ਟਰੰਪ ਨੇ ਏਅਰਫੋਰਸ ਵਨ ਦਾ ਰੰਗ ਬਦਲਣ ਦੇ ਦਿੱਤੇ ਆਦੇਸ਼, ਚੁਣੇ ਇਹ ਰੰਗ

07/18/2018 5:51:49 PM

ਵਾਸ਼ਿੰਗਟਨ (ਬਿਊਰੋ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਏਅਰਫੋਰਸ ਵਨ ਵਿਚ ਤਬਦੀਲੀ ਦਾ ਆਦੇਸ਼ ਦਿੱਤਾ ਹੈ। ਇਸ ਆਦੇਸ਼ ਵਿਚ ਟਰੰਪ ਨੇ ਏਅਰਫੋਰਸ ਵਨ ਦਾ ਰੰਗ ਬਦਲਣ ਦੇ ਨਿਰਦੇਸ਼ ਦਿੱਤੇ ਹਨ। ਟਰੰਪ ਨੇ ਇਹ ਗੱਲ ਇਕ ਇੰਟਰਵਿਊ ਵਿਚ ਕਹੀ ਹੈ। ਜੇ ਟਰੰਪ ਦੇ ਆਦੇਸ਼ ਦਾ ਪਾਲਣ ਕੀਤਾ ਜਾਂਦਾ ਹੈ ਤਾਂ ਹਲਕਾ ਨੀਲਾ ਦਿੱਸਣ ਵਾਲੇ ਏਅਰਫੋਰਸ ਵਨ ਦਾ ਰੰਗ ਬਦਲ ਜਾਵੇਗਾ। 
ਇਕ ਸਮਾਚਾਰ ਏਜੰਸੀ ਨੂੰ ਦਿੱਤੇ ਇੰਟਰਵਿਊ ਵਿਚ ਟਰੰਪ ਨੇ ਕਿਹਾ ਕਿ ਰਾਸ਼ਟਰਪਤੀ ਦੇ ਜਹਾਜ਼ ਨੂੰ ਲਾਲ, ਚਿੱਟੇ ਅਤੇ ਨੀਲੇ ਰੰਗ ਵਿਚ ਪੇਂਟ ਕੀਤਾ ਜਾਵੇਗਾ। ਇਸ ਦੇ ਨਾਲ ਹੀ ਹਲਕਾ ਨੀਲਾ ਰੰਗ ਹਟਾ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ,''ਮੈਨੂੰ ਹੈਰਾਨੀ ਹੁੰਦੀ ਹੈ ਕਿ ਕੀ ਅਸੀਂ ਉਸ ਤਰ੍ਹਾਂ ਦੇ ਹੀ ਹਲਕੇ ਨੀਲੇ ਰੰਗ ਦੀ ਵਰਤੋਂ ਕਰ ਸਕਦੇ ਹਾਂ। ਅਸੀਂ ਇਸ ਤਰ੍ਹਾਂ ਨਹੀਂ ਕਰ ਰਹੇ ਹਾਂ। ਕੀ ਤੁਹਾਨੂੰ ਪਤਾ ਹੈ ਕਿ ਅਸੀਂ ਕਿਹੜੇ ਰੰਗ ਦੀ ਵਰਤੋਂ ਕਰ ਰਹੇ ਹਾਂ। ਅੰਦਾਜ਼ਾ ਲਗਾਓ।'' ਟਰੰਪ ਨੇ ਸੀ.ਬੀ.ਐੱਸ. ਦੇ ਜੈੱਫ ਗਲੋਰ ਨੂੰ ਤਿੰਨ ਵਿਕਲਪ ਦਿੱਤੇ-ਲਾਲ, ਚਿੱਟਾ ਜਾਂ ਫਿਰ ਨੀਲਾ। 
ਟਰੰਪ ਦਾ ਇਹ ਇੰਟਰਵਿਊ ਬੀਤੇ ਹਫਤੇ ਉਦੋਂ ਰਿਕਾਰਡ ਹੋਇਆ ਸੀ, ਜਦੋਂ ਉਹ ਸਕਾਟਲੈਂਡ ਵਿਚ ਸਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਏਅਰਕ੍ਰਾਫਟ ਅਸਧਾਰਨ ਅਤੇ ਦੁਨੀਆ ਦਾ ਟੌਪ ਏਅਰਕ੍ਰਾਫਟ ਹੋਵੇਗਾ। ਹਾਲਾਂਕਿ ਟਰੰਪ ਨੂੰ ਪਤਾ ਹੈ ਕਿ ਉਹ ਖੁਦ ਇਸ ਏਅਰਕ੍ਰਾਫਟ ਨੂੰ ਨਹੀਂ ਉਡਾ ਪਾਉਣਗੇ ਅਤੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਨੂੰ ਇਸ  ਵਿਚ ਸਫਰ ਕਰਨਾ ਦਾ ਮੌਕਾ ਮਿਲੇਗਾ। ਟਰੰਪ ਨੇ ਕਿਹਾ ਕਿ ਏਅਰਫੋਰਸ ਵਨ ਆਉਣ ਵਾਲੇ ਰਾਸ਼ਟਰਪਤੀ ਲਈ ਹੋਵੇਗਾ।


Related News