ਟਰੰਪ ਆਪਣਾ ਟੈਕਸ ਰਿਟਰਨ ਪੇਸ਼ ਕਰਨ : ਅਮਰੀਕੀ ਜੱਜ

Monday, Oct 07, 2019 - 11:47 PM (IST)

ਟਰੰਪ ਆਪਣਾ ਟੈਕਸ ਰਿਟਰਨ ਪੇਸ਼ ਕਰਨ : ਅਮਰੀਕੀ ਜੱਜ

ਨਿਊਯਾਰਕ - ਅਮਰੀਕਾ ਦੇ ਫੈਡਰਲ ਜੱਜ ਨੇ ਡੋਨਾਲਡ ਟਰੰਪ ਦੀ ਆਪਣੇ ਵਿਅਕਤੀਗਤ ਅਤੇ ਕਾਰਪੋਰੇਟ ਟੈਕਸ ਰਿਟਰਨ ਤੱਕ ਪਹੁੰਚ ਨੂੰ ਬਲਾਕ ਕਰਨ ਦੀ ਸਾਲਾਂ ਦੀ ਕੋਸ਼ਿਸ਼ ਨੂੰ ਸੋਮਵਾਰ ਨੂੰ ਅਸਫਲ ਕਰਦੇ ਹੋਏ ਆਖਿਆ ਕਿ ਰਾਸ਼ਟਰਪਤੀ ਨੂੰ ਅਪਰਾਧਿਕ/ਫੌਜਧਾਰੀ ਮਾਮਲਿਆਂ ਦੀ ਜਾਂਚ ਤੋਂ ਛੋਟ ਹਾਸਲ ਨਹੀਂ ਹੈ। ਜੱਜ ਵਿਕਟਰ ਮਾਰੇਰੋ ਨੇ 75 ਪੰਨਿਆਂ ਦੇ ਆਪਣੇ ਫੈਸਲੇ 'ਚ ਟਰੰਪ ਦੀਆਂ ਦਲੀਲਾਂ ਨੂੰ ਖਾਰਿਜ ਕਰਦੇ ਹੋਏ ਆਖਿਆ ਕਿ ਅਜਿਹੀ ਛੋਟ ਨਾਲ ਨਿਆਂ ਨੂੰ ਠੇਸ ਪਹੁੰਚੇਗੀ। ਉਨ੍ਹਾਂ ਲਿੱਖਿਆ ਹੈ ਕਿ ਇਹ ਅਦਾਲਤ ਨਿਆਇਕ ਪ੍ਰਕਿਰਿਆ ਨਾਲ ਰਾਸ਼ਟਰਪਤੀ ਨੂੰ ਛੋਟ ਦੇ ਇਸ ਤਰ੍ਹਾਂ ਦੇ ਇਕ ਸਪੱਸ਼ਟ ਅਤੇ ਅਸੀਮ ਦਾਅਵੇ ਦਾ ਸਮਰਥਨ ਨਹੀਂ ਕਰ ਸਕਦੀ।

ਅਦਾਲਤ ਨੇ ਆਖਿਆ ਕਿ ਰਾਸ਼ਟਰਪਤੀ ਨੂੰ ਅਜਿਹੀ ਛੋਟ ਨਹੀਂ ਦਿੱਤੀ ਜਾ ਸਕਦੀ ਹੈ, ਜੋ ਉਨ੍ਹਾਂ ਨੂੰ ਕਾਨੂੰਨ ਤੋਂ ਉਪਰ ਰੱਖੇ। ਜ਼ਿਕਰਯੋਗ ਹੈ ਕਿ ਪੋਰਨ ਫਿਲਮਾਂ ਦੀ ਅਭਿਨੇਤਰੀ ਸਟਾਰਮੀ ਡੈਨੀਅਲਸ ਨੂੰ ਪੈਸੇ ਦਿੱਤੇ ਜਾਣ ਦੇ ਮਾਮਲੇ ਦੀ ਜਾਂਚ ਦੇ ਸਬੰਧ 'ਚ ਇਹ ਟੈਕਸ ਜਾਣਕਾਰੀ ਮੰਗੀ ਜਾ ਰਹੀ ਸੀ। ਜੱਜ ਦੇ ਇਸ ਫੈਸਲੇ ਖਿਲਾਫ ਟਰੰਪ ਅਪੀਲ ਦਾਇਰ ਕਰ ਸਕਦੇ ਹਨ। ਟਰੰਪ ਨੇ ਆਪਣੇ ਟੈਕਸ ਰਿਟਰਨ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਡੈਮੋਕ੍ਰੇਟਿਕ ਪਾਰਟੀ ਨੀਤ ਪ੍ਰਤੀਨਿਧੀ ਸਭਾ ਸਮੇਤ ਵੱਖ-ਵੱਖ ਲੋਕਾਂ ਨੇ ਇਸ ਨੂੰ ਹਾਸਲ ਕਰਨ ਦਾ ਕਈ ਵਾਰ ਯਤਨ ਕੀਤਾ ਹੈ।


author

Khushdeep Jassi

Content Editor

Related News