ਅਮਰੀਕਾ ''ਚ ਸ਼ਟਡਾਊਨ ਖਤਮ, ਟਰੰਪ ਨੇ ਬਿੱਲ ''ਤੇ ਕੀਤੇ ਦਸਤਖਤ

Saturday, Jan 26, 2019 - 02:29 PM (IST)

ਅਮਰੀਕਾ ''ਚ ਸ਼ਟਡਾਊਨ ਖਤਮ, ਟਰੰਪ ਨੇ ਬਿੱਲ ''ਤੇ ਕੀਤੇ ਦਸਤਖਤ

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਘੱਟ ਮਿਆਦ ਖਰਚਾ ਬਿੱਲ 'ਤੇ ਦਸਤਖਤ ਕਰਕੇ ਅਮਰੀਕਾ 'ਚ ਪਿਛਲੇ 35 ਦਿਨਾਂ ਤੋਂ ਜਾਰੀ ਕੰਮਬੰਦੀ ਨੂੰ ਖਤਮ ਕਰ ਦਿੱਤਾ ਹੈ।

ਵਾਈਟ ਹਾਊਸ ਵਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਕਿ ਟਰੰਪ ਨੇ Additional Appropriation Bill 2019 'ਤੇ ਦਸਤਖਤ ਕਰ ਦਿੱਤੇ ਹਨ, ਇਸ ਦੇ ਤਹਿਤ 15 ਫਰਵਰੀ ਤੱਕ ਸਰਕਾਰ ਦੇ ਖਰਚ ਲਈ ਧਨ ਵੰਡਿਆ ਗਿਆ ਹੈ। ਇਸ ਬਿੱਲ 'ਚ ਅਮਰੀਕਾ ਮੈਕਸੀਕੋ ਸਰਹੱਦ 'ਤੇ ਕੰਧ ਨਿਰਮਾਣ ਦਾ ਜ਼ਿਕਰ ਨਹੀਂ ਕੀਤਾ ਗਿਆ। ਇਸ ਦਾ ਮਤਲਬ ਹੈ ਕਿ ਡੈਮੋਕ੍ਰੇਟਿਕ ਤੇ ਰਿਪਬਲਿਕਨ ਸੰਸਦ ਮੈਂਬਰ ਅਗਲੇ ਤਿੰਨ ਹਫਤਿਆਂ ਤੱਕ ਇਸ ਮੁੱਦੇ 'ਤੇ ਗੱਲਬਾਤ ਕਰਕੇ ਹੱਲ ਲੱਭਣ ਦੀ ਕੋਸ਼ਿਸ਼ ਕਰਨਗੇ।

ਸ਼ੁੱਕਰਵਾਰ ਨੂੰ ਟਰੰਪ ਨੇ ਆਪਣੇ ਭਾਸ਼ਣ 'ਚ ਕੰਮਬੰਦੀ ਖਤਮ ਕਰਨ ਲਈ ਸਮਝੌਤਾ ਐਲਾਨ ਕੀਤਾ ਤੇ ਅਮਰੀਕਾ-ਮੈਕਸੀਕੋ ਸਰਹੱਦ 'ਤੇ ਕੰਧ ਨਿਰਮਾਣ ਲਈ ਧਨ ਵੰਡਣ 'ਤੇ ਗੱਲਬਾਤ ਅਸਫਲ ਰਹਿਣ 'ਤੇ ਦੁਬਾਰਾ ਕੰਮਬੰਦੀ ਦੀ ਚਿਤਾਵਨੀ ਦਿੱਤੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਹੀ ਟਰੰਪ ਤੇ ਕਾਂਗਰਸ ਨੇਤਾ ਕੰਮਬੰਦੀ ਖਤਮ ਕਰਨ ਲਈ ਇਕ ਸਮਝੌਤੇ 'ਤੇ ਸਹਿਮਤ ਹੋ ਗਏ ਸਨ।


author

Baljit Singh

Content Editor

Related News