ਟਰੰਪ ਨੇ ਕੀਤਾ ਅਜਿਹਾ ਕੰਮ, ਹੈਰਾਨ ਰਹਿ ਗਏ ਪੱਤਰਕਾਰ (ਦੇਖੋ ਵੀਡੀਓ)

06/28/2017 6:54:42 PM

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕਿਸੇ ਨਾ ਕਿਸੇ ਵਜ੍ਹਾ ਤੋਂ ਸੁਰਖੀਆਂ 'ਚ ਰਹਿੰਦੇ ਹਨ। ਹੁਣ ਟਰੰਪ ਦੀ ਇਹ ਹਰਕਤ ਸਾਹਮਣੇ ਆਈ, ਜਿਸ ਨੂੰ ਦੇਖ ਕੇ ਪੱਤਰਕਾਰ ਹੈਰਾਨ ਰਹਿ ਗਏ। ਦਰਅਸਲ ਟਰੰਪ ਆਇਰਲੈਂਡ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੀ ਸ਼ਾਨਦਾਰ ਜਿੱਤ 'ਤੇ ਫੋਨ ਕਰ ਕੇ ਵਧਾਈ ਦੇ ਰਹੇ  ਸਨ ਤਾਂ ਫੋਨ ਕਾਲ ਦੌਰਾਨ ਹੀ ਵ੍ਹਾਈਟ ਹਾਊਸ 'ਚ ਮੌਜੂਦ ਇਕ ਆਇਰਿਸ਼ ਮਹਿਲਾ ਪੱਤਰਕਾਰ ਨਾਲ ਛੇੜਖਾਣੀ ਕਰਨ ਤੋਂ ਟਰੰਪ ਖੁਦ ਨੂੰ ਨਹੀਂ ਰੋਕ ਸਕੇ। ਓਵਲ ਆਫਿਸ 'ਚ ਮੌਜੂਦ ਸਾਰੇ ਮਹਿਲਾ ਅਤੇ ਪੁਰਸ਼ ਪੱਤਰਕਾਰ ਟਰੰਪ ਦੀ ਇਸ ਹਰਕਤ ਨੂੰ ਦੇਖ ਕੇ ਹੈਰਾਨ ਰਹਿ ਗਏ। 
ਆਇਰਿਸ਼ ਮਹਿਲਾ ਪੱਤਰਕਾਰ ਕੈਟਰੀਓਨਾ ਪੇਰੀ ਰਾਸ਼ਟਰਪਤੀ ਦੇ ਫੋਨ ਕਾਲ ਨੂੰ ਕਵਰ ਕਰਨ ਗਈ ਸੀ। ਫੋਨ ਕਾਲ ਦੌਰਾਨ ਹੀ ਉਨ੍ਹਾਂ ਦੀ ਨਜ਼ਰ ਇਸ ਸੁੰਦਰ ਪੱਤਰਕਾਰ 'ਤੇ ਗਈ। ਟਰੰਪ ਨੇ ਪੇਰੀ ਨੂੰ ਆਪਣੇ ਕੋਲ ਬੁਲਾ ਕੇ ਉਸ ਦੀ ਮੁਸਕਰਾਹਟ ਦੀ ਸਿਫਤ ਕੀਤੀ। ਇਸ ਦੌਰਾਨ ਟਰੰਪ ਆਇਰਲੈਂਡ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਲਿਓ ਵਰਾਕਰ ਨਾਲ ਗੱਲ ਕਰ ਰਹੇ ਸਨ। ਟਰੰਪ ਵ੍ਹਾਈਟ ਹਾਊਸ 'ਚ ਮੌਜੂਦ ਆਇਰਿਸ਼ ਪੱਤਰਕਾਰਾਂ ਵੱਲ ਇਸ਼ਾਰਾ ਕਰਦੇ ਹੋਏ ਕਹਿੰਦੇ ਹਨ— ''ਆਇਰਿਸ਼ ਪ੍ਰੈੱਸ ਨਾਲ ਜੁੜੇ ਬਹੁਤ ਸਾਰੇ ਲੋਕ ਸਾਡੀ ਗੱਲਬਾਤ ਨੂੰ ਇੱਥੇ ਕਵਰ ਕਰਨ ਆਏ ਹਨ।''

 


ਜਿਸ ਦਰਮਿਆਨ ਉਨ੍ਹਾਂ ਦੀ ਨਜ਼ਰ ਪੇਰੀ 'ਤੇ ਪੈਂਦੀ ਹੈ ਅਤੇ ਉਹ ਖੁਦ ਨਹੀਂ ਰੋਕ ਨਹੀਂ ਸਕੇ। ਉਹ ਪੇਰੀ ਵੱਲ ਇਸ਼ਾਰਾ ਕਰਦੇ ਹੋਏ ਕਹਿੰਦੇ ਹਨ- ''ਅਤੇ ਤੁਸੀਂ ਕਿੱਥੋਂ ਹੋ? ਇੱਥੇ ਆਓ, ਤੁਸੀਂ ਕਿੱਥੋਂ ਆਏ ਹੋ?'' ਇਸ ਤੋਂ ਬਾਅਦ ਟਰੰਪ ਪੇਰੀ ਦੀ ਮੁਸਕਰਾਹਟ ਦੀ ਸਿਫਤ ਕਰਦੇ ਹਨ। ਉਹ ਕਹਿੰਦੇ ਹਨ— ਇੱਥੇ ਖੂਬਸੂਰਤ ਆਇਰਿਸ਼ ਮੀਡੀਆ ਮੌਜੂਦ ਹੈ। ਇਨ੍ਹਾਂ ਦੀ ਮੁਸਕਰਾਹਟ ਬਹੁਤ ਚੰਗੀ ਹੈ। ਮੈਂ ਸ਼ਰਤ ਲਾ ਸਕਦਾ ਹਾਂ ਕਿ ਇਹ ਤੁਹਾਡੇ ਨਾਲ ਚੰਗੀ ਤਰ੍ਹਾਂ ਨਾਲ ਪੇਸ਼ ਆਉਂਦੀ ਹੋਵੇਗੀ। ਮਿਸ ਪੇਰੀ ਨੇ ਇਸ ਹੈਰਾਨੀ ਭਰੇ ਪਲ ਨੂੰ ਟਵਿੱਟਰ 'ਤੇ ਸ਼ੇਅਰ ਕੀਤਾ ਹੈ। ਇਸ 'ਚ ਉਨ੍ਹਾਂ ਨੇ ਲਿਖਿਆ ਕਿ ਇਹ ਉਨ੍ਹਾਂ ਲਈ ਬਹੁਤ ਹੀ ਅਜੀਬ ਪਲ ਸੀ।


Related News