ਟਰੰਪ ਨੇ ਸਰਹੱਦੀ ਸੁਰੱਖਿਆ ਮੁੱਦੇ 'ਤੇ ਸਰਕਾਰ ਠੱਪ ਕਰਨ ਦੀ ਦਿੱਤੀ ਧਮਕੀ
Monday, Jul 30, 2018 - 05:59 PM (IST)
 
            
            ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਕ ਵਾਰ ਫਿਰ ਸਰਹੱਦੀ ਸੁਰੱਖਿਆ ਦਾ ਰਾਗ ਗਾਉਂਦੇ ਹੋਏ ਕਿਹਾ ਹੈ ਕਿ ਸਰਕਾਰ ਚੱਲੇ ਨਾ ਚੱਲੇ, ਚਾਹੇ ਕੰਮਕਾਜ ਹੋਵੇ ਨਾ ਹੋਵੇ, ਉਹ ਮੈਕਸੀਕੋ-ਅਮਰੀਕਾ ਸਰਹੱਦ 'ਤੇ ਕੰਧ ਬਣਾਉਣ ਸਣੇ ਸੁਰੱਖਿਆ ਨਾਲ ਜੁੜੀਆਂ ਹੋਰ ਮੰਗਾਂ ਜਾਰੀ ਰੱਖਣਗੇ। ਉਥੇ ਦੂਜੇ ਪਾਸੇ ਰੀਪਬਲਿਕਨ ਪਾਰਟੀ ਦੇ ਮੈਂਬਰ ਸੰਸਦ ਚਲਾਉਣ 'ਤੇ ਜ਼ੋਰ ਦੇ ਰਹੇ ਹਨ।
ਟਰੰਪ ਨੇ ਬੀਤੇ ਦਿਨ ਟਵੀਟ ਕਰਦੇ ਹੋਏ ਕਿਹਾ ਕਿ ਡੈਮੋਕ੍ਰੇਟਿਕ ਪਾਰਟੀ ਦੇ ਕੰਧ ਨਿਰਮਾਣ ਸਣੇ ਹੋਰ ਸਰਹੱਦੀ ਸੁਰੱਖਿਆ ਮੁੱਦਿਆਂ 'ਤੇ ਵੋਟ ਨਾ ਦੇਣ 'ਤੇ ਮੈਂ ਸਰਕਾਰ ਦਾ ਕੰਮਕਾਜ 'ਠੱਪ' ਕਰਨ ਨੂੰ ਵੀ ਤਿਆਰ ਹਾਂ। ਉਨ੍ਹਾਂ ਨੇ ਕਿਹਾ ਕਿ 'ਲਾਟਰੀ' ਹਿਰਾਸਤ 'ਚ ਲੈਣ ਤੇ ਫਿਰ ਰਿਹਾਅ ਕਰਨ ਵਰਗੇ ਤਰੀਕਿਆਂ ਤੋਂ ਛੁਟਕਾਰਾ ਪਾਓ ਤੇ ਯੋਗਤਾ ਆਧਾਰਿਤ ਪ੍ਰਵਾਸੀ ਪ੍ਰਣਾਲੀ ਨੂੰ ਅਪਣਾਓ। ਸਾਨੂੰ ਆਪਣੇ ਦੇਸ਼ 'ਚ ਬਿਹਤਰੀਨ ਲੋਕਾਂ ਨੂੰ ਲਿਆਉਣ ਦੀ ਲੋੜ ਹੈ। ਵਾਈਟ ਹਾਊਸ 'ਚ ਪਿਛਲੇ ਹਫਤੇ ਸਭਾ ਦੇ ਪ੍ਰਧਾਨ ਪਾਲ ਰੇਆਨ, ਆਰ-ਵਿਜ ਤੇ ਸੈਨੇਟ 'ਚ ਬਹੁਮਤ ਦੇ ਨੇਤਾ ਮਿਚ ਮੇਕਾਨੇਲ, ਆਰ-ਕੇਈ ਦੇ ਨਾਲ ਬੈਠਕ ਤੋਂ ਬਾਅਦ ਟਰੰਪ ਨੇ ਇਹ ਮੁੱਦਾ ਇਕ ਵਾਰ ਫਿਰ ਚੁੱਕਿਆ ਹੈ।

 
                             
                             
                             
                             
                             
                             
                             
                             
                             
                             
                             
                             
                             
                             
                             
                             
                             
                            