ਕੋਰੋਨਾ ਦੇ ਖਾਤਮੇ ਲਈ ਟਰੰਪ ਦੀ ਅਜੀਬ ਸਲਾਹ, ਕਿਹਾ, ''ਲਾਓ ਸੈਨੇਟਾਈਜ਼ਰ ਦੇ ਟੀਕੇ''

04/24/2020 7:02:10 PM

ਵਾਸ਼ਿੰਗਟਨ- ਆਪਣੇ ਅਜੀਬ ਬਿਆਨਾਂ ਕਾਰਣ ਅਕਸਰ ਸੁਰਖੀਆਂ ਵਿਚ ਰਹਿਣ ਵਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫਿਰ ਇਕ ਵਾਰ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ। ਡੋਨਾਲਡ ਟਰੰਪ ਨੇ ਸਲਾਹ ਦਿੱਤੀ ਹੈ ਕਿ ਇਸ 'ਤੇ ਅਧਿਐਨ ਕੀਤਾ ਜਾਣਾ ਚਾਹੀਦਾ ਹੈ। ਕੀ ਸੈਨੇਟਾਈਜ਼ਰ ਨੂੰ ਸਰੀਰ ਵਿਚ ਇੰਜੈਕਟ ਕਰਨ ਨਾਲ ਕੋਰੋਨਾ ਵਾਇਰਸ ਦਾ ਇਲਾਜ ਹੋ ਸਕਦਾ ਹੈ। ਟਰੰਪ ਇਥੇ ਹੀ ਰੁਕੇ ਨਹੀਂ ਉਹਨਾਂ ਨੇ ਇਹ ਵੀ ਪ੍ਰਸਤਾਵ ਦਿੱਤਾ ਕਿ ਕੀ ਮਰੀਜ਼ਾਂ ਦੇ ਸਰੀਰ ਵਿਚ ਅਲਟ੍ਰਾਵਾਇਲੇਟ ਲਾਈਟ ਇਰੇਡੀਏਟ ਕਰਕੇ ਇਸ ਜਾਨਲੇਵਾ ਵਾਇਰਸ ਨੂੰ ਖਤਮ ਕੀਤਾ ਜਾ ਸਕਦਾ ਹੈ। ਅਮਰੀਕੀ ਰਾਸ਼ਟਰਪਤੀ ਦਾ ਇਹ ਬਿਆਨ ਸਾਹਮਣੇ ਆਉਣ ਤੋਂ ਬਾਅਦ ਦੁਨੀਆ ਭਰ ਵਿਚ ਉਹਨਾਂ ਦੀ ਨਿੰਦਾ ਹੋ ਰਹੀ ਹੈ।

ਪੱਤਰਕਾਰ ਏਜੰਸੀ ਏ.ਐਫ.ਪੀ. ਮੁਤਾਬਕ ਰਾਸ਼ਟਰਪਤੀ ਦੇ ਬਿਆਨ ਤੋਂ ਬਾਅਦ ਅਮਰੀਕੀ ਸਿਹਤ ਮਾਹਰਾਂ ਨੂੰ ਸਾਹਮਣੇ ਆਉਣਾ ਪਿਆ। ਮਾਹਰਾਂ ਨੇ ਲੋਕਾਂ ਨੂੰ ਕਿਹਾ ਕਿ ਅਜਿਹੇ ਖਤਰਨਾਕ ਸੁਝਾਅ 'ਤੇ ਧਿਆਨ ਦੇਣ ਦੀ ਲੋੜ ਨਹੀਂ ਹੈ। ਅਸਲ ਵਿਚ ਹੋਮਲੈਂਡ ਸਕਿਓਰਿਟੀ ਫਾਰ ਸਾਈਂਸ ਐਂਡ ਟੈਕਨਾਲੋਜੀ ਦੇ ਸਕੱਤਰ ਬਿੱਲ ਬ੍ਰਾਇਨ ਨੇ ਆਪਣੇ ਵਿਭਾਗ ਦੀ ਇਕ ਸਟੱਡੀ ਦਾ ਨਤੀਜਾ ਪੇਸ਼ ਕਰਦੇ ਹੋਏ ਕਿਹਾ ਕਿ ਸੂਰਜ ਦੀ ਰੌਸ਼ਨੀ ਤੇ ਨਮੀ ਦੀ ਕਮੀ ਵਿਚ ਇਹ ਵਾਇਰਸ ਤੇਜ਼ੀ ਨਾਲ ਖਤਮ ਹੋਣ ਲੱਗਦਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਆਈਸੋਪ੍ਰੋਪਿਲ ਅਲਕੋਹਲ ਕੋਰੋਨਾ ਵਾਇਰਸ ਨੂੰ 30 ਸਕਿੰਟ ਵਿਚ ਖਤਮ ਕਰ ਦਿੰਦਾ ਹੈ। ਇਸ ਦੌਰਾਨ ਰਾਸ਼ਟਰਪਤੀ ਵੀ ਟਰੰਪ ਵੀ ਉਥੇ ਮੌਜੂਦ ਸਨ।

ਬ੍ਰਾਇਨ ਦੀ ਟਿੱਪਣੀ ਨਾਲ ਟਰੰਪ ਹੈਰਾਨੀ ਵਿਚ ਪੈ ਗਏ ਤੇ ਉਹਨਾਂ ਕਿਹਾ ਕਿ ਇੰਝ ਤਾਂ ਵਾਇਰਸ ਦੇ ਖਾਤਮੇ ਦੇ ਲਈ ਇਨਫੈਕਟਡ ਵਿਅਕਤੀ ਵਿਚ ਸੈਨੇਟਾਈਜ਼ਰ ਨੂੰ ਇੰਜੈਕਟ ਕੀਤਾ ਜਾ ਸਕਦਾ ਹੈ। ਟਰੰਪ ਨੇ ਅੱਗੇ ਕਿਹਾ ਕਿ ਕੈਮਿਕਲਸ ਨੂੰ ਇੰਜੈਕਟ ਕਰਨ ਨਾਲ ਤਾਂ ਵਾਇਰਸ ਇਕ ਮਿੰਟ ਵਿਚ ਹੀ ਖਤਮ ਹੋ ਸਕਦਾ ਹੈ। ਇਸ ਬਾਰੇ ਜਾਂਚ ਕਰਨੀ ਬੇਹੱਦ ਰੋਚਕ ਰਹੇਗੀ। ਮੰਨ ਲਓ ਕਿ ਸਰੀਰ 'ਤੇ ਕੋਈ ਆਲਟ੍ਰਾਵਾਇਲੇਟ ਜਾਂ ਬਹੁਤ ਸ਼ਕਤੀਸ਼ਾਲੀ ਕਿਰਣ ਪਾਉਂਦੇ ਹਾਂ ਤਾਂ ਤੁਸੀਂ ਕਿਹਾ ਹੈ ਕਿ ਇਸ ਦੀ ਜਾਂਚ ਨਹੀਂ ਹੋਈ ਹੈ ਪਰ ਮੈਂ ਕਹਿੰਦਾ ਹਾਂ ਕਿ ਤੁਸੀਂ ਇਸ ਦਾ ਟੈਸਟ ਕਰਨ ਜਾ ਰਹੇ ਹੋ।

ਟਰੰਪ ਦੇ ਇਸ ਬਿਆਨ ਦੀ ਤਿੱਖੀ ਨਿੰਦਾ ਹੋ ਰਹੀ ਹੈ। ਸਿਹਤ ਵਿਭਾਗ ਦੇ ਮਾਹਰਾਂ ਨੇ ਆਮ ਲੋਕਾਂ ਨੂੰ ਇਸ ਸਲਾਹ ਨੂੰ ਨਾ ਮੰਨਣ ਲਈ ਕਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਸੈਨੇਟਾਈਜ਼ਰ ਬੇਹੱਦ ਜ਼ਹਿਰੀਲਾ ਪਦਾਰਥ ਹੁੰਦਾ ਹੈ। ਆਈਸੋਪ੍ਰੋਪਿਲ ਅਲਕੋਹਲ ਦੀ ਵਰਤੋਂ ਡਿਸਇੰਫੈਕਟੇਂਟਸ, ਸੈਨੇਟਾਈਜ਼ਰ ਜਿਹੇ ਕੈਮਿਕਲਾਂ ਵਿਚ ਹੁੰਦਾ ਹੈ। ਨਿਊਯਾਰਕ-ਪ੍ਰੋਸਿਬਟੇਰੀਅਨ ਤੇ ਕੋਲੰਬੀਆ ਯੂਨੀਵਰਸਿਟੀ ਮੈਡੀਕਲ ਸੈਂਟਰ ਵਿਚ ਐਮਰਜੰਸੀ ਮੈਡੀਕਲ ਵਿਚ ਗਲੋਬਲ ਹੈਲਥ ਡਾਇਰੈਕਟਰ ਕ੍ਰੇਗ ਸਪੈਂਸਰ ਨੇ ਵਾਸ਼ਿੰਗਟਨ ਪੋਸਟ ਨੂੰ ਕਿਹਾ ਕਿ ਮੇਰੀ ਚਿੰਤਾ ਇਹ ਹੈ ਕਿ ਲੋਕ ਅਜਿਹੀਆਂ ਸਲਾਹਾਂ ਨਾਲ ਮਰ ਜਾਣਗੇ। ਲੋਕ ਸੋਚਣਗੇ ਕਿ ਇਹ ਇਕ ਚੰਗਾ ਵਿਚਾਰ ਹੈ। ਪਰ ਇਹ ਉਹਨਾਂ ਦੇ ਲਈ ਖਤਰਨਾਕ ਹੋਵੇਗਾ। ਅਮਰੀਕੀ ਭੋਜਨ ਤੇ ਡਰੱਗ ਪ੍ਰਸ਼ਾਸਨ ਦੇ ਕਮਿਸ਼ਨਰ ਡਾ. ਸਟਿਫਨ ਹੈਨ ਨੇ ਕੋਰੋਨਾ ਵਾਇਰਸ ਨੂੰ ਮਾਰਨ ਦੇ ਲਈ ਕਿਸੇ ਵੀ ਸੈਨੇਟਾਈਜ਼ਰ ਦੀ ਇਸ ਤਰ੍ਹਾਂ ਵਰਤੋਂ ਨੂੰ ਲੈ ਕੇ ਚਿਤਾਵਨੀ ਵੀ ਜਾਰੀ ਕੀਤੀ। ਡਾ. ਹੈਨ ਵਾਈਟ ਹਾਊਸ ਕੋਰੋਨਾ ਵਾਇਰਸ ਟਾਸਟ ਫੋਰਸ ਦੇ ਮੈਂਬਰ ਵੀ ਹਨ।


Baljit Singh

Content Editor

Related News