ਟਰੰਪ ਨੇ ਈਰਾਨ ਦੇ ਵਿਦੇਸ਼ ਮੰਤਰੀ ਨੂੰ ਵ੍ਹਾਈਟ ਹਾਊਸ ਆਉਣ ਦਾ ਦਿੱਤਾ ਸੀ ਸੱਦਾ

08/03/2019 10:34:22 PM

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਦੇ ਵਿਦੇਸ਼ ਮੰਤਰੀ ਨੂੰ ਪਿਛਲੇ ਹਫਤੇ ਵ੍ਹਾਈਟ ਹਾਊਸ ਆਉਣ ਦਾ ਸੱਦਾ ਦਿੱਤਾ ਸੀ। ਇਕ ਮੈਗਜ਼ੀਨ ਨੇ ਇਹ ਦਾਅਵਾ ਕੀਤਾ ਹੈ। ਦੋਹਾਂ ਦੇਸ਼ਾਂ ਵਿਚਾਲੇ ਵਧਦੇ ਤਣਾਅ ਦੇ ਮੱਦੇਨਜ਼ਰ ਇਕ ਸੈਨੇਟਰ ਨੇ ਟਰੰਪ ਵੱਲੋਂ ਇਹ ਸੱਦਾ ਦਿੱਤਾ ਸੀ। 'ਦਿ ਨਿਊਯਾਰਕ' ਨੇ ਸ਼ੁੱਕਰਵਾਰ ਨੂੰ ਇਸ ਗੱਲ ਦਾ ਖੁਲਾਸਾ ਕਰਦੇ ਹੋਏ ਕਿਹਾ ਹੈ ਕਿ ਇਹ ਸੱਦਾ ਸੈਨੇਟਰ ਰੈਂਡ ਪਾਲ ਨੇ ਰਾਸ਼ਟਰਪਤੀ ਦੀ ਇਜਾਜ਼ਤ ਤੋਂ ਦਿੱਤਾ ਸੀ।

ਹਾਲਾਂਕਿ, ਇਸ ਨੂੰ ਫਿਲਹਾਲ ਅਸਵੀਕਾਰ ਕਰ ਦਿੱਤਾ ਗਿਆ ਹੈ। ਮੰਤਰੀ ਮੁਹੰਮਦ ਜਾਵੇਦ ਜ਼ਰੀਫ ਨੇ ਆਖਿਆ ਹੈ ਕਿ ਇਸ ਨੂੰ ਸਵੀਕਾਰ ਕਰਨ 'ਤੇ ਫੈਸਲਾ ਤਹਿਰਾਨ 'ਤੇ ਨਿਰਭਰ ਹੈ। ਜ਼ਰੀਫ ਨੇ ਮੈਗਜ਼ੀਨ ਨੂੰ ਕਿਹਾ ਕਿ ਉਹ ਵ੍ਹਾਈਟ ਹਾਊਸ 'ਚ ਬੈਠਕ ਨਹੀਂ ਚਾਹੁੰਦੇ ਹਨ ਕਿਉਂਕਿ ਇਹ ਸਿਰਫ ਤਸਵੀਰਾਂ ਖਿਚਵਾਉਣ ਲਈ ਹੁੰਦਾ ਹੈ ਅਤੇ ਉਸ ਤੋਂ ਬਾਅਦ 2 ਪੰਨਿਆਂ ਦਾ ਇਕ ਬਿਆਨ ਜਾਰੀ ਕੀਤਾ ਜਾਂਦਾ ਹੈ।


Khushdeep Jassi

Content Editor

Related News