਨਜ਼ਰ ਰੱਖਣ 'ਚ ਚੀਨ ਦੀ ਮਦਦ ਕਰੇਗਾ।

ਹਾਲਾਂਕਿ ਚੀਨੀ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਇਹ ਫੌਜੀ ਅੱਡਾ ਕਿਸੇ ਤੀਜੇ ਦੇਸ਼ ਖ਼ਿਲਾਫ਼ ਕਾਰਵਾਈ ਲਈ ਨਹੀਂ ਬਣਾਇਆ ਗਿਆ, ਸਗੋਂ ਇਸ ਦਾ ਮਕਸਦ ਸਿਰਫ਼ ਸਾਂਝੀ ਟ੍ਰੇਨਿੰਗ, ਆਫ਼ਤ ਪ੍ਰਬੰਧਨ ਅਤੇ ਲੌਜਿਸਟਿਕ ਸਹਾਇਤਾ ਪ੍ਰਦਾਨ ਕਰਨਾ ਹੈ। ਹਾਲਾਂਕਿ, ਅਮਰੀਕਾ ਅਤੇ ਏਸ਼ੀਆਈ ਸੁਰੱਖਿਆ ਮਾਹਿਰ ਇਸ ਨੂੰ ਚੀਨੀ ਫੌਜ ਦੇ 'ਡਿਫੈਂਸ ਡਿਪਲੋਮੇਸੀ' ਰਾਹੀਂ ਗਲੋਬਲ ਪੈਰ ਪਸਾਰਨ ਦੀ ਕੋਸ਼ਿਸ਼ ਵਜੋਂ ਦੇਖ ਰਹੇ ਹਨ।


author

Harpreet SIngh

Content Editor

Related News