ਟਰੰਪ ਤੇ ਆਬੇ ਦੀ ਮੁਲਾਕਾਤ ''ਚ ਉਤਰੀ ਕੋਰੀਆ ਹੋਵੇਗਾ ਮੁੱਖ ਮੁੱਦਾ

04/14/2018 9:25:54 AM

ਵਾਸ਼ਿੰਗਟਨ(ਭਾਸ਼ਾ)— ਅਮਰੀਕਾ ਦੇ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਅੱਜ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਵਿਚਕਾਰ ਅਗਲੇ ਹਫਤੇ ਅਮਰੀਕਾ ਦੇ ਫਲੋਰੀਡਾ ਵਿਚ ਹੋਣ ਵਾਲੀ ਬੈਠਕ ਵਿਚ ਉਤਰੀ ਕੋਰੀਆ ਦੇ ਪ੍ਰਮਾਣੂ ਹਥਿਆਰ ਪ੍ਰੋਗਰਾਮਾਂ ਦੀ ਚੁਣੌਤੀ 'ਤੇ ਗੱਲਬਾਤ ਹੋਵੇਗੀ।
ਫਲੋਰੀਡਾ ਦੇ ਪਾਲਮ ਬੀਚ ਵਿਚ ਆਯੋਜਿਤ ਮਾਰ-ਏ-ਲਾਗੋ ਰੀਟਰੀਟ 'ਤੇ ਹੋਣ ਵਾਲੀ ਟਰੰਪ-ਆਬੇ ਦੀ ਇਹ ਮੁਲਾਕਾਤ  ਉਨ੍ਹਾਂ ਦੀ ਉਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨਾਲ ਮਈ ਜਾਂ ਜੂਨ ਵਿਚ ਹੋਣ ਵਾਲੀ ਬੈਠਕ ਤੋਂ ਪਹਿਲਾਂ ਆਯੋਜਿਤ ਕੀਤੀ ਗਈ ਹੈ। ਅਧਿਕਾਰੀਆਂ ਨੇ ਪੱਤਰਕਾਰਾਂ ਨੂੰ ਕਿਹਾ, 'ਸੰਮੇਲਨ ਨੂੰ ਸਫਲਤਾਪੂਰਵਕ ਆਯੋਜਿਤ ਕਰਨ ਲਈ ਦੋਵਾਂ ਨੇਤਾਵਾਂ ਵਿਚਕਾਰ ਗੱਲਬਾਤ ਹੋਣੀ ਜ਼ਰੂਰੀ ਹੈ।' ਉਨ੍ਹਾਂ ਕਿਹਾ, 'ਸੰਮੇਲਨ ਦੀਆਂ ਤਿਆਰੀਆਂ ਜਾਰੀ ਹਨ।'


Related News