ਟਰੰਪ ਨੇ ਪੱਛਮੀ ਏਸ਼ੀਆ ''ਚ ਸ਼ਾਂਤੀ ਲਈ ਮੈਕਰੋਂ ਨਾਲ ਕੀਤੀ ਚਰਚਾ

Tuesday, May 08, 2018 - 09:39 PM (IST)

ਟਰੰਪ ਨੇ ਪੱਛਮੀ ਏਸ਼ੀਆ ''ਚ ਸ਼ਾਂਤੀ ਲਈ ਮੈਕਰੋਂ ਨਾਲ ਕੀਤੀ ਚਰਚਾ

ਪੈਰਿਸ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਫੋਨ 'ਤੇ ਪੱਛਮੀ ਏਸ਼ੀਆ 'ਚ ਸ਼ਾਂਤੀ ਤੇ ਸਥਿਰਤਾ ਨਾਲ ਸੰਬੰਧਿਤ ਮੁੱਦਿਆਂ 'ਤੇ ਚਰਚਾ ਕੀਤੀ। ਮੈਕਰੋਂ ਦੇ ਦਫਤਰ ਵੱਲੋਂ ਜਾਰੀ ਬਿਆਨ 'ਚ ਇਸ ਦੀ ਜਾਣਕਾਰੀ ਦਿੱਤੀ ਗਈ। ਯੂਰੋਪੀ ਅਧਿਕਾਰੀਆਂ ਨੇ ਕਿਹਾ ਕਿ ਟਰੰਪ ਦੇਰੀ ਨਾਲ ਈਰਾਨ ਪ੍ਰਮਾਣੂ ਸਮਝੌਤੇ ਤੋਂ ਬਾਹਰ ਹਟਣ ਦਾ ਐਲਾਨ ਕਰ ਸਕਦੇ ਹਨ। ਵ੍ਹਾਈਟ ਹਾਊਸ ਦੇ ਇਕ ਸੀਨੀਅਰ ਅਧਿਕਾਰੀ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਟਰੰਪ ਈਰਾਨ ਨਾਲ ਸੰਬੰਧ 'ਚ ਆਪਣੇ ਫੈਸਲੇ 'ਤੇ ਮੈਕਰੋਂ ਨਾਲ ਫੋਨ 'ਤੇ ਗੱਲ ਕਰਨ ਬਾਰੇ ਸੋਚ ਰਹੇ ਹਨ।


Related News