ਈਰਾਨੀ ਹਮਲੇ ਦੇ ਬਾਅਦ ਟਰੰਪ ਬੋਲੇ- All is well, ਕੱਲ੍ਹ ਸਵੇਰੇ ਕਰਾਂਗੇ ਵੱਡਾ ਫੈਸਲਾ

Wednesday, Jan 08, 2020 - 10:54 AM (IST)

ਈਰਾਨੀ ਹਮਲੇ ਦੇ ਬਾਅਦ ਟਰੰਪ ਬੋਲੇ- All is well, ਕੱਲ੍ਹ ਸਵੇਰੇ ਕਰਾਂਗੇ ਵੱਡਾ ਫੈਸਲਾ

ਵਾਸ਼ਿੰਗਟਨ — ਈਰਾਨ ਵਲੋਂ ਅਮਰੀਕੀ ਫੌਜੀ ਠਿਕਾਣੇ 'ਤੇ ਬੁੱਧਵਾਰ ਨੂੰ ਕੀਤੇ ਗਏ ਮਿਜ਼ਾਈਲ ਹਮਲੇ ਦੇ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਜੰਗ ਵਰਗੇ ਹਾਲਾਤ ਬਣਦੇ ਜਾ ਰਹੇ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਮਲੇ ਬਾਅਦ ਫੌਜੀ ਅਧਿਕਾਰੀਆਂ ਕੋਲੋਂ ਜਾਣਕਾਰੀ ਲਈ। ਇਸ ਤੋਂ ਬਾਅਦ ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਸਭ ਕੁਝ ਠੀਕ ਹੈ। ਅਸੀਂ ਕੱਲ੍ਹ ਸਵੇਰੇ ਵੱਡਾ ਫੈਸਲਾ ਕਰਾਂਗੇ। ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਜਵਾਬੀ ਕਾਰਵਾਈ ਦੇ ਤਹਿਤ ਵੱਡਾ ਕਦਮ ਚੁੱਕ ਸਕਦਾ ਹੈ।

 

ਟਰੰਪ ਨੇ ਟਵੀਟ ਕਰਕੇ ਕਿਹਾ ਕਿ ਆਲ ਇਜ਼ ਵੈਲ(ਸਭ ਠੀਕ ਹੈ) ਅਸੀਂ ਜਾਨੀ ਅਤੇ ਜਾਇਦਾਦ ਦੇ ਨੁਕਸਾਨ ਦਾ ਮੁਲਾਂਕਣ ਕਰ ਰਹੇ ਹਾਂ। ਸਾਡੇ ਕੋਲ ਦੁਨੀਆ ਦੀ ਮਜ਼ਬੂਤ ਫੌਜ ਹੈ। ਮੈਂ ਕੱਲ੍ਹ ਸਵੇਰੇ ਇਸ ਵਿਸ਼ੇ 'ਤੇ ਬਿਆਨ ਦੇਵਾਂਗਾ।

ਈਰਾਨ ਦੇ ਵਿਦੇਸ਼ ਮੰਤਰੀ ਬੋਲੇ-ਸਵੈ ਰੱਖਿਆ ਲਈ ਕੀਤਾ ਗਿਆ ਹਮਲਾ 

ਈਰਾਨ ਦੇ ਵਿਦੇਸ਼ ਮੰਤਰੀ ਜਵਾਦ ਜ਼ਰੀਫ ਨੇ ਕਿਹਾ ਕਿ ਅਸੀਂ ਸੰਯੁਕਤ ਰਾਸ਼ਟਰ ਚਾਰਟਰ ਦੀ ਧਾਰਾ 51 ਤਹਿਤ ਸਵੈ-ਰੱਖਿਆ ਦੇ ਅਧਿਕਾਰ ਤਹਿਤ ਇਹ ਕਦਮ ਚੁੱਕੇ ਹਨ। ਸਾਡੇ ਨਾਗਰਿਕਾਂ ਅਤੇ ਸੀਨੀਅਰ ਅਫਸਰਾਂ ਖਿਲਾਫ ਕਾਇਰਤਾ ਭਰਿਆ ਹਥਿਆਰਬੰਦ ਹਮਲਾ ਕੀਤਾ ਗਿਆ ਸੀ। ਅਸੀਂ ਯੁੱਧ ਦੀਆਂ ਸੰਭਾਵਨਾਵਾਂ ਨੂੰ ਨਹੀਂ ਵਧਾ ਰਹੇ ਹਾਂ। ਪਰ ਅਸੀਂ ਕਿਸੇ ਵੀ ਹਮਲੇ ਦੇ ਵਿਰੁੱਧ ਆਪਣਾ ਬਚਾਅ ਕਰਾਂਗੇ।

ਇਜ਼ਰਾਈਲ ਅਤੇ ਸਾਊਦੀ ਅਰਬ ਹਾਈ ਅਲਰਟ 'ਤੇ

ਇਸ ਹਮਲੇ ਤੋਂ ਬਾਅਦ ਇਜ਼ਰਾਈਲ ਅਤੇ ਸਾਊਦੀ ਅਰਬ ਅਲਰਟ 'ਤੇ ਹਨ। ਇਰਾਨ ਨੇ ਇਜ਼ਰਾਈਲ ਦੇ ਹਾਇਫਾ ਸ਼ਹਿਰ ਅਤੇ ਸਾਊਦੀ ਅਰਬ 'ਤੇ ਹਮਲੇ ਦੀ ਚਿਤਾਵਨੀ ਦਿੱਤੀ ਹੈ। ਇਸ ਸਮੇਂ ਤੋਂ ਬਾਅਦ ਦੋਵਾਂ ਦੇਸ਼ਾਂ ਦੀਆਂ ਫੌਜਾਂ ਹਾਈ ਅਲਰਟ 'ਤੇ ਹਨ। ਇਸ ਦੌਰਾਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀ ਫੌਜੀ ਕਮਾਂਡਰਾਂ ਦੀ ਇਕ ਬੈਠਕ ਬੁਲਾਈ ਹੈ। ਜਿਸ ਵਿਚ ਸੁਰੱਖਿਆ ਦੀਆਂ ਚਿੰਤਾਵÎ 'ਤੇ ਵਿਚਾਰ ਕੀਤਾ ਜਾਵੇਗਾ।

ਟਰੰਪ ਨੇ ਸੁਲੇਮਣੀ ਨੂੰ ਦੱਸਿਆ ਇਕ ਰਾਖਸ਼

ਇਸ ਦੇ ਨਾਲ ਹੀ, ਯੂਐਸ ਦੇ ਰਾਸ਼ਟਰਪਤੀ ਟਰੰਪ ਨੇ ਸੁਲੇਮਣੀ ਨੂੰ ਇਕ ਰਾਖਸ਼ ਕਿਹਾ। ਉਨ੍ਹਾਂ ਨੇ ਕਿਹਾ ਕਿ ਉਸ ਨੂੰ ਸਾਰੇ ਰਾਖਸ਼ ਕਹਿੰਦੇ ਸਨ, ਉਹ ਇਕ ਰਾਖਸ਼ ਸੀ, ਹੁਣ ਉਹ ਰਾਖਸ਼ ਨਹੀਂ ਰਿਹਾ, ਉਹ ਮਰ ਗਿਆ। ਟਰੰਪ ਨੇ ਅੱਗੇ ਕਿਹਾ, 'ਉਹ ਸਾਡੇ ਅਤੇ ਹੋਰ ਦੇਸ਼ਾਂ ਉੱਤੇ ਇੱਕ ਵੱਡੇ ਅਤੇ ਜਾਨਲੇਵਾ ਹਮਲੇ ਦੀ ਯੋਜਨਾ ਬਣਾ ਰਿਹਾ ਸੀ। ਅਸੀਂ ਇਸਨੂੰ ਰੋਕ ਲਿਆ।'


author

Harinder Kaur

Content Editor

Related News