''ਓਬਾਮਾ ਨੂੰ ਖਿਝਾਉਣ ਲਈ ਟਰੰਪ ਨੇ ਈਰਾਨ ਸਮਝੌਤੇ ਤੋਂ ਅਮਰੀਕਾ ਨੂੰ ਕੀਤਾ ਵੱਖ''

07/14/2019 2:54:32 PM

ਲੰਡਨ/ ਵਾਸ਼ਿੰਗਟਨ— ਵਾਸ਼ਿੰਗਟਨ 'ਚ ਬ੍ਰਿਟੇਨ ਦੇ ਅੰਬੈਸਡਰ ਕਿਮ ਡੈਰੇਕ ਦਾ ਮੰਨਣਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਪ੍ਰਮਾਣੂ ਸਮਝੌਤੇ ਨਾਲੋਂ ਆਪਣੇ ਦੇਸ਼ ਨੂੰ ਸਿਰਫ ਇਸ ਲਈ ਵੱਖਰਾ ਕੀਤਾ ਕਿਉਂਕਿ ਸਮਝੌਤਾ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕੀਤਾ ਸੀ। ਮਈ 2018 ਦੇ ਸ਼ਨੀਵਾਰ ਨੂੰ ਲੀਕ ਹੋਏ ਡਿਪਲੋਮੈਟਿਕ ਈ-ਮੇਲ ਮੁਤਾਬਕ ਡੈਰੇਕ ਨੂੰ ਲੱਗਦਾ ਹੈ,''ਪ੍ਰਸ਼ਾਸਨ ਡਿਪਲੋਮੈਟਿਕ ਜੋੜ-ਤੋੜ 'ਚ ਲੱਗਾ ਹੋਇਆ ਹੈ, ਖਾਸ ਤੌਰ 'ਤੇ ਵਿਚਾਰਕ ਅਤੇ ਵਿਅਕਤੀਗਤ ਦੇ ਕਾਰਣਾਂ ਨਾਲ....ਉਹ ਓਬਾਮਾ ਦਾ ਸਮਝੌਤਾ ਸੀ।''

ਅਖਬਾਰ 'ਚ ਲੀਕ ਕੇਬਲਾਂ ਦਾ ਦੂਜਾ ਬੈਚ ਪ੍ਰਕਾਸ਼ਿਤ ਕੀਤਾ ਗਿਆ ਹੈ। ਪਹਿਲੇ ਬੈਚ ਦੇ ਪ੍ਰਕਾਸ਼ਨ ਮਗਰੋਂ ਡੈਰੇਕ ਨੂੰ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ। ਬ੍ਰਿਟੇਨ ਦੇ ਤਤਕਾਲੀਨ ਵਿਦੇਸ਼ ਮੰਤਰੀ ਬੋਰਿਸ ਜਾਨਸਨ ਮਈ 2018 'ਚ ਵਾਸ਼ਿੰਗਟਨ ਗਏ ਸਨ ਤਾਂ ਕਿ ਉਹ ਟਰੰਪ ਨੂੰ ਪ੍ਰਮਾਣੂ ਸਮਝੌਤੇ ਤੋਂ ਵੱਖਰਾ ਨਾ ਹੋਣ ਲਈ ਰਾਜੀ ਕਰ ਸਕਣ। ਉਸ ਦੇ ਬਾਅਦ ਭੇਜੇ ਗਏ ਸੰਦੇਸ਼ 'ਚ ਡੈਰੇਕ ਨੇ ਸੰਕੇਤ ਦਿੱਤਾ ਸੀ ਕਿ ਇਸ ਫੈਸਲੇ ਲੈ ਕੇ ਟਰੰਪ ਦੀ ਟੀਮ 'ਚ ਮਤਭੇਦ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਲਾਂਗਟਰਮ ਰਣਨੀਤੀ ਦੀ ਕਮੀ ਲਈ ਵ੍ਹਾਈਟ ਹਾਊਸ ਦੀ ਨਿੰਦਾ ਵੀ ਕੀਤੀ ਹੈ। 

ਡੈਰੇਕ ਨੇ ਲਿਖਿਆ ਕਿ ਉਹ ਲੋਕ ਅਗਲੀ ਰਣਨੀਤੀ ਤਕ ਨਹੀਂ ਬਣਾ ਰਹੇ ਹਨ। ਵਿਦੇਸ਼ ਵਿਭਾਗ ਦੇ ਸੰਪਰਕ ਨੇ ਅੱਜ ਸਵੇਰੇ ਕਿਹਾ ਕਿ ਯੂਰਪ ਜਾਂ ਖੇਤਰ 'ਚ ਕਿਤੇ ਵੀ ਸਾਂਝੇਦਾਰਾਂ ਜਾਂ ਸਮਰਥਕਾਂ ਨਾਲ ਗੱਲਬਾਤ ਕਰਨ ਦੀ ਕੋਈ ਯੋਜਨਾ ਨਹੀਂ ਹੈ। ਉਨ੍ਹਾਂ ਨੇ ਲਿਖਿਆ ਸੀ ਕਿ ਜਾਨਸਨ ਨਾਲ ਗੱਲਬਾਤ ਦੌਰਾਨ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਰਾਸ਼ਟਰਪਤੀ ਦੇ ਫੈਸਲੇ ਬਾਰੇ ਕੋਈ ਗੱਲਬਾਤ ਨਹੀਂ ਕੀਤੀ। ਅਖਬਾਰ 'ਚ ਪ੍ਰਕਾਸ਼ਿਤ ਖਬਰ ਮੁਤਾਬਕ, ਡੈਰੇਕ ਨੇ ਕਿਹਾ ਕਿ ਪੋਂਪੀਓ ਨੇ ਇਸ ਦਾ ਵੀ ਸੰਕੇਤ ਦਿੱਤਾ ਕਿ ਉਨ੍ਹਾਂ ਨੇ ਟਰੰਪ ਦਾ ਮਨ ਬਦਲਣ ਦੀ ਕੋਸ਼ਿਸ਼ ਕੀਤੀ ਸੀ ਪਰ ਅਜਿਹਾ ਨਹੀਂ ਹੋ ਸਕਿਆ।


Related News