ਮੂਲਰ ਦੀ ਰਿਪੋਰਟ ਤੋਂ ਬਾਅਦ ਟਰੰਪ ਦੀ ਪ੍ਰਸਿੱਧੀ ਆਈ ਕਮੀ
Monday, Apr 22, 2019 - 01:49 AM (IST)

ਵਾਸ਼ਿੰਗਟਨ - ਵਿਸ਼ੇਸ਼ ਵਕੀਲ ਰਾਬਰਟ ਮੂਲਰ ਦੀ ਰਿਪੋਰਟ ਆਉਣ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪ੍ਰਸਿੱਧੀ 'ਚ ਕਮੀ ਆਉਣ ਨਾਲ ਉਨ੍ਹਾਂ ਸਵੀਕ੍ਰਿਤੀ ਦਰ 3 ਫੀਸਦੀ ਘੱਟ ਗਈ ਹੈ।
ਇਹ ਰਿਪੋਰਟ ਵੀਰਵਾਰ ਨੂੰ ਜਾਰੀ ਹੋਈ ਸੀ। ਇਹ ਸਵੀਕ੍ਰਿਤੀ ਰਿਪੋਰਟ ਸੰਵਾਦ ਕਮੇਟੀ ਰਾਇਟਰ ਅਤੇ 'ਇਪਸੋਸ' ਨੇ ਤਿਆਰ ਕੀਤੀ ਸੀ। ਇਸ ਰਿਪੋਰਟ 'ਚ ਟਰੰਪ ਦੀ ਸਵੀਕ੍ਰਿਤੀ ਦਰ 37 ਫੀਸਦੀ ਦੱਸੀ ਗਈ ਹੈ, ਜੋ ਮੌਜੂਦਾ ਸਾਲ 'ਚ ਸਭ ਤੋਂ ਘੱਟ ਹੈ। ਇਸ ਤੋਂ ਪਹਿਲਾਂ 15 ਅਪ੍ਰੈਲ ਨੂੰ ਟਰੰਪ ਦੀ ਸਵੀਕ੍ਰਿਤੀ ਦਰ 40 ਫੀਸਦੀ ਸੀ।
ਰਾਇਟਰ ਰਿਪੋਰਟ 'ਚ ਕਿਹਾ ਗਿਆ ਹੈ ਕਿ ਮੂਲਰ ਦੀ 400 ਪੰਨਿਆਂ ਵਾਲੀ ਰਿਪੋਰਟ ਜਾਰੀ ਹੋਣ ਤੋਂ ਬਾਅਦ ਲੋਕਾਂ ਦੇ ਮਨਾਂ 'ਚ ਟਰੰਪ ਦੇ ਬਾਰੇ 'ਚ ਜੋ ਅਕਸ ਬਣਿਆ ਸੀ ਉਹ ਹੋਰ ਖਰਾਬ ਹੋ ਗਿਆ।