ਮੈਕਸੀਕੋ ਦੇ ਨਸ਼ੀਲੇ ਪਦਾਰਥ ਗਿਰੋਹਾਂ ਨੂੰ ''ਅੱਤਵਾਦੀ'' ਕਰਾਰ ਦੇਣਗੇ ਟਰੰਪ

11/27/2019 1:51:48 PM

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਆਨਲਾਈਨ ਪ੍ਰਕਾਸ਼ਿਤ ਇਕ ਇੰਟਰਵਿਊ ਵਿਚ ਕਿਹਾ ਕਿ ਉਹ ਮੈਕਸੀਕੋ ਦੇ ਨਸ਼ੀਲੇ ਪਦਾਰਥ ਤਸਕਰ ਗਿਰੋਹਾਂ ਨੂੰ ਅੱਤਵਾਦੀ ਸਮੂਹ ਕਰਾਰ ਦੇਣ ਦੀ ਯੋਜਨਾ ਬਣਾ ਰਹੇ ਹਨ।

ਟਰੰਪ ਨੇ ਇਹ ਕਦਮ ਅਜਿਹੇ ਵੇਲੇ ਵਿਚ ਸਾਹਮਣੇ ਆਇਆ ਹੈ ਜਦੋਂ ਉੱਤਰ ਮੈਕਸੀਕੋ ਵਿਚ ਗੋਲੀਬਾਰੀ ਦੀ ਘਟਨਾ ਵਿਚ ਮੋਰਮੋਨ ਭਾਈਚਾਰੇ ਦੀਆਂ 9 ਔਰਤਾਂ ਤੇ ਬੱਚਿਆਂ ਦੇ ਮਾਰੇ ਜਾਣ ਤੋਂ ਬਾਅਦ ਟਰੰਪ ਨੇ ਨਵੰਬਰ ਦੀ ਸ਼ੁਰੂਆਤ ਵਿਚ ਇਨ੍ਹਾਂ ਤਸਕਰ ਗਿਰੋਹਾਂ ਦੇ ਖਿਲਾਫ ਜੰਗ ਦਾ ਸੱਦਾ ਦਿੱਤਾ ਸੀ। ਪੀੜਤਾਂ ਦੇ ਕੋਲ ਅਮਰੀਕਾ ਤੇ ਮੈਕਸੀਕੋ ਦੀ ਦੋਹਰੀ ਨਾਗਰਿਕਤਾ ਸੀ।

ਕੰਜ਼ਰਵੇਟਿਵ ਮੀਡੀਆ ਕਰਮਚਾਰੀ ਬਿਲ ਓਰੀਲੀ ਨੇ ਇੰਟਰਵਿਊ ਵਿਚ ਟਰੰਪ ਨੂੰ ਪੁੱਛਿਆ ਕਿ ਕੀ ਤੁਸੀਂ ਮੈਕਸੀਕੋ ਦੇ ਨਸ਼ੀਲੇ ਪਦਾਰਥ ਤਸਕਰ ਗਿਰੋਹਾਂ ਨੂੰ ਅੱਤਵਾਦੀ ਸਮੂਹ ਕਰਾਰ ਦੇਣ ਜਾ ਰਹੇ ਹਨ ਤੇ ਉਨ੍ਹਾਂ 'ਤੇ ਡਰੋਨ ਨਾਲ ਹਮਲੇ ਕਰਨਾ ਚਾਹੁੰਦੇ ਹਨ। ਇਸ 'ਤੇ ਟਰੰਪ ਨੇ ਕਿਹਾ ਕਿ ਮੈਂ ਇਹ ਨਹੀਂ ਦੱਸਣ ਵਾਲਾ ਕਿ ਮੈਂ ਕੀ ਕਰਨ ਜਾ ਰਿਹਾ ਹਾਂ ਪਰ ਉਨ੍ਹਾਂ ਨੂੰ ਅੱਤਵਾਦੀ ਸਮੂਹ ਕਰਾਰ ਦਿੱਤਾ ਜਾਵੇਗਾ।


Baljit Singh

Content Editor

Related News