"ਸਮਾਂ ਨਿਕਲਦਾ ਜਾ ਰਿਹੈ, ਜਾਂ ਸਮਝੌਤਾ ਕਰੋ ਜਾਂ ਫੌਜੀ ਕਾਰਵਾਈ ਲਈ ਰਹੋ ਤਿਆਰ"; ਟਰੰਪ ਦਾ ਈਰਾਨ ਨੂੰ ਅਲਟੀਮੇਟਮ
Saturday, Jan 31, 2026 - 11:16 AM (IST)
ਵਾਸ਼ਿੰਗਟਨ (ਏਜੰਸੀ) : ਅਮਰੀਕਾ ਅਤੇ ਈਰਾਨ ਵਿਚਾਲੇ ਜੰਗ ਦੇ ਬੱਦਲ ਹੋਰ ਗੂੜ੍ਹੇ ਹੁੰਦੇ ਜਾ ਰਹੇ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਫ਼ ਕਰ ਦਿੱਤਾ ਹੈ ਕਿ ਈਰਾਨ ਹੁਣ ਗੱਲਬਾਤ ਲਈ ਤਿਆਰ ਹੈ, ਪਰ ਅਮਰੀਕਾ ਨੇ ਵੀ ਆਪਣੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਟਰੰਪ ਨੇ ਕਿਹਾ, "ਉਹ (ਈਰਾਨ) ਡੀਲ ਕਰਨਾ ਚਾਹੁੰਦੇ ਹਨ ਅਤੇ ਅਸੀਂ ਗੱਲਬਾਤ ਲਈ ਇੱਕ ਸਮਾਂ ਸੀਮਾ (Deadline) ਤੈਅ ਕਰ ਦਿੱਤੀ ਹੈ।"
ਇਹ ਵੀ ਪੜ੍ਹੋ: ਵਿਦੇਸ਼ ਪੜ੍ਹਨ ਦੇ ਚਾਹਵਾਨ ਭਾਰਤੀ ਵਿਦਿਆਰਥੀਆਂ ਦਾ ਬਦਲਿਆ ਰੁਝਾਨ: US ਨੂੰ ਛੱਡ ਇਹ ਦੇਸ਼ ਬਣੇ Favorite
"ਜੇ ਡੀਲ ਨਾ ਹੋਈ ਤਾਂ ਅੰਜਾਮ ਹੋਵੇਗਾ ਮਾੜਾ"
ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੂਥ ਸੋਸ਼ਲ' 'ਤੇ ਲਿਖਿਆ ਕਿ ਅਮਰੀਕਾ ਦਾ ਇੱਕ ਵੱਡਾ ਸਮੁੰਦਰੀ ਬੇੜਾ (Massive Armada), ਜਿਸਦੀ ਅਗਵਾਈ ਏਅਰਕ੍ਰਾਫਟ ਕੈਰੀਅਰ 'ਯੂ.ਐੱਸ.ਐੱਸ. ਅਬਰਾਹਮ ਲਿੰਕਨ' ਕਰ ਰਿਹਾ ਹੈ, ਈਰਾਨ ਵੱਲ ਵਧ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਈਰਾਨ ਨੇ ਪਰਮਾਣੂ ਹਥਿਆਰਾਂ ਨੂੰ ਲੈ ਕੇ ਜਲਦੀ ਸਮਝੌਤਾ ਨਾ ਕੀਤਾ ਤਾਂ ਅਗਲਾ ਹਮਲਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਭਿਆਨਕ ਹੋਵੇਗਾ।
ਇਹ ਵੀ ਪੜ੍ਹੋ: ਮੰਤਰੀ ਦੀ ਪਤਨੀ ਬਹੁਤ ਸੋਹਣੀ ਹੈ, ਇਸ ਲਈ ਦਿੱਤਾ ਵੱਡਾ ਅਹੁਦਾ : ਟਰੰਪ ਦੇ ਬਿਆਨ ਨੇ ਮਚਾਇਆ ਹੜਕੰਪ !
ਈਰਾਨ ਦੀ ਦੋ-ਟੁੱਕ: "ਦਬਾਅ ਹੇਠ ਗੱਲਬਾਤ ਨਹੀਂ ਹੋਵੇਗੀ"
ਦੂਜੇ ਪਾਸੇ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੇ ਅਮਰੀਕਾ ਦੀਆਂ ਧਮਕੀਆਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਈਰਾਨ ਬਰਾਬਰੀ ਅਤੇ ਸਨਮਾਨ ਦੇ ਅਧਾਰ 'ਤੇ ਗੱਲਬਾਤ ਲਈ ਤਿਆਰ ਹੈ, ਪਰ ਉਹ ਆਪਣੀ ਰੱਖਿਆ ਪ੍ਰਣਾਲੀ ਅਤੇ ਮਿਜ਼ਾਈਲ ਸਮਰੱਥਾ 'ਤੇ ਕੋਈ ਸਮਝੌਤਾ ਨਹੀਂ ਕਰਨਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਫਿਲਹਾਲ ਅਮਰੀਕੀ ਅਧਿਕਾਰੀਆਂ ਨਾਲ ਮਿਲਣ ਦੀ ਕੋਈ ਯੋਜਨਾ ਨਹੀਂ ਹੈ।
ਇਹ ਵੀ ਪੜ੍ਹੋ: ਟਰੰਪ ਦੇ ਇੱਕ ਦਸਤਖਤ ਨੇ ਹਿਲਾ 'ਤੀ ਦੁਨੀਆ: ਇਸ ਦੇਸ਼ ਨੂੰ ਤੇਲ ਵੇਚਣ ਵਾਲਿਆਂ 'ਤੇ ਲੱਗੇਗਾ ਭਾਰੀ ਟੈਕਸ
ਹਮਲੇ ਲਈ ਨਵੇਂ ਖ਼ਤਰਨਾਕ ਵਿਕਲਪ ਤਿਆਰ
'ਦਿ ਨਿਊਯਾਰਕ ਟਾਈਮਜ਼' ਦੀ ਰਿਪੋਰਟ ਅਨੁਸਾਰ, ਟਰੰਪ ਨੂੰ ਈਰਾਨ 'ਤੇ ਹਮਲੇ ਲਈ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਹਮਲਾਵਰ ਯੋਜਨਾਵਾਂ ਪੇਸ਼ ਕੀਤੀਆਂ ਗਈਆਂ ਹਨ। ਇਹਨਾਂ ਵਿੱਚ:
- ਈਰਾਨ ਦੇ ਪਰਮਾਣੂ ਅਤੇ ਮਿਜ਼ਾਈਲ ਟਿਕਾਣਿਆਂ ਨੂੰ ਪੂਰੀ ਤਰ੍ਹਾਂ ਤਬਾਹ ਕਰਨਾ।
- ਅਮਰੀਕੀ ਫੌਜੀਆਂ ਦਾ ਸਿੱਧਾ ਈਰਾਨ ਦੀ ਧਰਤੀ 'ਤੇ ਉਤਰਨਾ।
- ਖਾਸ ਟਿਕਾਣਿਆਂ 'ਤੇ ਟਾਰਗੇਟਿਡ ਛਾਪੇਮਾਰੀ ਕਰਨਾ।
ਅਮਰੀਕੀ ਰੱਖਿਆ ਮੰਤਰੀ ਦੀ ਸਖ਼ਤ ਚਿਤਾਵਨੀ
ਅਮਰੀਕੀ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਕੈਬਨਿਟ ਮੀਟਿੰਗ ਦੌਰਾਨ ਈਰਾਨ ਨੂੰ ਚਿਤਾਵਨੀ ਦਿੱਤੀ ਕਿ ਉਹ ਪਰਮਾਣੂ ਤਾਕਤ ਬਣਨ ਦਾ ਸੁਪਨਾ ਛੱਡ ਦੇਵੇ। ਉਨ੍ਹਾਂ ਵੈਨੇਜ਼ੁਏਲਾ ਦੇ ਸਾਬਕਾ ਰਾਸ਼ਟਰਪਤੀ ਮਾਦੁਰੋ ਦੀ ਗ੍ਰਿਫ਼ਤਾਰੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਮਰੀਕੀ ਫੌਜ ਦੁਨੀਆ ਵਿੱਚ ਕਿਤੇ ਵੀ ਸਭ ਤੋਂ ਗੁੰਝਲਦਾਰ ਆਪ੍ਰੇਸ਼ਨ ਕਰਨ ਦੇ ਸਮਰੱਥ ਹੈ।
ਇਹ ਵੀ ਪੜ੍ਹੋ: ਕੈਨੇਡਾ 'ਚ ਕੁੜੀਆਂ ਨਾਲ ਗਲਤ ਕੰਮ ਕਰਨ ਵਾਲਾ ਪੰਜਾਬੀ ਗ੍ਰਿਫਤਾਰ, ਸ਼ਰਮ ਨਾਲ ਝੁਕਾ 'ਤਾ ਸਿਰ
ਤੁਰਕੀ ਵੱਲੋਂ ਵਿਚੋਲਗੀ ਦੀ ਪੇਸ਼ਕਸ਼
ਵਧਦੇ ਤਣਾਅ ਨੂੰ ਦੇਖਦੇ ਹੋਏ ਤੁਰਕੀ ਨੇ ਦੋਵਾਂ ਦੇਸ਼ਾਂ ਵਿਚਾਲੇ ਵਿਚੋਲਗੀ ਕਰਨ ਦੀ ਪੇਸ਼ਕਸ਼ ਕੀਤੀ ਹੈ ਤਾਂ ਜੋ ਖਿੱਤੇ ਨੂੰ ਵੱਡੀ ਜੰਗ ਤੋਂ ਬਚਾਇਆ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
