ਟਰੰਪ ਨੇ ਕੋਰੋਨਾਵਾਇਰਸ ''ਤੇ ਸਲਾਹ ਲਈ ਨਵੇਂ ਡਾਕਟਰ ਦੀ ਕੀਤੀ ਨਿਯੁਕਤੀ
Monday, Aug 17, 2020 - 02:49 AM (IST)
ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾਵਾਇਰਸ ਕਾਰਜ ਬਲ ਵਿਚ ਨਵੇਂ ਡਾਕਟਰ ਦੀ ਨਿਯੁਕਤੀ ਕੀਤੀ ਹੈ। ਟਰੰਪ ਨੇ ਪਿਛਲੇ ਹਫਤੇ ਐਲਾਨ ਕੀਤਾ ਸੀ ਕਿ ਡਾਕਟਰ ਸਕਾਟ ਐਟਲਸ ਇਸ ਮਹਾਮਾਰੀ ਨੂੰ ਲੈ ਕੇ ਵ੍ਹਾਈਟ ਹਾਊਸ ਵਿਚ ਸਲਾਹਕਾਰ ਹੋਣਗੇ। ਐਟਲਸ ਫਾਕ ਨਿਊਜ਼ ਚੈਨਲ 'ਤੇ ਅਕਸਰ ਮਹਿਮਾਨ ਦੇ ਤੌਰ 'ਤੇ ਦਿਖਾਈ ਦਿੰਦੇ ਰਹੇ ਹਨ। ਸਟੈਨਫੋਰਡ ਯੂਨੀਵਰਸਿਟੀ ਮੈਡੀਕਲ ਕੇਂਦਰ ਵਿਚ ਨਿਊਰੋਰੋਡਿਓਲਾਜ਼ੀ ਦੇ ਸਾਬਕਾ ਪ੍ਰਮੁੱਖ ਅਤੇ ਸਟੈਨਫੋਰਡ ਦੇ ਕੰਜ਼ਰਵੇਟਿਵ ਹੂਵਰ ਇੰਸਟੀਚਿਊਸ਼ਨ ਵਿਚ ਫੇਲੋ ਐਟਲਸ ਨੂੰ ਪਬਲਿਕ ਹੈਲਥ ਜਾਂ ਵਾਇਰਸ ਰੋਗਾਂ ਦੇ ਬਾਰੇ ਵਿਚ ਕੋਈ ਮਾਹਰਤਾ ਹਾਸਲ ਨਹੀਂ ਹੈ। ਉਹ ਕੋਰੋਨਾਵਾਇਰਸ ਲਾਕਡਾਊਨ ਦੇ ਆਲੋਚਨ ਰਹੇ ਹਨ।
ਨਾਲ ਹੀ ਟਰੰਪ ਵੱਲੋਂ ਸਕੂਲ ਖੋਲ੍ਹਣ ਅਤੇ ਕਾਲਜਾਂ ਵਿਚ ਖੇਡ ਪ੍ਰੋਗਰਾਮ ਫਿਰ ਤੋਂ ਸ਼ੁਰੂ ਕਰਨ ਵਿਚ ਸਮਰਥਕ ਰਹੇ ਹਨ। ਟਰੰਪ ਨੇ ਐਟਲਸ ਬਾਰੇ ਜਾਣੂ ਕਰਾਉਂਦੇ ਹੋਏ ਪੱਤਰਕਾਰਾਂ ਨੂੰ ਕਿਹਾ ਕਿ ਸਕਾਟ ਬਹੁਤ ਮਸ਼ਹੂਰ ਵਿਅਕਤੀ ਹਨ। ਉਹ ਬਹੁਤ ਸਨਮਾਨਿਤ ਵੀ ਹਨ। ਉਨ੍ਹਾਂ ਕੋਲ ਬਹੁਤ ਸਾਰੇ ਉਪਾਅ ਹਨ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਅਸੀਂ ਕਾਫੀ ਚੰਗਾ ਕੀਤਾ ਹੈ। ਐਟਲਸ ਦੀ ਨਿਯੁਕਤੀ ਟਰੰਪ ਅਤੇ ਵਾਇਰਸ ਰੋਗਾਂ ਦੇ ਮਾਮਲੇ ਵਿਚ ਦੇਸ਼ ਦੇ ਸਭ ਤੋਂ ਵੱਡੇ ਮਾਹਿਰ ਡਾਕਟਰ ਐਂਥਨੀ ਫਾਓਚੀ ਅਤੇ ਕੋਰੋਨਾਵਾਇਰਸ ਕਾਰਜ ਬਲ ਦੇ ਸੰਯੋਜਕ ਡੇਬੋਰਾ ਬਰਕਸ ਵਿਚਾਲੇ ਤਲਖੀਆਂ ਵਿਚਾਲੇ ਹੋਈਆਂ ਹਨ।