ਟਰੰਪ ਪ੍ਰਸ਼ਾਸਨ ਨੇ ਗਰਭਪਾਤ ਦੇ ਮਾਮਲੇ ''ਚ ਪਾਈਆਂ ਅੜਚਣਾਂ

Saturday, Feb 23, 2019 - 11:57 PM (IST)

ਟਰੰਪ ਪ੍ਰਸ਼ਾਸਨ ਨੇ ਗਰਭਪਾਤ ਦੇ ਮਾਮਲੇ ''ਚ ਪਾਈਆਂ ਅੜਚਣਾਂ

ਵਾਸ਼ਿੰਗਟਨ — ਅਮਰੀਕਾ 'ਚ ਟਰੰਪ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਗਰਭਪਾਤ ਕਰਾਉਣ ਦੀ ਇੱਛਾ ਰੱਖਣ ਵਾਲੀਆਂ ਔਰਤਾਂ ਲਈ ਨਵੀਆਂ ਅੜਚਣਾਂ ਖੜੀਆਂ ਕਰਦੇ ਹੋਏ ਕਰਦਾਤਾਵਾਂ ਨੂੰ ਮਿਲਣ ਵਾਲੀ ਰਾਸ਼ੀ ਨਾਲ ਵਿੱਤ-ਪੋਸ਼ਣ ਪਰਿਵਾਰ ਯੋਜਨਾਬੰਦੀ ਕਲੀਨਿਕਾਂ ਵੱਲੋਂ ਗਰਭਪਾਤ ਲਈ ਰੈਫਰ ਕਰਨ 'ਤੇ ਰੋਕ ਲੱਗਾ ਦਿੱਤੀ। ਯਕੀਨਨ ਹੈ ਕਿ ਨਵੀਂ ਨੀਤੀ ਨੂੰ ਅਦਾਲਤ 'ਚ ਚੁਣੌਤੀ ਦਿੱਤੀ ਜਾਵੇਗੀ।
ਸਿਹਤ ਅਤੇ ਮਨੁੱਖੀ ਸੇਵਾ ਵਿਭਾਗ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਆਖਰੀ ਨਿਯਮ ਮੁਤਾਬਕ ਫੈਡਰਲ ਵਿੱਤ ਪੋਸ਼ਿਤ ਪਰਿਵਾਰ ਯੋਜਨਾਬੰਦੀ ਕਲੀਨਿਕ ਦੇ ਉਸ ਖੇਤਰ 'ਚ ਗਰਭਪਾਤ ਸੁਵਿਧਾ ਮੁਹੱਈਆ ਕਰਾਉਣ ਵਾਲੀ ਇਕਾਈ ਦੇ ਤੌਰ 'ਤੇ ਹੋਣ 'ਤੇ ਵੀ ਰੋਕ ਲਾ ਦਿੱਤੀ ਗਈ। ਕਲੀਨਿਕ ਦੇ ਕਰਮਚਾਰੀਆਂ ਨੂੰ ਮਰੀਜ਼ਾਂ ਨਾਲ ਗਰਭਪਾਤ ਅਤੇ ਹੋਰ ਵਿਕਲਪਾਂ ਦੀ ਚਰਚਾ 'ਤੇ ਅਜੇ ਵੀ ਇਜਾਜ਼ਤ ਹੋਵੇਗੀ। ਹਾਲਾਂਕਿ ਇਸ ਦੀ ਹੁਣ ਕੋਈ ਜ਼ਰੂਰਤ ਨਹੀਂ ਹੋਵੇਗੀ। ਇਹ ਕਦਮ ਟਰੰਪ ਪ੍ਰਸ਼ਾਸਨ ਵੱਲੋਂ ਪ੍ਰਜਨਨ ਸਿਹਤ ਸਬੰਧੀ ਸਰਕਾਰੀ ਨੀਤੀ ਫਿਰ ਤੋਂ ਨਿਰਧਾਰਤ ਕਰਨ ਦੇ ਕਦਮ 'ਚ ਨਵੀਨਤਮ ਹੈ।
ਅਮਰੀਕਨ ਮੈਡੀਕਲ ਐਸੋਸੀਏਸ਼ਨ ਨੇ ਚਿਤਾਵਨੀ ਦਿੱਤੀ ਕਿ ਇਸ ਦਾ ਗਰਭਪਾਤ ਤੋਂ ਇਲਾਵਾ ਵੀ ਪ੍ਰਭਾਵ ਹੋਵੇਗਾ। ਸੰਭਵ ਹੈ ਕਿ ਇਸ ਨਾਲ ਘੱਟ ਆਮਦਨ ਵਰਗ ਦੀਆਂ ਔਰਤਾਂ ਨੂੰ ਕਲੀਨਿਕ ਵੱਲੋਂ ਮਿਲਣ ਵਾਲੀ ਸਿਹਤ ਸੰਭਾਲ ਤੱਕ ਪਹੁੰਚ ਪ੍ਰਭਾਵਿਤ ਹੋਵੇਗੀ। ਇਨ੍ਹਾਂ ਸੇਵਾਵਾਂ 'ਚ ਗਰਭ ਨਿਰੋਧਕ, ਕੈਂਸਰ ਜਾਂਚ ਅਤੇ ਯੌਨ ਸੰਚਾਰਿਤ ਰੋਗਾਂ ਦਾ ਇਲਾਜ ਸ਼ਾਮਲ ਹੈ। ਕਾਨੂੰਨ ਦੇ ਤਹਿਤ ਪਰਿਵਾਰ ਯੋਜਨਾਬੰਦੀ ਪ੍ਰੋਗਰਾਮ ਗਰਭਪਾਤ 'ਤੇ ਆਉਣ ਵਾਲੇ ਖਰਚ ਦਾ ਭੁਗਤਾਨ ਨਹੀਂ ਕਰਦਾ। ਏ. ਐੱਮ. ਏ. ਪ੍ਰਮੁੱਖ ਬਾਰਬਰਾ ਐਲ ਮੈਕਐਨੀ ਨੇ ਇਕ ਬਿਆਨ 'ਚ ਆਖਿਆ ਕਿ ਔਰਤਾਂ ਦੀ ਇਨ੍ਹਾਂ ਮੈਡੀਕਲ ਸੇਵਾਵਾਂ ਤੱਕ ਪਹੁੰਚ ਹੋਣੀ ਚਾਹੀਦੀ ਹੈ ਭਾਵੇਂ ਉਹ ਕਿਤੇ ਵੀ ਰਹਿੰਦੀਆਂ ਹੋਣ ਜਾਂ ਉਨ੍ਹਾਂ ਕੋਲ ਕੋਈ ਸਿਹਤ ਬੀਮਾ ਹੋਵੇ।


Related News