ਭਾਰਤੀ-ਅਮਰੀਕੀ ਨਿਓਮੀ ਰਾਓ ਨੇ ਆਪਣੇ ਰੇਪ ਸਬੰਧੀ ਲੇਖਾਂ ਲਈ ਮੰਗੀ ਮੁਆਫੀ

02/12/2019 9:42:57 PM

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਸ਼ਕਤੀਸ਼ਾਲੀ 'ਡੀਸੀ ਸਰਕਿਟ ਕੋਰਟ ਆਫ ਅਪੀਲਸ' ਲਈ ਨਾਮਜ਼ਦ ਭਾਰਤੀ ਮੂਲ ਦੀ ਅਮਰੀਕੀ ਵਕੀਲ ਨਿਓਮੀ ਰਾਓ ਨੇ ਕਾਲੇਜ ਦਿਨਾਂ 'ਚ 'ਡੇਟ ਰੇਪ' ਤੇ ਯੌਨ ਹਮਲਿਆਂ 'ਤੇ ਲਿਖੇ ਗਏ ਆਪਣੇ ਲੇਖਾਂ 'ਚ 'ਅਸੰਵੇਦਨਸ਼ੀਲਤਾ' ਲਈ ਮੁਆਫੀ ਮੰਗੀ ਹੈ। ਰਾਓ ਅਮਰੀਕਾ ਦੀ ਦੂਜੀ ਸਭ ਤੋਂ ਸ਼ਕਤੀਸ਼ਾਲੀ ਅਦਾਲਤ 'ਚ ਬ੍ਰੇਟ ਕਾਵਨਾਹ ਦੀ ਥਾਂ ਲੈ ਸਕਦੀ ਹੈ।

'ਦ ਪਾਲਿਟਿਕੋ' ਮੁਤਾਬਕ ਰਾਓ ਨੂੰ ਪਿਛਲੇ ਹਫਤੇ 'ਸੈਨੇਟ ਜਿਊਡਿਸ਼ਿਰੀ ਕਮੇਟੀ' ਦੀ ਬੈਠਕ 'ਚ ਆਪਣੀ ਉਮੀਦਵਾਰੀ ਦੀ ਪੁਸ਼ਟੀ ਲਈ ਹੋਈ ਸੁਣਵਾਈ ਦੌਰਾਨ ਕਾਲਜ ਦੇ ਸਮੇਂ 'ਚ ਉਨ੍ਹਾਂ ਵਲੋਂ ਲਿਖੇ ਗਏ ਲੇਖਾਂ ਨੂੰ ਲੈ ਕੇ ਸਖਤ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਰਾਓ ਹੁਣ 45 ਸਾਲ ਦੀ ਹੈ। ਯੇਲ ਤੋਂ ਗ੍ਰੈਜੂਏਸ਼ਨ ਦੀ ਪੜਾਈ ਦੌਰਾਨ ਰਾਓ ਨੇ ਇਕ ਲੇਖ ਲਿੱਖਿਆ ਸੀ ਕਿ ਜਦੋਂ ਕੋਈ ਔਰਤ ਜ਼ਿਆਦਾ ਪੀਂਦੀ ਹੈ ਤਾਂ ਉਹ ਆਪਣੇ ਕੰਮ ਲਈ ਖੁਦ ਜ਼ਿੰਮੇਦਾਰ ਹੁੰਦੀ ਹੈ।

ਉਨ੍ਹਾਂ ਨੇ ਲਿੱਖਿਆ ਸੀ ਕਿ 'ਡੇਟ ਰੇਪ' ਤੋਂ ਬਚਣ ਲਈ ਔਰਤਾਂ ਨੂੰ ਆਪਣੇ ਵਿਵਹਾਰ 'ਚ ਸੁਧਾਰ ਕਰਨਾ ਚਾਹੀਦਾ ਹੈ। ਰਾਓ ਨੇ 'ਸੈਨੇਟ ਜਿਊਡਿਸ਼ਿਰੀ ਕਮੇਟੀ' ਦੇ ਪ੍ਰਧਾਨ ਸੈਨੇਟਰ ਲਿੰਡਸੇ ਗ੍ਰਾਹਮ ਤੇ ਇਸ ਦੇ ਸੀਨੀਅਰ ਮੈਂਬਰ ਸੈਨੇਟਰ ਡਿਯਾਨੇ ਫੀਨਸਟੀਨ ਨੂੰ ਪੱਤਰ ਲਿਖ ਕੇ ਕਿਹਾ ਕਿ ਉਸ ਸਮੇਂ ਉਹ ਇਹ ਨਹੀਂ ਸਮਝ ਸਕੀ ਕਿ ਉਨ੍ਹਾਂ ਦੀ ਟਿੱਪਣੀ ਨੂੰ ਕਿਸ ਤਰ੍ਹਾਂ ਗਲਤ ਰੂਪ ਨਾਲ ਦੇਖਿਆ ਜਾਵੇਗਾ। ਉਨ੍ਹਾਂ ਲਿੱਖਿਆ ਕਿ ਮੈਂ ਬਲਾਤਕਾਰ ਤੇ ਯੌਨ ਹਮਲਿਆਂ 'ਤੇ ਆਪਣੀ ਅਸੰਵੇਦਨਸ਼ੀਲਤਾ ਦੇ ਲਈ ਖੇਦ ਜਤਾਉਂਦੀ ਹਾਂ।


Baljit Singh

Content Editor

Related News