ਪੁਤਿਨ ਨਾਲ ਜਲਦੀ ਹੋ ਸਕਦੀ ਹੈ ਮੁਲਾਕਾਤ : ਟਰੰਪ
Friday, Jan 10, 2025 - 03:47 PM (IST)
![ਪੁਤਿਨ ਨਾਲ ਜਲਦੀ ਹੋ ਸਕਦੀ ਹੈ ਮੁਲਾਕਾਤ : ਟਰੰਪ](https://static.jagbani.com/multimedia/2024_12image_11_18_300817134trump.jpg)
ਵਾਸ਼ਿੰਗਟਨ (ਏਜੰਸੀ)- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਉਨ੍ਹਾਂ ਨੂੰ ਮਿਲਣਾ ਚਾਹੁੰਦੇ ਹਨ ਅਤੇ ਦੋਵਾਂ ਨੇਤਾਵਾਂ ਵਿਚਕਾਰ ਮੁਲਾਕਾਤ ਦੀ ਯੋਜਨਾ ਬਣਾਈ ਜਾ ਰਹੀ ਹੈ। ਡੋਨਾਲਡ ਟਰੰਪ ਜਲਦੀ ਹੀ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਵਾਲੇ ਹਨ। ਇਸ ਦੌਰਾਨ ਉਨ੍ਹਾਂ ਐਲਾਨ ਕੀਤਾ ਹੈ ਕਿ ਰੂਸੀ ਰਾਸ਼ਟਰਪਤੀ ਨਾਲ ਮੁਲਾਕਾਤ ਲਈ ਸਮਾਂ ਤੈਅ ਕੀਤਾ ਜਾ ਰਿਹਾ ਹੈ।
ਬੁੱਧਵਾਰ ਨੂੰ ਫਲੋਰੀਡਾ ਦੇ ਪਾਮ ਬੀਚ ਵਿਖੇ ਆਪਣੇ ਮਾਰ-ਏ-ਲਾਗੋ ਅਸਟੇਟ ਵਿਖੇ ਰਿਪਬਲਿਕਨ ਗਵਰਨਰਾਂ ਨਾਲ ਮੁਲਾਕਾਤ ਤੋਂ ਪਹਿਲਾਂ ਟਰੰਪ ਨੇ ਰੂਸੀ ਨੇਤਾ ਬਾਰੇ ਕਿਹਾ, "ਉਹ (ਵਲਾਦੀਮੀਰ ਪੁਤਿਨ) ਮਿਲਣਾ ਚਾਹੁੰਦੇ ਹਨ। ਅਸੀਂ ਇੱਕ ਮੁਲਾਕਾਤ ਦੀ ਯੋਜਨਾ ਬਣਾ ਰਹੇ ਹਾਂ।" ਰੂਸ ਅਤੇ ਯੂਕਰੇਨ ਵਿਚਕਾਰ ਟਕਰਾਅ ਦਾ ਜ਼ਿਕਰ ਕਰਦੇ ਹੋਏ ਟਰੰਪ ਨੇ ਕਿਹਾ, 'ਰਾਸ਼ਟਰਪਤੀ ਪੁਤਿਨ ਉਨ੍ਹਾਂ ਨੂੰ ਮਿਲਣਾ ਚਾਹੁੰਦੇ ਹਨ। ਉਨ੍ਹਾਂ ਨੇ ਅਜਿਹਾ ਜਨਤਕ ਤੌਰ 'ਤੇ ਵੀ ਕਿਹਾ ਹੈ ਅਤੇ ਸਾਨੂੰ ਯੁੱਧ ਅਤੇ ਖੂਨ-ਖਰਾਬਾ ਖਤਮ ਕਰਨਾ ਪਵੇਗਾ।'