ਟਰੰਪ ਨੂੰ ਹਸਪਤਾਲ ਤੋਂ ਛੁੱਟੀ ਮਿਲੀ, ਬੋਲੇ- ਜਲਦ ਸ਼ੁਰੂ ਕਰਾਂਗਾ ਚੋਣ ਪ੍ਰਚਾਰ

Tuesday, Oct 06, 2020 - 07:21 AM (IST)

ਟਰੰਪ ਨੂੰ ਹਸਪਤਾਲ ਤੋਂ ਛੁੱਟੀ ਮਿਲੀ, ਬੋਲੇ- ਜਲਦ ਸ਼ੁਰੂ ਕਰਾਂਗਾ ਚੋਣ ਪ੍ਰਚਾਰ

ਵਾਸ਼ਿੰਗਟਨ— ਕੋਰੋਨਾ ਸੰਕਰਮਣ ਦਾ ਇਲਾਜ ਕਰਾ ਰਹੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਉਹ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ 'ਚ ਤਿੰਨ ਦੇ ਇਲਾਜ ਤੋਂ ਬਾਅਦ ਵਾਪਸ ਵ੍ਹਾਈਟ ਹਾਊਸ 'ਚ ਪਹੁੰਚੇ ਹਨ।

ਟਰੰਪ ਨੇ ਨਵੰਬਰ 'ਚ ਹੋਣ ਵਾਲੀਆਂ ਚੋਣਾਂ ਲਈ ਚੋਣ ਪ੍ਰਚਾਰ 'ਚ ਜਲਦ ਦੁਬਾਰਾ ਉਤਰਨ ਦੀ ਉਮੀਦ ਜਤਾਈ। ਇਸ ਤੋਂ ਕੁਝ ਘੰਟੇ ਪਹਿਲਾਂ ਉਨ੍ਹਾਂ ਨੇ ਟਵੀਟ ਕਰਕੇ ਕਿਹਾ ਸੀ ਕਿ ਉਹ ਸੋਮਵਾਰ ਸ਼ਾਮ ਨੂੰ ਹੀ ਹਸਪਤਾਲ ਤੋਂ ਛੁੱਟੀ ਲੈ ਲੈਣਗੇ। ਡਾ. ਕੋਨਲੇ ਮੁਤਾਬਕ, ਟਰੰਪ ਦੇ ਆਕਸੀਜਨ ਪੱਧਰ 'ਚ ਗਿਰਾਵਟ ਮਗਰੋਂ ਹਸਪਤਾਲ ਇਲਾਜ ਦੌਰਾਨ ਉਨ੍ਹਾਂ ਨੂੰ ਦੋ ਵਾਰ ਵਾਧੂ ਆਕਸੀਜਨ ਦਿੱਤੀ ਗਈ ਸੀ।

ਵ੍ਹਾਈਟ ਹਾਊਸ ਦੇ ਡਾ. ਸੀਨ ਕੋਨਲੇ ਨੇ ਕਿਹਾ ਸੀ ਡੋਨਾਲਡ ਟਰੰਪ ਦੀ ਸਿਹਤ ਸੁਧਰ ਰਹੀ ਹੈ ਅਤੇ ਉਹ ਛੁੱਟੀ ਲੈ ਸਕਦੇ ਹਨ। ਹਾਲਾਂਕਿ, ਡਾ. ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਠੀਕ ਨਹੀਂ ਹੋਏ ਹਨ ਪਰ ਘਰ ਜਾਣ ਲਈ ਸੁਰੱਖਿਅਤ ਹਨ ਅਤੇ ਉੱਥੇ ਹੀ ਉਨ੍ਹਾਂ ਨੂੰ 24 ਘੰਟੇ ਵਿਸ਼ਵ ਪੱਧਰੀ ਮੈਡੀਕਲ ਸਹੂਲਤ ਮਿਲਦੀ ਰਹੇਗੀ। ਡਾ. ਨੇ ਇਹ ਵੀ ਕਿਹਾ ਕਿ ਜਿਊਂਦਾ ਵਾਇਰਸ ਦੇ ਹੁਣ ਵੀ ਮੌਜੂਦ ਹੋਣ ਦੇ ਕੋਈ ਸਬੂਤ ਨਹੀਂ ਹਨ, ਜੋ ਟਰੰਪ ਹੋਰਾਂ 'ਚ ਫੈਲਾ ਸਕਦੇ ਹੋਣ। ਮੈਡੀਕਲ ਟੀਮ ਨੇ ਇਹ ਵੀ ਕਿਹਾ ਕਿ ਰਾਸ਼ਟਰਪਤੀ ਸਾਹ ਸਬੰਧੀ ਕੋਈ ਸ਼ਿਕਾਇਤ ਨਹੀਂ ਹੈ ਅਤੇ ਬੀਤੇ 72 ਘੰਟੇ 'ਚ ਉਨ੍ਹਾਂ ਨੂੰ ਬੁਖ਼ਾਰ ਵੀ ਨਹੀਂ ਆਇਆ ਹੈ। ਟਰੰਪ ਦਾ ਆਕਸੀਜਨ ਪੱਧਰ ਹੁਣ ਠੀਕ ਹੈ।


author

Lalita Mam

Content Editor

Related News