ਓਬਾਮਾ ਤੇ ਹਿਲੇਰੀ ਕਲਿੰਟਨ ਨੂੰ ਬੰਬ ਭੇਜਣ ਵਾਲੇ ਟਰੰਪ ਸਮਰਥਕ ਨੂੰ ਮਿਲੀ ਸਜ਼ਾ
Tuesday, Aug 06, 2019 - 11:16 AM (IST)

ਨਿਊਯਾਰਕ— ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਸਾਬਕਾ ਵਿਦੇਸ਼ ਮੰਤਰੀ ਤੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਹਿਲੇਰੀ ਕਲਿੰਟਨ ਸਮੇਤ ਕਈ ਮੁੱਖ ਡੈਮੋਕ੍ਰੇਟਾਂ ਨੂੰ ਦੇਸੀ ਬੰਬ ਭੇਜਣ ਵਾਲੇ ਵਿਅਕਤੀ ਨੂੰ 20 ਸਾਲ ਦੀ ਸਜ਼ਾ ਸੁਣਾਈ ਗਈ ਹੈ। ਵਿਅਕਤੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਮਰਥਕ ਹੈ। ਵਿਅਕਤੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਮਰਥਕ ਹੈ।
ਨਿਊਯਾਰਕ ਦੀ ਇਕ ਅਦਾਲਤ 'ਚ ਸਜ਼ਾ ਸੁਣਦੇ ਹੀ ਦੋਸ਼ੀ ਸੀਜਰ ਸਾਯੋਕ ਰੋ ਪਿਆ। ਉਹ ਪਿੱਜ਼ਾ ਡਲਿਵਰੀ ਕਰਦਾ ਸੀ ਅਤੇ ਇਕ ਚਿੱਟੇ ਟਰੱਕ 'ਚ ਰਹਿੰਦਾ ਸੀ। ਇਸ ਟਰੱਕ 'ਤੇ ਟਰੰਪ ਦੇ ਸਮਰਥਨ 'ਚ ਅਤੇ ਡੈਮੋਕ੍ਰੇਟ ਦੇ ਵਿਰੋਧ 'ਚ ਪੋਸਟਰ ਲੱਗੇ ਸਨ। ਜ਼ਿਲਾ ਜੱਜ ਜੈੱਡ ਰਾਕਾਫ ਨੇ ਉਸ ਨੂੰ ਸਜ਼ਾ ਸੁਣਾਈ।
ਜ਼ਿਕਰਯੋਗ ਹੈ ਕਿ ਸਾਯੋਕ ਨੇ ਮਾਰਚ 'ਚ ਬੰਬ ਦੇ 16 ਪੈਕਟ ਫਲੋਰੀਡਾ ਦੇ ਪੋਸਟ ਆਫਸ ਭੇਜਣ ਦੀ ਗੱਲ ਸਵਿਕਾਰ ਕੀਤੀ ਸੀ, ਜਿਨ੍ਹਾਂ ਨੇ ਉੱਥੋਂ ਡੈਮੋਕ੍ਰੇਟਿਕ ਨੇਤਾਵਾਂ ਅਤੇ ਮੈਨਹਾਟਨ ਭੇਜਿਆ ਸੀ। ਓਬਾਮਾ ਅਤੇ ਕਲਿੰਟਨ ਦੇ ਇਲਾਵਾ ਅਰਬਪਤੀ ਜਾਰਜ ਸੋਰੋਸ, ਸਾਬਕਾ ਰਾਸ਼ਟਰਪਤੀ ਬਿੱਲ ਕਲਿੰਟਨ, ਸਾਬਕਾ ਪ੍ਰਧਾਨ ਜੋਅ ਬਿਡੇਨ ਅਤੇ ਅਦਾਕਾਰ ਰਾਬਰਟ ਡੀ ਨੀਰੋ ਉਸ ਦਾ ਨਿਸ਼ਾਨਾ ਸੀ।