ਟਰੰਪ ਦੇ ਇਸ ਫੈਸਲੇ ਨਾਲ ਖਤਰੇ 'ਚ ਪਈ ਲੱਖਾਂ ਲੋਕਾਂ ਦੀ ਜਾਨ
Monday, Feb 17, 2025 - 03:12 PM (IST)

ਜੋਹਾਨਸਬਰਗ (ਏਜੰਸੀ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਵੱਲੋਂ ਵਿਦੇਸ਼ੀ ਸਹਾਇਤਾ ਬੰਦ ਕਰਨ ਦੇ ਫੈਸਲੇ ਨਾਲ ਦੱਖਣੀ ਅਫਰੀਕਾ ਵਿੱਚ ਐੱਚ.ਆਈ.ਵੀ. ਸੰਕਰਮਿਤ ਲੋਕਾਂ ਦੇ ਇਲਾਜ 'ਤੇ ਸੰਕਟ ਪੈਦਾ ਹੋ ਗਿਆ ਹੈ। ਦੱਖਣੀ ਅਫ਼ਰੀਕਾ ਦੇ ਕਵਾਜ਼ੁਲੂ-ਨਟਾਲ ਸੂਬੇ ਦੇ ਇੱਕ ਪੇਂਡੂ ਖੇਤਰ ਵਿੱਚ ਰਹਿਣ ਵਾਲੀ ਨੋਜ਼ੁਕੋ ਮਜੋਲਾ (19) ਉਨ੍ਹਾਂ ਲੱਖਾਂ ਮਰੀਜ਼ਾਂ ਵਿਚੋਂ ਇਕ ਹੈ, ਜਿਸ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਗਲੋਬਲ ਵਿਦੇਸ਼ੀ ਸਹਾਇਤਾ ਰੋਕਣ ਦਾ ਪ੍ਰਭਾਵ ਪਿਆ ਹੈ। ਇਸ ਦੇ ਨਤੀਜੇ ਵਜੋਂ ਐੱਚ.ਆਈ.ਵੀ. ਮਰੀਜ਼ਾਂ ਦੇ ਇਲਾਜ ਵਿੱਚ ਵਿਘਨ ਪੈ ਸਕਦਾ ਹੈ, ਲਾਗ ਦਰਾਂ ਵਿੱਚ ਵਾਧਾ ਅਤੇ ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।
ਇਹ ਵੀ ਪੜ੍ਹੋ: ਕੈਨੇਡਾ ਨੇ ਇਮੀਗ੍ਰੇਸ਼ਨ ਨਿਯਮਾਂ ਨੂੰ ਕੀਤਾ ਸਖ਼ਤ, ਹੁਣ ਤੁਰੰਤ ਕੈਂਸਲ ਹੋਣਗੇ Study ਅਤੇ Work ਪਰਮਿਟ
ਹਿਊਮਨ ਸਾਇੰਸਜ਼ ਰਿਸਰਚ ਕੌਂਸਲ ਨੇ 2024 ਵਿੱਚ ਦੱਸਿਆ ਸੀ ਕਿ ਦੱਖਣੀ ਅਫ਼ਰੀਕਾ ਵਿੱਚ ਐੱਚ.ਆਈ.ਵੀ. ਦਾ ਦੂਜਾ ਸਭ ਤੋਂ ਵੱਡਾ ਪ੍ਰਸਾਰ ਮਜੋਲਾ ਦੇ ਹੀ ਸੂਬੇ ਵਿਚ ਹੈ, ਜਿੱਥੇ ਹਰ ਹਫ਼ਤੇ ਲਗਭਗ 1,300 ਨੌਜਵਾਨ ਇਸ ਲਾਗ ਦਾ ਸ਼ਿਕਾਰ ਹੁੰਦੇ ਹਨ। ਕਵਾਜ਼ੁਲੂ-ਨਟਾਲ ਵਿੱਚ 2022 ਵਿੱਚ ਲਗਭਗ 19.8 ਲੱਖ ਲੋਕ ਐੱਚ.ਆਈ.ਵੀ. ਨਾਲ ਸੰਕਰਮਿਤ ਸਨ। ਦੇਸ਼ ਵਿੱਚ 75 ਲੱਖ ਤੋਂ ਵੱਧ ਲੋਕ ਏਡਜ਼ ਦਾ ਕਾਰਨ ਬਣਨ ਵਾਲੇ ਵਾਇਰਸ ਨਾਲ ਸੰਕਰਮਿਤ ਹਨ ਅਤੇ ਇਹ ਗਿਣਤੀ ਕਿਸੇ ਵੀ ਹੋਰ ਦੇਸ਼ ਨਾਲੋਂ ਵੱਧ ਹੈ। ਟਰੰਪ ਵੱਲੋਂ ਰਾਸ਼ਟਰਪਤੀ ਐਮਰਜੈਂਸੀ ਏਡਜ਼ ਰਾਹਤ ਯੋਜਨਾ (PEPFAR) ਨੂੰ ਮੁਅੱਤਲ ਕਰਨ ਨਾਲ ਦੇਸ਼ ਦੇ 55 ਲੱਖ ਮਰੀਜ਼ਾਂ ਦੇ ਇਲਾਜ 'ਤੇ ਸੰਕਟ ਖੜ੍ਹਾ ਹੋ ਗਿਆ ਹੈ। ਇਸ ਯੋਜਨਾ ਦੇ ਤਹਿਤ ਦੱਖਣੀ ਅਫ਼ਰੀਕਾ ਦੇ ਐੱਚ.ਆਈ.ਵੀ. ਪ੍ਰੋਗਰਾਮਾਂ ਅਤੇ ਕਈ ਗੈਰ-ਸਰਕਾਰੀ ਸੰਗਠਨਾਂ ਨੂੰ ਹਰ ਸਾਲ 40 ਕਰੋੜ ਅਮਰੀਕੀ ਡਾਲਰ ਦੀ ਸਹਾਇਤਾ ਮਿਲਦੀ ਸੀ।
ਇਹ ਵੀ ਪੜ੍ਹੋ: ਜ਼ਾਲਮ ਮਾਂ; ਪਹਿਲਾਂ ਸੁਣਾਈ ਲੋਰੀ, ਫਿਰ 3 ਮਾਸੂਮਾਂ ਦਾ...
ਸੰਯੁਕਤ ਰਾਸ਼ਟਰ ਦੀ ਇੱਕ ਏਜੰਸੀ ਦੇ ਅਨੁਸਾਰ, 2003 ਵਿੱਚ ਸਥਾਪਨਾ ਦੇ ਬਾਅਦ ਤੋਂ PEPFAR ਨੂੰ ਵਿਸ਼ਵ ਪੱਧਰ 'ਤੇ ਘੱਟੋ ਘੱਟ 2 ਕਰੋੜ 60 ਲੱਖ ਲੋਕਾਂ ਦੀ ਜਾਨ ਬਚਾਉਣ ਦਾ ਸਿਹਰਾ ਦਿੱਤਾ ਜਾਂਦਾ ਹੈ। ਇੱਕ ਅਮਰੀਕੀ ਸੰਘੀ ਜੱਜ ਨੇ ਹਾਲ ਹੀ ਵਿੱਚ ਟਰੰਪ ਪ੍ਰਸ਼ਾਸਨ ਨੂੰ ਸਹਾਇਤਾ 'ਤੇ ਲੱਗੀ ਰੋਕ ਨੂੰ ਅਸਥਾਈ ਤੌਰ 'ਤੇ ਹਟਾਉਣ ਦਾ ਹੁਕਮ ਦਿੱਤਾ ਹੈ, ਜਦੋਂਕਿ ਅਮਰੀਕੀ ਦੂਤਘਰ ਨੇ ਕਿਹਾ ਹੈ ਕਿ PEPFAR ਸਕੀਮਾਂ ਸੀਮਤ ਛੋਟਾਂ ਨਾਲ ਮੁੜ ਸ਼ੁਰੂ ਹੋਣਗੀਆਂ।
ਇਹ ਵੀ ਪੜ੍ਹੋ: ਇਕ ਹੋਰ ਦੇਸ਼ 'ਚ ਭਾਰਤੀਆਂ ਲਈ ਖੜ੍ਹੀ ਹੋਈ ਮੁਸੀਬਤ! ਲਾਗੂ ਹੋ ਰਹੇ ਨਵੇਂ ਨਿਯਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8