ਈਰਾਨ ''ਤੇ ਹੋਰ ਪਾਬੰਦੀ ਲਗਾ ਸਕਦੇ ਹਨ ਟਰੰਪ
Friday, Nov 27, 2020 - 10:14 AM (IST)

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਕਾਰਜਕਾਲ ਦੇ ਆਖਰੀ ਦਿਨਾਂ ’ਚ ਈਰਾਨ ’ਤੇ ਪਾਬੰਦੀ ਲਗਾ ਸਕਦੇ ਹਨ। ਇਸ ਦੇ ਸੰਕੇਤ ਈਰਾਨ ’ਚ ਅਮਰੀਕਾ ਦੇ ਵਿਸ਼ੇਸ਼ ਦੂਰ ਇਲੀਓਟ ਐਬ੍ਰੇਂਸ ਨੇ ਦਿੱਤੇ ਹਨ। ਉਨ੍ਹਾਂ ਨੇ ਅਗਲੇ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਵੀ ਸਲਾਹ ਦਿੱਤੀ ਹੈ ਕਿ ਖੇਤਰੀ ਸੰਤੁਲਨ ਅਤੇ ਪ੍ਰਮਾਣੂ ਹਮਲੇ ਦੇ ਖਤਰਿਆਂ ਨੂੰ ਟਾਲਣ ਲਈ ਈਰਾਨ ਹੁਣ ਤੱਕ ਕੀਤੀਆਂ ਜਾ ਰਹੀਆਂ ਸਖਤੀਆਂ ਬਰਕਰਾਰ ਰੱਖਣਾ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੂੰ ਇਹ ਦੇਖਣਾ ਜ਼ਰੂਰੀ ਹੈ ਕਿ 2015 ’ਚ ਤਤਕਾਲੀਨ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਈਰਾਨ ਦੇ ਨਾਲ ਹੋਏ ਪ੍ਰਮਾਣੂ ਸਮਝੌਤੇ ’ਚ ਕਿੱਥੇ ਗਲਤੀ ਹੋਈ।
ਜ਼ਿਕਰਯੋਗ ਹੈ ਕਿ 20 ਜਨਵਰੀ ਨੂੰ ਸਹੁੰ ਚੁੱਕਣ ਜਾ ਰਹੇ ਨਵੇਂ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਹੈ ਕਿ ਉਹ ਈਰਾਨ ਨਾਲ ਬਰਾਕ ਓਬਾਮਾ ਦੇ ਸਮੇਂ ’ਤੇ ਕੀਤੇ ਗਏ ਸਮਝੌਤੇ ’ਤੇ ਵਾਪਸ ਮੁੜਨਗੇ, ਜਿਸ ਨੂੰ ਦੋ ਸਾਲ ਪਹਿਲਾਂ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਛੱਡ ਦਿੱਤਾ ਹੈ। ਬੈਰੂਤ ਇੰਸਟੀਚਿਊਟ ਦੇ ਇਕ ਵਰਚੂਅਲ ਪ੍ਰੋਗਰਾਮ ’ਚ ਬੋਲਦੇ ਹੋਏ ਅਮਰੀਕਾ ਦੇ ਵਿਸ਼ੇਸ਼ ਦੂਤ ਇਲੀਓਟ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਤਹਿਰਾਨ ’ਤੇ ਪ੍ਰਮਾਣੂ ਪ੍ਰੋਗਰਾਮ ਦੇ ਸਬੰਧ ’ਚ ਹੋਰ ਦਬਾਅ ਬਣਾਉਣ ਜਾ ਰਿਹਾ ਹੈ।
ਇਹ ਸਖ਼ਤੀ ਹਥਿਆਰਾਂ ਨਾਲ ਹੀ ਮਨੁੱਖੀ ਅਧਿਕਾਰਾਂ ਨਾਲ ਸਬੰਧਤ ਹੋਵੇਗੀ। ਸਾਡੇ ਕੋਲ ਇਸ ਦੇ ਲਈ ਇਕ ਹਫ਼ਤਾ ਜਾਂ ਦੋ ਹਫ਼ਤੇ ਨਹੀਂ, ਦਸੰਬਰ ਅਤੇ ਜਨਵਰੀ ਦਾ ਮਹੀਨਾ ਵੀ ਹੈ।