ਟਰੰਪ ਸਮਰਥਕਾਂ ਦੀ ਹਿੰਸਾ ਦਾ ਅਸਰ, ਕੁਝ ਟਵਿੱਟਰ ਮੁਲਾਜ਼ਮਾਂ ਨੇ ਲਾਕ ਕੀਤੀ ਆਪਣੀ ਪ੍ਰੋਫਾਈਲ
Sunday, Jan 17, 2021 - 10:21 PM (IST)

ਵਾਸ਼ਿੰਗਟਨ-ਅਮਰੀਕਾ ਦੇ ਅਹੁਦਾ ਛੱਡ ਰਹੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕਾਂ ਨਾਲ ਵਿਰੋਧ ਦਾ ਸਾਹਮਣਾ ਕੀਤੇ ਜਾਣ ਦੇ ਡਰ ਨਾਲ ਕੁਝ ਟਵਿੱਟਰ ਮੁਲਾਜ਼ਮਾਂ ਨੇ ਆਪਣੇ ਅਕਾਊਂਟਸ ਨੂੰ ਲਾਕ ਕਰ ਦਿੱਤਾ ਹੈ। ਇਹ ਨਹੀਂ ਕੰਪਨੀ ਵੱਲੋਂ ਕੁਝ ਐਗਜੀਕਿਊਟੀਵ ਨੂੰ ਵਿਅਕਤੀਗਤ ਤੌਰ ’ਤੇ ਸੁਰੱਖਿਆ ਵੀ ਮੁਹੱਈਆ ਕਰਵਾਈ ਗਈ ਹੈ। ਦਿ ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਟਰੰਪ ਦੇ ਸਮਰਥਕਾਂ ਵੱਲੋਂ ਟਾਰਗੇਟ ਕੀਤੇ ਜਾ ਸਕਣ ਦੇ ਖਦਸ਼ੇ ਨਾਲ ਇਨ੍ਹਾਂ ਨੇ ਆਪਣੇ ਅਕਾਊਂਟ ਨੂੰ ਪ੍ਰਾਈਵੇਟ ਕਰ ਦਿੱਤਾ ਹੈ। ਇਹ ਨਹੀਂ ਆਨਲਾਈਨ ਮੌਜੂਦ ਆਪਣੀਆਂ ਜਾਣਕਾਰੀਆਂ ਨੂੰ ਵੀ ਮਿਟਾ ਦਿੱਤਾ ਹੈ।
ਇਹ ਵੀ ਪੜ੍ਹੋ -ਨਾਮਜ਼ਦ ਉਪ ਰਾਸ਼ਟਰਪਤੀ ਕਮਲਾ ਹੈਰਿਸ ਸੋਮਵਾਰ ਨੂੰ ਸੈਨੇਟ ਤੋਂ ਦੇਵੇਗੀ ਅਸਤੀਫਾ
ਦਰਅਸਲ, ਕੈਪਟੀਲ ਬਿਲਡਿੰਗ ’ਚ ਟਰੰਪ ਦੇ ਸਮਰਥਕਾਂ ਦੇ ਹਿੰਸਾ ਫੈਲਾਏ ਜਾਣ ਦੇ ਚੱਲਦੇ ਟਵਿੱਟਰ ਦੇ 350 ਮੁਲਾਜ਼ਮਾਂ ਨੇ ਇਕ ਅੰਦਰੂਨੀ ਪਟੀਸ਼ਨ ’ਤੇ ਦਸਤਖਤ ਕਰ ਕੇ ਕੰਪਨੀ ਦੇ ਸੀ.ਈ.ਓ. ਜੈਕ ਡੋਰਸੀ ਨੂੰ ਟਰੰਪ ਦੇ ਅਕਾਊਂਟ ਨੂੰ ਬੰਦ ਕਰਨ ਦੀ ਅਪੀਲ ਕੀਤੀ ਸੀ। ਅਜਿਹੇ ’ਚ ਅਗੇ ਆਉਣ ਵਾਲੇ ਸਮੇਂ ’ਚ ਹਿੰਸਾ ਦੇ ਭੜਕਾਉਣ ਦੇ ਖਦਸ਼ੇ ਦੇ ਚੱਲਦੇ 8 ਜਨਵਰੀ ਨੂੰ ਟਵਿੱਟਰ ਨੇ ਟਰੰਪ ਦੇ ਅਕਾਊਂਟ ਨੂੰ ਸਥਾਈ ਤੌਰ ’ਤੇ ਬੰਦ ਕਰ ਦਿੱਤਾ।
ਰਿਪੋਰਟ ਮੁਤਾਬਕ ਜੈਕ ਡੋਰਸੀ ਪਹਿਲਾਂ ਇਸ ਗੱਲ ਭਰੋਸੇਯੋਗ ਨਹੀਂ ਸਨ ਕਿ ਟਰੰਪ ’ਤੇ ਅਸਥਾਈ ਮੁਅੱਤਲੀ ਸਹੀ ਫੈਸਲਾ ਹੈ ਪਰ ਪਿਛਲੇ ਹਫਤੇ ਕੀਤੇ ਗਏ ਟਵੀਟਸ ਨੂੰ ਦੇਖਦੇ ਹੋਏ ਡੋਰਸੀ ਨੇ ਆਖਿਰਕਾਰ ਕਿਹਾ ਕਿ ਟਰੰਪ ਦੇ ਅਕਾਊਂਟ ਨੂੰ ਮੁਅੱਤਲੀ ਕਰਨਾ ਸਹੀ ਫੈਸਲਾ ਹੈ। ਟਵਿੱਟਰ ਦੇ ਬੈਨ ਤੋਂ ਬਾਅਦ ਟਰੰਪ ਨੇ ਦੇਸ਼ ਦੇ ਰਾਸ਼ਟਰਪਤੀ ਦੇ ਆਧਿਕਾਰਿਤ ਟਵਿੱਟਰ ਹੈਂਡਲ ਤੋਂ ਟਵੀਟ ਕਰ ਕੇ ਟਵਿੱਟਰ ’ਤੇ ਹਮਲਾ ਬੋਲਿਆ।
ਇਹ ਵੀ ਪੜ੍ਹੋ -ਬ੍ਰਿਟੇਨ ’ਚ ਵੱਡੇ ਪੱਧਰ ’ਤੇ ਕੋਰੋਨਾ-19 ਟੀਕਾਕਰਣ ਲਈ ਖੋਲ੍ਹੇ ਜਾਣਗੇ 10 ਨਵੇਂ ਕੇਂਦਰ
ਉਨ੍ਹਾਂ ਨੇ ਕਿਹਾ ਕਿ ਮੈਂ ਲੰਬੇ ਸਮੇਂ ਤੋਂ ਕਹਿੰਦਾ ਆਇਆ ਹਾਂ ਕਿ ਟਵਿੱਟਰ ਫ੍ਰੀ ਸਪੀਚ ਨੂੰ ਬੈਨ ਕਰ ਰਿਹਾ ਹੈ ਅਤੇ ਅੱਜ ਉਨ੍ਹਾਂ ਨੇ ਡੈਮੋਕ੍ਰੇਟ ਅਤੇ ਕਟੱੜ ਲੈਫਟ ਨਾਲ ਮਿਲ ਕੇ ਮੈਨੂੰ ਚੁੱਪ ਕਰਨ ਲਈ ਮੇਰੇ ਅਕਾਊਂਟ ਨੂੰ ਬੰਦ ਕਰ ਦਿੱਤਾ। ਟਰੰਪ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਊਂਟ ’ਤੇ ਪਹਿਲਾਂ ਹੀ ਦੋ ਹਫਤਿਆਂ ਜਾਂ ਅਣਮਿੱਥੇ ਸਮੇਂ ਲਈ ਪਾਬੰਦੀ ਲਾਈ ਗਈ ਹੈ। ਇਥੇ ਤੱਕ ਕਿ ਉਨ੍ਹਾਂ ਦੇ ਕੈਂਪੇਨ ਦੇ ਅਕਾਊਂਟ @TeamTrump ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।