ਟਰੰਪ ਦੇ ਵਿਗੜੇ ਬੋਲ, ਕਿਹਾ- ''ਜੇ ਕਮਲਾ ਜਿੱਤੀ ਤਾਂ ਅਮਰੀਕਾ ਦੀ ਬੇਇੱਜ਼ਤੀ ਹੋਵੇਗੀ''
Thursday, Sep 10, 2020 - 09:14 AM (IST)

ਵਾਸ਼ਿੰਗਟਨ, (ਏ. ਐੱਨ. ਆਈ.)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਡੈਮਕ੍ਰੇਟਿਕ ਉਮੀਦਵਾਰ ਕਮਲਾ ਹੈਰਿਸ ’ਤੇ ਹਮਲਾ ਕਰਦੇ ਹੋਏ ਕਿਹਾ ਕਿ ਲੋਕ ਉਨ੍ਹਾਂ ਨੂੰ ਪਸੰਦ ਨਹੀਂ ਕਰਦੇ ਹਨ ਅਤੇ ਜੇਕਰ ਉਹ ਜਿੱਤ ਜਾਂਦੀ ਹੈ ਤਾਂ ਇਹ ਅਮਰੀਕਾ ਅਮਰੀਕਾ ਦੀ ਬੇਇੱਜ਼ਤੀ ਹੋਵੇਗੀ।
ਟਰੰਪ ਨੇ ਕਿਹਾ ਕਿ ਹੈਰਿਸ ਟੀਕੇ ਨੂੰ ਅਣਡਿੱਠਾ ਕਰ ਰਹੀ ਹੈ ਤਾਂ ਜੋ ਲੋਕਾਂ ਨੂੰ ਲੱਗੇ ਕਿ ਇਹ ਕੋਈ ਵੱਡੀ ਪ੍ਰਾਪਤੀ ਨਹੀਂ ਹੈ। ਮੈਂ ਇਹ ਪ੍ਰਾਪਤੀ ਮੇਰੇ ਲਈ ਨਹੀਂ ਹਾਸਲ ਕਰਨਾ ਚਾਹੁੰਦਾ ਹਾਂ। ਮੈਂ ਕੁਝ ਅਜਿਹਾ ਚਾਹੁੰਦਾ ਹਾਂ ਜੋ ਲੋਕਾਂ ਨੂੰ ਬਿਹਤਰ ਕਰੇ, ਜਿਸ ਨਾਲ ਲੋਕ ਬੀਮਾਰ ਨਾ ਹੋਣ। ਉਹ ਕਦੇ ਵੀ ਅਮਰੀਕੀ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਨਹੀਂ ਹੋ ਸਕਦੀ ਹੈ।
ਟਰੰਪ ਨੇ ਕਿਹਾ ਕਿ ਜੇਕਰ ਜੋ ਬਿਡੇਨ ਜਿੱਤਦੇ ਹਨ ਤਾਂ ਉਹ ਚੀਨ ਦੀ ਜਿੱਤ ਹੋਵੇਗੀ। ਉੱਤਰੀ ਕੈਰੋਲੀਨਾ ’ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਤੁਹਾਡੇ ਕੋਲ ਇਕ ਅਜਿਹੀ ਸਥਿਤੀ ਹੈ ਜਿਥੇ ਅਸੀਂ ਦੁਨੀਆ ਦੇ ਇਤਿਹਾਸ ’ਚ ਵੱਡੀ ਆਰਥਿਕਤਾ ਦਾ ਨਿਰਮਾਣ ਕਰਦੇ ਹਾਂ ਅਤੇ ਸਾਨੂੰ ਇਸ ਨੂੰ ਬੰਦ ਕਰਨ ਲਈ ਮਜਬੂਰ ਕੀਤਾ ਗਿਆ ਕਿਉਂਕਿ ਚੀਨ ਪਲੇਗ ਆ ਗਿਆ ਸੀ ਪਰ ਹੁਣ ਅਸੀਂ ਆਰਥਿਕਤਾ ਨੂੰ ਫਿਰ ਤੋਂ ਖੋਲ੍ਹ ਦਿੱਤਾ ਹੈ।