ਸੀਜ਼ਫਾਇਰ ਦੀ ਉਲੰਘਣਾ ! ਇਜ਼ਰਾਈਲ ''ਤੇ ਤੱਤੇ ਹੋ ਗਏ ਟਰੰਪ, ਕਿਹਾ- ''''ਪਾਇਲਟਾਂ ਨੂੰ ਜਲਦੀ ਵਾਪਸ ਬੁਲਾਓ...''''

Tuesday, Jun 24, 2025 - 05:14 PM (IST)

ਸੀਜ਼ਫਾਇਰ ਦੀ ਉਲੰਘਣਾ ! ਇਜ਼ਰਾਈਲ ''ਤੇ ਤੱਤੇ ਹੋ ਗਏ ਟਰੰਪ, ਕਿਹਾ- ''''ਪਾਇਲਟਾਂ ਨੂੰ ਜਲਦੀ ਵਾਪਸ ਬੁਲਾਓ...''''

ਇੰਟਰਨੈਸ਼ਨਲ ਡੈਸਕ- ਅੱਜ ਹਾਲੇ ਈਰਾਨ-ਇਜ਼ਰਾਈਲ ਵਿਚਾਲੇ ਜੰਗਬੰਦੀ ਨੂੰ ਕੁਝ ਕੁ ਸਮਾਂ ਹੀ ਹੋਇਆ ਸੀ ਕਿ ਈਰਾਨ ਨੇ ਇਕ ਵਾਰ ਫ਼ਿਰ ਤੋਂ ਇਜ਼ਰਾਈਲ 'ਤੇ ਮਿਜ਼ਾਈਲਾਂ ਦਾਗ ਕੇ ਸੀਜ਼ਫਾਇਰ ਦਾ ਉਲੰਘਣ ਕਰ ਦਿੱਤਾ, ਜਿਸ ਕਾਰਨ ਇਜ਼ਰਾਈਲ 'ਚ 9 ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। 

ਇਸ ਹਮਲੇ ਮਗਰੋਂ ਇਜ਼ਰਾਈਲੀ ਰੱਖਿਆ ਮੰਤਰੀ ਨੇ ਵੀ ਆਪਣੀ ਫੌਜ ਨੂੰ ਈਰਾਨੀ ਹਮਲਿਆਂ ਦਾ ਮੂੰਹਤੋੜ ਜਵਾਬ ਦੇਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਹਮਲੇ ਮਗਰੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੋਵਾਂ ਦੇਸ਼ਾਂ ਨੂੰ ਝਾੜ ਪਾਉਂਦੇ ਹੋਏ ਆਪਣੇ 'ਟਰੁੱਥ ਸੋਸ਼ਲ' ਅਕਾਊਂਟ 'ਤੇ ਪੋਸਟ ਪਾ ਕੇ ਲਿਖਿਆ, ''ਇਜ਼ਰਾਈਲ, ਹੁਣ ਬੰਬ ਨਾ ਸੁੱਟਣਾ। ਜੇ ਤੁਸੀਂ ਅਜਿਹਾ ਕੀਤਾ ਤਾਂ ਇਹ ਸੀਜ਼ਫਾਇਰ ਦੀ ਵੱਡੀ ਉਲੰਘਣਾ ਹੋਵੇਗੀ। ਆਪਣੇ ਪਾਇਲਟਾਂ ਨੂੰ ਵਾਪਸ ਬੁਲਾਓ।''

PunjabKesari

ਇਹ ਵੀ ਪੜ੍ਹੋ- ਵੱਡੀ ਖ਼ਬਰ ; ਟੁੱਟ ਗਿਆ ਸੀਜ਼ਫਾਇਰ ! ਈਰਾਨ ਨੇ ਇਜ਼ਰਾਈਲ 'ਤੇ ਮੁੜ ਦਾਗੀਆਂ ਮਿਜ਼ਾਈਲਾਂ

ਉਨ੍ਹਾਂ ਕਿਹਾ, ''ਇਹ ਦੋਵੇਂ ਦੇਸ਼ ਲੰਬੇ ਸਮੇਂ ਤੋਂ ਲੜਦੇ ਆ ਰਹੇ ਹਨ ਤੇ ਇਨ੍ਹਾਂ ਨੂੰ ਸ਼ਾਇਦ ਇਹ ਪਤਾ ਨਹੀਂ ਹੈ ਕਿ ਇਹ ਕੀ ਕਰ ਰਹੇ ਹਨ।''

#WATCH | US President Donald Trump says, "They (Iran) violated, but Israel violated it too. As soon as we made the deal, Israel came out and dropped a load of bombs... We basically have two countries that have been fighting so long and so hard that they don’t know what the f***… pic.twitter.com/0N4ddhpWul

— ANI (@ANI) June 24, 2025

ਜ਼ਿਕਰਯੋਗ ਹੈ ਕਿ ਈਰਾਨੀ ਹਮਲਿਆਂ ਮਗਰੋਂ ਇਜ਼ਰਾਈਲੀ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਇਜ਼ਰਾਈਲੀ ਫੌਜ ਨੂੰ ਖੁੱਲ੍ਹ ਕੇ ਜਵਾਬੀ ਕਾਰਵਾਈ ਦੀ ਛੋਟ ਦਿੱਤੀ ਸੀ। ਹਾਲਾਂਕਿ ਈਰਾਨ ਨੇ ਇਜ਼ਰਾਈਲ ਦੇ ਇਨ੍ਹਾਂ ਦਾਅਵਿਆਂ ਤੋਂ ਇਨਕਾਰ ਕੀਤਾ ਸੀ ਕਿ ਈਰਾਨ ਨੇ ਸੀਜ਼ਫਾਇਰ ਦਾ ਉਲੰਘਣ ਕੀਤਾ ਹੈ, ਪਰ ਟਰੰਪ ਦੇ ਇਸ ਬਿਆਨ ਮਗਰੋਂ ਇਹ ਸਾਬਿਤ ਹੋ ਗਿਆ ਹੈ ਕਿ ਸਿਰਫ਼ ਈਰਾਨ ਹੀ ਨਹੀਂ ਇਜ਼ਰਾਈਲ ਨੇ ਵੀ ਸੀਜ਼ਫਾਇਰ ਦਾ ਉਲੰਘਣ ਕੀਤਾ ਹੈ। 

ਇਹ ਵੀ ਪੜ੍ਹੋ- ਸੀਜ਼ਫਾਇਰ ਦੇ ਐਲਾਨ ਮਗਰੋਂ ਇਜ਼ਰਾਈਲੀ PM ਨੇਤਨਯਾਹੂ ਦਾ ਵੱਡਾ ਬਿਆਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News