ਟਰੰਪ ਜਾਣਗੇ ਪੈਰਿਸ, ''ਨੋਟਰੇ ਡੈਮ ਕੈਥੇਡ੍ਰਲ'' ਦੇ ਮੁੜ ਉਦਘਾਟਨ ਸਮਾਰੋਹ ''ਚ ਹੋਣਗੇ ਸ਼ਾਮਲ

Tuesday, Dec 03, 2024 - 10:33 AM (IST)

ਟਰੰਪ ਜਾਣਗੇ ਪੈਰਿਸ, ''ਨੋਟਰੇ ਡੈਮ ਕੈਥੇਡ੍ਰਲ'' ਦੇ ਮੁੜ ਉਦਘਾਟਨ ਸਮਾਰੋਹ ''ਚ ਹੋਣਗੇ ਸ਼ਾਮਲ

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਚੁਣੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਹਫ਼ਤੇ ਦੇ ਅੰਤ ਵਿਚ ਪੈਰਿਸ ਦਾ ਦੌਰਾ ਕਰਨਗੇ ਅਤੇ ਇਤਿਹਾਸਕ 'ਨੋਟਰੇ ਡੈਮ ਕੈਥੇਡ੍ਰਲ' ਦੇ ਮੁੜ ਉਦਘਾਟਨ ਸਮਾਰੋਹ ਵਿਚ ਸ਼ਿਰਕਤ ਕਰਨਗੇ। 13ਵੀਂ ਸਦੀ ਦਾ ਗਿਰਜਾਘਰ, ਫ੍ਰੈਂਚ 'ਗੌਥਿਕ' ਆਰਕੀਟੈਕਚਰ ਦੇ ਸਭ ਤੋਂ ਵਧੀਆ ਉਦਾਹਰਣਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, 15 ਅਪ੍ਰੈਲ 2019 ਨੂੰ ਅੱਗ ਲੱਗਣ ਕਾਰਨ ਨੁਕਸਾਨਿਆ ਗਿਆ ਸੀ। ਇਸ ਇਤਿਹਾਸਕ ਇਮਾਰਤ ਦੀ ਪੁਰਾਣੀ ਦਿੱਖ ਨੂੰ ਬਹਾਲ ਕਰਨ ਵਿੱਚ ਪੰਜ ਸਾਲ ਲੱਗ ਗਏ। 

ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ 'ਤੇ ਇੱਕ ਪੋਸਟ ਵਿੱਚ ਕਿਹਾ, "ਮੈਨੂੰ ਇਹ ਐਲਾਨ ਕਰਦੇ ਹੋਏ ਮਾਣ ਹੋ ਰਿਹਾ ਹੈ ਕਿ ਮੈਂ ਸ਼ਨੀਵਾਰ ਨੂੰ ਪੈਰਿਸ, ਫਰਾਂਸ ਦੀ ਯਾਤਰਾ ਕਰਾਂਗਾ, ਜਿੱਥੇ ਮੈਂ ਸ਼ਾਨਦਾਰ ਅਤੇ ਇਤਿਹਾਸਕ ਨੋਟਰੇ ਡੇਮ ਗਿਰਜਾਘਰ ਦੇ ਮੁੜ ਉਦਘਾਟਨ ਵਿੱਚ ਸ਼ਾਮਲ ਹੋਵਾਂਗਾ।" ਪੰਜ ਸਾਲ ਪਹਿਲਾਂ ਭਿਆਨਕ ਅੱਗ ਵਿੱਚ ਨੁਕਸਾਨੀ ਗਈ ਇਮਾਰਤ ਨੂੰ ਹੁਣ ਪੂਰੀ ਤਰ੍ਹਾਂ ਬਹਾਲ ਕਰ ਦਿੱਤਾ ਗਿਆ ਹੈ।" ਟਰੰਪ ਨੇ ਕਿਹਾ ਕਿ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਇਹ ਯਕੀਨੀ ਬਣਾਉਣ ਲਈ ਇੱਕ ਸ਼ਾਨਦਾਰ ਕੰਮ ਕੀਤਾ ਹੈ ਕਿ ਨੋਟਰੇ ਡੈਮ ਪਹਿਲਾਂ ਵਾਂਗ ਹੀ ਸ਼ਾਨਦਾਰ ਰਹੇਗਾ। ਇਹ ਸਾਰਿਆਂ ਲਈ ਬਹੁਤ ਖਾਸ ਦਿਨ ਹੋਵੇਗਾ। 

ਪੜ੍ਹੋ ਇਹ ਅਹਿਮ ਖ਼ਬਰ-Musk ਨੂੰ ਵੱਡਾ ਝਟਕਾ, 55 ਬਿਲੀਅਨ ਡਾਲਰ ਦਾ ਤਨਖਾਰ ਪੈਕੇਜ ਖਾਰਿਜ

ਇੱਥੇ ਦੱਸ ਦਈਏ ਕਿ ਪੁਨਰ-ਉਦਘਾਟਨ ਸਮਾਰੋਹ 7 ਅਤੇ 8 ਦਸੰਬਰ ਨੂੰ ਸ਼ੁਰੂ ਹੋਣਗੇ। ਇਸ ਤੋਂ ਬਾਅਦ 15 ਦਸੰਬਰ ਤੱਕ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ, ਜਿਨ੍ਹਾਂ ਵਿੱਚ 17 ਅਤੇ 18 ਦਸੰਬਰ ਨੂੰ ‘ਜੀਨ-ਸੇਬੇਸਟੀਅਨ ਬਾਚਜ਼ ਮੈਗਨੀਫਿਕੇਟ’ ਦੇ ਦੋ ਸੰਗੀਤ ਸਮਾਰੋਹ ਸ਼ਾਮਲ ਹਨ। ਨੈਸ਼ਨਲ ਜੀਓਗਰਾਫਿਕ ਨੇ ਕੈਥੇਡ੍ਰਲ ਦੇ ਜਨਰਲ ਸਕੱਤਰ ਓਲੀਵੀਅਰ ਜੋਸ ਦੇ ਹਵਾਲੇ ਨਾਲ ਕਿਹਾ, "ਇਹ ਇੱਕ ਬਹੁਤ ਵੱਡਾ ਪਲ ਹੈ ਜਿਸਦੀ ਪੂਰੀ ਦੁਨੀਆ ਉਡੀਕ ਕਰ ਰਹੀ ਹੈ।"

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


author

Vandana

Content Editor

Related News