ਟਰੰਪ ਨੇ ਗੋਲੀਬਾਰੀ ਦੀਆਂ ਘਟਨਾਵਾਂ ਤੋਂ ਬਾਅਦ ਨਸਲਵਾਦ ਦੀ ਕੀਤੀ ਨਿੰਦਾ
Tuesday, Aug 06, 2019 - 01:41 AM (IST)

ਵਾਸ਼ਿੰਗਟਨ - ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿਛਲੇ ਦਿਨੀਂ ਹੋਈ ਗੋਲੀਬਾਰੀ ਦੀਆਂ 2 ਘਟਨਾਵਾਂ 'ਤੇ ਸਖਤ ਪ੍ਰਤੀਕਿਰਿਆ ਵਿਅਕਤ ਕਰਦੇ ਹੋਏ ਸ਼ਵੇਤ ਅਤੇ ਨਸਲਵਾਦ ਦੀ ਸੋਮਵਾਰ ਨੂੰ ਨਿੰਦਾ ਕੀਤੀ ਅਤੇ ਕਿਹਾ ਕਿ ਸਮੂਹਿਕ ਹੱਤਿਆ ਕਰਨ ਵਾਲਿਆਂ ਨੂੰ ਸਜ਼ਾ ਜਲਦ ਹੋਣੀ ਚਾਹੀਦੀ ਹੈ। ਟਰੰਪ ਇਨਾਂ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ ਕਿ ਪ੍ਰਵਾਸੀ ਵਿਰੋਧੀ ਉਨ੍ਹਾਂ ਦੀ ਬਿਆਨਬਾਜ਼ੀ ਨੇ ਦੇਸ਼ 'ਚ ਕੱਟੜਪੰਥੀਆਂ ਨੂੰ ਹੋਰ ਹੱਲਾਸ਼ੇਰੀ ਦਿੱਤੀ ਹੈ।
ਟਰੰਪ ਨੇ ਵ੍ਹਾਈਟ ਹਾਊਸ ਤੋਂ ਆਪਣੇ ਸਿੱਧੇ ਪ੍ਰਸਾਰਣ ਦਾ ਇਸਤੇਮਾਲ ਨਸਲਵਾਦ ਦੀ ਆਮ ਤੌਰ 'ਤੇ ਸਿੱਧੀ ਨਿੰਦਾ ਕਰਨ ਲਈ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਡੇ ਦੇਸ਼ ਨੂੰ ਨਸਲਵਾਦ, ਕੱਟੜਤਾ ਦੀ ਨਿੰਦਾ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਐੱਫ. ਬੀ. ਆਈ. ਨੂੰ ਨਿਰਦੇਸ਼ ਦਿੱਤਾ ਕਿ ਉਹ ਨਫਰਤ ਦੇ ਚੱਲਦੇ ਹੋਣ ਵਾਲੇ ਦੋਸ਼ਾਂ ਅਤੇ ਘਰੇਲੂ ਅੱਤਵਾਦ ਨਾਲ ਮੁਕਾਬਲੇ ਲਈ ਸਾਰੇ ਸੰਸਾਧਨਾਂ ਦਾ ਇਸਤੇਮਾਲ ਕਰਨ। ਟਰੰਪ ਵੱਲੋਂ ਇਹ ਬਿਆਨ ਐੱਲ. ਪਾਸੋ ਅਤੇ ਡਾਇਟਨ 'ਚ ਗੋਲੀਬਾਰੀ ਦੀਆਂ ਘਟਨਾਵਾਂ 'ਚ ਲੋਕਾਂ ਦੇ ਮਾਰੇ ਜਾਣ ਦੀ ਘਟਨਾ 'ਤੇ ਪ੍ਰਤੀਕਿਰਿਆ 'ਚ ਆਈ ਹੈ।