ਟਵਿੱਟਰ ਦੀ ਵੱਡੀ ਕਾਰਵਾਈ, ਟਰੰਪ ਦਾ ਨਿੱਜੀ ਖ਼ਾਤਾ ਪੱਕੇ ਤੌਰ 'ਤੇ ਕੀਤਾ ਬੰਦ
Saturday, Jan 09, 2021 - 09:04 AM (IST)
ਵਾਸਿੰਗਟਨ, ਡੀ.ਸੀ (ਰਾਜ ਗੋਗਨਾ)—ਟਵਿੱਟਰ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਨਿੱਜੀ ਖ਼ਾਤਾ ਹਮੇਸ਼ਾ ਲਈ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਉਨ੍ਹਾਂ ਉੱਤੇ ਹਿੰਸਾ ਨੂੰ ਲਗਾਤਾਰ ਭੜਕਾਉਣ ਦਾ ਦੋਸ਼ ਲੱਗਾ ਹੈ। ਇਸ ਦੇ ਨਾਲ ਟਵਿੱਟਰ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਕਿਸੇ ਤੀਜੀ ਧਿਰ ਦੇ ਖਾਤੇ ਨੂੰ ਟਰੰਪ ਵੱਲੋਂ ਜੇਕਰ ਆਪਣੀ ਗੱਲ ਰੱਖਣ ਲਈ ਵਰਤਿਆ ਜਾਂਦਾ ਹੈ ਤਾਂ ਇਸ ਨੂੰ ਵੀ ਰੋਕਿਆ ਜਾ ਸਕਦਾ ਹੈ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਫੇਸਬੁੱਕ ਅਤੇ ਇੰਸਟਾਗ੍ਰਾਮ ਵੱਲੋਂ ਵੀ ਘੱਟੋ-ਘੱਟ ਦੋ ਹਫ਼ਤਿਆਂ ਲਈ ਡੋਨਾਲਡ ਟਰੰਪ ਦਾ ਨਿੱਜੀ ਖ਼ਾਤਾ ਬੰਦ ਕਰ ਦਿੱਤਾ ਗਿਆ ਸੀ। ਦੂਜੇ ਪਾਸੇ ਡੋਨਾਲਡ ਟਰੰਪ ਨੇ ਨਵੇਂ ਰਾਸ਼ਟਰਪਤੀ ਜੋਅ ਬਾਈਡੇਨ ਦੇ ਸਹੁੰ ਚੁੱਕ ਸਮਾਗਮ ਵਿਚ ਨਾ ਜਾਣ ਦੀ ਵੀ ਗੱਲ ਆਖੀ ਹੈ ਤੇ ਪਿਛਲੇ 150 ਸਾਲਾਂ 'ਚ ਇਹ ਪਹਿਲਾ ਮੌਕਾ ਹੋਵੇਗਾ ਕਿ ਜਦੋਂ ਕੋਈ ਸਾਬਕਾ ਰਾਸ਼ਟਰਪਤੀ ਨਵੇਂ ਬਣ ਰਹੇ ਰਾਸ਼ਟਰਪਤੀ ਦੀ ਸਹੁੰ ਚੁੱਕ ਸਮਾਗਮ ਵਿਚ ਨਹੀਂ ਜਾਵੇਗਾ।
ਇਹ ਵੀ ਪੜ੍ਹੋ- 20 ਜਨਵਰੀ ਨੂੰ ਬਾਈਡੇਨ ਦੀ ਤਾਜਪੋਸ਼ੀ 'ਚ ਨਹੀਂ ਹੋਵਾਂਗਾ ਸ਼ਾਮਲ : ਟਰੰਪ
ਟਵਿੱਟਰ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਤੋਂ ਤਾਜ਼ਾ ਗੱਲਾਂ ਸੁਣਨ ਦਾ ਪਲੈਟਫਾਰਮ ਰਿਹਾ ਹੈ ਪਰ ਟਵਿੱਟਰ ਨੂੰ ਕਈ ਕਾਰਨਾਂ ਕਰਕੇ ਇਹ ਫ਼ੈਸਲਾ ਕਰਨਾ ਪਿਆ। ਕਿਹਾ ਜਾ ਰਿਹਾ ਹੈ ਕਿ ਟਰੰਪ ਭਵਿੱਖ ਵਿਚ ਹਿੰਸਾ ਨੂੰ ਹਵਾ ਦੇ ਸਕਦੇ ਹਨ ਪਰ ਇਕ ਕਾਰਨ ਇਹ ਵੀ ਹੈ ਕਿ ਟਰੰਪ ਸੱਤਾ ਤੋਂ ਬੇਦਖ਼ਲ ਹੋ ਰਹੇ ਹਨ ਤੇ ਹੁਣ ਇਹ ਅਮਰੀਕਾ ਦੇ ਇਕ ਆਮ ਨਾਗਰਿਕ ਵਾਂਗ ਹੀ ਹੋਣਗੇ। ਇਸ ਦੇ ਇਲਾਵਾ ਲੋਕਾਂ ਨੂੰ ਭੜਕਾਉਣ ਅਤੇ ਗ਼ਲਤ ਸੂਚਨਾ ਫੈਲਾਉਣਾ ਗ਼ਲਤ ਗੱਲ ਹੈ ਤੇ ਟਵਿੱਟਰ ਨੂੰ ਇਹ ਫ਼ੈਸਲਾ ਲੈਣਾ ਪਿਆ।
► ਟਵਿੱਟਰ ਵਲੋਂ ਟਰੰਪ ਦਾ ਖਾਤਾ ਬੰਦ ਕਰਨ 'ਤੇ ਤੁਹਾਡੀ ਕੀ ਹੈ ਰਾਇ? ਕੁਮੈਂਟ ਬਾਕਸ ਵਿਚ ਦੱਸੋ