ਟਰੰਪ ਦੀ ਨਸਲੀ ਟਿੱਪਣੀ ਦਾ ਮਹਿਲਾ ਸੰਸਦ ਮੈਂਬਰਾਂ ਨੇ ਦਿੱਤਾ ਸਖਤ ਸ਼ਬਦਾਂ ''ਚ ਜਵਾਬ

07/16/2019 11:03:06 AM

ਵਾਸ਼ਿੰਗਟਨ— ਅਮਰੀਕੀ ਸੰਸਦ ਨੂੰ ਹਾਊਸ ਸਪੀਕਰ ਨੈਨਸੀ ਪੈਲੋਸੀ ਨੇ ਕਿਹਾ ਹੈ ਕਿ ਜਦ ਡੋਨਾਲਡ ਟਰੰਪ 4 ਅਮਰੀਕੀ ਕਾਂਗਰਸ ਮਹਿਲਾਵਾਂ ਨੂੰ ਆਪਣੇ ਦੇਸ਼ ਵਾਪਸ ਜਾਣ ਲਈ ਕਹਿੰਦੇ ਹਨ ਤਾਂ ਇਸ ਨਾਲ ਉਨ੍ਹਾਂ ਦੀ 'ਮੇਕ ਅਮਰੀਕਾ ਗ੍ਰੇਟ ਅਗੇਨ' ਦੀ ਯੋਜਨਾ ਸਫਲ ਹੋ ਜਾਂਦੀ ਹੈ। ਉਹ ਹਮੇਸ਼ਾ ਅਮਰੀਕਾ ਨੂੰ ਵ੍ਹਾਈਟ ਬਣਾਉਣਾ ਚਾਹੁੰਦੇ ਹਨ। ਸਾਡੀ ਡਾਇਵਰਸਿਟੀ ਸਾਡੀ ਤਾਕਤ ਹੈ। ਪੈਲੋਸੀ ਦਾ ਇਹ ਬਿਆਨ ਟਰੰਪ ਵਲੋਂ ਨਸਲੀ ਟਿੱਪਣੀ ਕਰਨ ਮਗਰੋਂ ਆਇਆ। ਟਰੰਪ ਨੇ ਐਤਵਾਰ ਨੂੰ ਡੈਮੋਕ੍ਰੇਟਿਕ ਕਾਂਗਰਸ ਦੀਆਂ 4 ਮਹਿਲਾ ਸੰਸਦ ਮੈਂਬਰਾਂ ਨੇ ਕਿਹਾ ਸੀ ਕਿ ਉਹ ਜਿਸ ਦੇਸ਼ ਤੋਂ ਆਈਆਂ ਹਨ ਉੱਥੇ ਹੀ ਵਾਪਸ ਚਲੀਆਂ ਜਾਣ। ਉਨ੍ਹਾਂ ਨੇ ਲਿਖਿਆ,''ਇਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀਆਂ ਹਨ। ਉਹ ਉੱਥੇ ਜਾ ਕੇ ਆਪਣੇ ਸੁਝਾਅ ਦੇਣ।

ਟਰੰਪ ਦੇ ਇਸ ਬਿਆਨ ਨੂੰ ਅਮਰੀਕਾ 'ਚ ਰਹਿ ਰਹੇ ਕਈ ਭਾਈਚਾਰਿਆਂ ਦੇ ਲੋਕਾਂ ਅਤੇ ਪ੍ਰਵਾਸੀਆਂ ਲਈ ਖਤਰੇ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ। ਸੋਮਵਾਰ ਨੂੰ ਸੰਸਦ ਮੈਂਬਰ ਅਲੈਗਜ਼ੈਂਡਰੀਆ ਓਕਾਸੀਓ ਕਾਰਤੇਜ, ਰਸ਼ੀਦਾ ਤਲੈਬ, ਇਲਹਾਨ ਉਮਰ ਅਤੇ ਅਯਾਨਾ ਪ੍ਰੈਸਲੇ ਨੇ ਟਰੰਪ ਦੇ ਇਸ ਬਿਆਨ 'ਤੇ ਸਖਤ ਨਰਾਜ਼ਗੀ ਪ੍ਰਗਟਾਈ ਹੈ। ਮਿਸ਼ੀਗਨ ਤੋਂ ਸੰਸਦ ਮੈਂਬਰ ਰਸ਼ੀਦਾ ਤਲੈਬ ਮੁਤਾਬਕ,''ਟਰੰਪ 'ਤੇ ਮਹਾਦੋਸ਼ ਚਲਾਇਆ ਜਾਣਾ ਚਾਹੀਦਾ ਹੈ। ਉਹ ਪੂਰੀ ਤਰ੍ਹਾਂ ਨਾਲ ਅਸਫਲ ਰਾਸ਼ਟਰਪਤੀ ਹਨ। ਉਨ੍ਹਾਂ ਦੀ ਖਤਰਨਾਕ ਵਿਚਾਰਧਾਰਾ ਸੰਕਟ 'ਚ ਹੈ। ਉਨ੍ਹਾਂ ਨੂੰ ਉਸੇ ਸਮੇਂ ਹਟਾਇਆ ਜਾਣਾ ਚਾਹੀਦਾ ਹੈ।

ਅਲੈਗਜ਼ੈਂਡਰੀਆ ਕਾਰਤੇਜ ਨੇ ਵੀ ਟਰੰਪ 'ਤੇ ਪਲਟਵਾਰ ਕੀਤਾ ਕਿ ਉਹ ਇਸ ਲਈ ਗੁੱਸੇ 'ਚ ਹਨ ਕਿਉਂਕਿ ਉਨ੍ਹਾਂ ਨੇ ਅਜਿਹੇ ਅਮਰੀਕਾ ਦੀ ਕਲਪਨਾ ਨਹੀਂ ਕੀਤੀ ਸੀ, ਜਿਸ 'ਚ ਸਾਡੇ ਵਰਗੀਆਂ ਔਰਤਾਂ ਵੀ ਰਹਿਣ। ਅਮਰੀਕਾ ਦੇ ਲੋਕਾਂ ਨੇ ਸਾਨੂੰ ਚੁਣਿਆ ਹੈ। ਤੁਹਾਨੂੰ ਸਭ ਤੋਂ ਵੱਡੀ ਗੱਲ ਇਹ ਰੜਕਦੀ ਹੈ ਕਿ ਤੁਹਾਨੂੰ ਇਹ ਲੱਗਦਾ ਹੈ ਕਿ ਅਸੀਂ ਤੁਹਾਡੇ ਤੋਂ ਡਰਦੇ ਨਹੀਂ ਹਾਂ। ਅਸਲ 'ਚ ਤੁਸੀਂ ਅਜਿਹਾ ਅਮਰੀਕਾ ਚਾਹੁੰਦੇ ਹੋ, ਜੋ ਡਰਿਆ-ਸਹਿਮਿਆ ਰਹੇ ਤਾਂਕਿ ਤੁਸੀਂ ਆਪਣੇ ਗਲਤ ਇਰਾਦਿਆਂ 'ਚ ਕਾਮਯਾਬ ਹੋ ਸਕੋ।

ਸੰਸਦ ਮੈਂਬਰ ਇਲਹਾਨ ਉਮਰ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਵ੍ਹਾਈਟ ਰਾਸ਼ਟਰਵਾਦ ਥੋਪ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਇਸ ਗੱਲ ਦੀ ਨਾਰਾਜ਼ਗੀ ਹੈ ਕਿ ਸਾਡੇ ਜਿਹੇ ਲੋਕ ਦੇਸ਼ ਦੀ ਸੇਵਾ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਨਫਰਤ ਨਾਲ ਭਰੇ ਏਜੰਡੇ ਖਿਲਾਫ ਲੜ ਰਹੇ ਹਾਂ। ਸੰਸਦ ਮੈਂਬਰ ਅਯਾਨਾ ਪ੍ਰੈਸਲੇ ਨੇ ਟਰੰਪ ਦੇ ਟਵੀਟ ਦਾ ਸਕ੍ਰੀਨਸ਼ਾਟ ਲੈ ਕੇ ਪੋਸਟ ਕੀਤਾ। ਇਸ ਦੇ ਨਾਲ ਉਨ੍ਹਾਂ ਨੇ ਲਿਖਿਆ,''ਵ੍ਹਾਈਟ ਰਾਸ਼ਟਰਵਾਦ ਅਜਿਹਾ ਦਿਖਾਈ ਦਿੰਦਾ ਹੈ ਅਤੇ ਸਾਨੂੰ ਲੋਕਾਂ ਨੂੰ ਲੋਕਤੰਤਰ ਦਿਖਦਾ ਹੈ।


Related News