ਫਲੋਰਿਡਾ ਗੋਲੀਬਾਰੀ : ਰਾਸ਼ਟਰਪਤੀ ਟਰੰਪ ਨੇ ਜ਼ਖਮੀ ਹੋਏ ਲੋਕਾਂ ਨਾਲ ਕੀਤੀ ਮੁਲਾਕਾਤ

02/17/2018 10:30:40 AM

ਪੋਂਪਾਨੋ ਬੀਚ (ਭਾਸ਼ਾ)— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਰਕਲੈਂਡ ਸਕੂਲ ਵਿਚ ਗੋਲੀਬਾਰੀ ਘਟਨਾ ਵਿਚ ਜ਼ਖਮੀ ਹੋਏ ਲੋਕਾਂ ਨਾਲ ਫਲੋਰਿਡਾ ਦੇ ਇਕ ਹਸਪਤਾਲ ਵਿਚ ਜਾ ਕੇ ਮੁਲਾਕਾਤ ਕੀਤੀ। ਟਰੰਪ ਦੇ ਜ਼ਖਮੀਆਂ ਨੂੰ ਮਿਲਣ ਹਸਪਤਾਲ ਜਾਣ ਤੋਂ ਪਹਿਲਾਂ ਐੱਫ. ਬੀ. ਆਈ. ਨੇ ਸਵੀਕਾਰ ਕੀਤਾ ਕਿ ਉਨ੍ਹਾਂ ਨੂੰ ਇਸ ਘਟਨਾ ਲਈ ਜ਼ਿੰਮੇਵਾਰ ਲੜਕੇ ਬਾਰੇ ਇਕ ਗੁਪਤ ਸੂਚਨਾ ਮਿਲੀ ਸੀ ਕਿ 10 ਸਾਲਾ ਨਿਕੋਲਸ ਕਰੂਜ਼ ਨਾਂ ਦਾ ਇਕ ਵਿਅਕਤੀ ਗੋਲੀਬਾਰੀ ਦੀ ਵੱਡੀ ਘਟਨਾ ਦੀ ਯੋਜਨਾ ਬਣਾ ਰਿਹਾ ਹੈ ਪਰ ਐੱਫ. ਬੀ. ਆਈ. ਦੇ ਏਜੰਟਾਂ ਨੇ ਇਸ ਦੀ ਛਾਣਬੀਨ ਨਹੀਂ ਕੀਤੀ।
ਵ੍ਹਾਈਟ ਹਾਊਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬ੍ਰੋਵਾਰਡ ਹੈਲਥ ਨਾਰਥ ਹਸਪਤਾਲ ਵਿਚ ਟਰੰਪ ਨੇ ਗੋਲੀਬਾਰੀ 'ਚ ਜ਼ਖਮੀ ਹੋਏ ਲੋਕਾਂ ਨਾਲ ਮੁਲਾਕਾਤ ਕਰ ਕੇ ਡਾਕਟਰਾਂ, ਨਰਸਾਂ ਅਤੇ ਘਟਨਾ ਤੋਂ ਬਾਅਦ ਤੁਰੰਤ ਮਦਦ ਦੇਣ ਵਾਲੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਇਸ ਕਤਲੇਆਮ ਨੂੰ ਬੇਹੱਦ ਦੁੱਖ ਭਰਿਆ ਦੱਸਿਆ। ਰਾਸ਼ਟਰਪਤੀ ਟਰੰਪ ਦਾ ਪਾਰਕਲੈਂਡ ਦਾ ਦੌਰਾ ਅਜਿਹੇ ਸਮੇਂ ਵਿਚ ਹੋਇਆ ਹੈ, ਫਲੋਰਿਡਾ ਵਿਚ ਬੱਚਿਆਂ ਦੇ ਮਾਪਿਆਂ ਅਤੇ ਵਿਦਿਆਰਥੀਆਂ ਵਿਚ ਬੰਦੂਕ ਕੰਟਰੋਲ ਕਾਨੂੰਨ ਨੂੰ ਸਖਤ ਕਰਨ ਦੀ ਅਮਰੀਕਾ ਦੀ ਕੋਈ ਸਖਤੀ ਨਾ ਕਰਨ ਪ੍ਰਤੀ ਗੁੱਸਾ ਵਧ ਰਿਹਾ ਹੈ।


Related News