ਬਗਦਾਦੀ ਦੀ ਮੌਤ ''ਤੇ ਟਰੂਡੋ ਨੇ ਕਿਹਾ- ਸਾਥੀਆਂ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖੇਗਾ ਕੈਨੇਡਾ
10/29/2019 2:56:39 PM
ਓਟਾਵਾ— ਉੱਤਰ-ਪੱਛਮੀ ਸੀਰੀਆ 'ਚ ਅਮਰੀਕੀ ਹਮਲੇ ਦੌਰਾਨ ਇਸਲਾਮਿਕ ਸਟੇਟ ਸਰਗਨਾ ਅਬੂ-ਬਕਰ ਅਲ ਬਗਦਾਦੀ ਨੂੰ ਮੌਤ ਦੇ ਘਾਟ ਉਤਾਰੇ ਜਾਣ ਤੋਂ ਬਾਅਦ ਕੈਨੇਡਾ ਦੀ ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ ਨੇ ਇਸ 'ਤੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਅੱਤਵਾਦ ਖਿਲਾਫ ਵੱਡਾ ਕਦਮ ਹੈ ਤੇ ਕੈਨੇਡਾ ਅੱਤਵਾਦ ਖਿਲਾਫ ਆਪਣੇ ਸਾਥੀ ਦੇਸ਼ਾਂ ਨਾਲ ਮਿਲ ਕੇ ਕੰਮ ਕਰਦਾ ਰਹੇਗਾ।
The death of al-Baghdadi is a major step in the fight against Daesh. Canada will continue to work with our partners to ensure the enduring defeat of Daesh, including through the Global Coalition, Operation IMPACT and the @NATO training mission in Iraq.
— Justin Trudeau (@JustinTrudeau) October 27, 2019
ਲਿਬਰਲ ਆਗੂ ਜਸਟਿਨ ਟਰੂਡੇ ਨੇ ਇਸ ਦੌਰਾਨ ਇਕ ਟਵੀਟ ਕਰ ਕਿਹਾ ਕਿ ਅਲ ਬਗਦਾਦੀ ਦੀ ਮੌਤ ਦਾਏਸ਼ (ਅੱਤਵਾਦ) ਦੇ ਖਿਲਾਫ ਇਕ ਵੱਡਾ ਕਦਮ ਹੈ। ਕੈਨੇਡਾ ਆਪਣੇ ਸਾਥੀਆਂ ਦੇ ਨਾਲ ਮਿਲੇ ਕੇ ਕੰਮ ਕਰਨਾ ਜਾਰੀ ਰੱਖੇਗਾ ਤਾਂ ਕਿ ਦਾਏਸ਼ ਦਾ ਪੂਰੀ ਤਰ੍ਹਾਂ ਖਾਤਮਾ ਪੁਖਤਾ ਹੋ ਸਕੇ, ਜਿਸ 'ਚ ਗਲੋਬਲ ਸਹਿਯੋਗ, ਆਪ੍ਰੇਸ਼ਨ 'ਇੰਪੈਕਟ' ਤੇ ਇਰਾਕ 'ਚ ਨਾਟੋ ਟ੍ਰੇਨਿੰਗ ਮਿਸ਼ਨ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰ-ਪੱਛਮੀ ਸੀਰੀਆ 'ਚ ਅਮਰੀਕਾ ਦੇ ਵਿਸ਼ੇਸ਼ ਬਲਾਂ ਦੇ ਹਮਲੇ 'ਚ ਬਗਦਾਦੀ ਦੇ ਮਾਰੇ ਜਾਣ ਦਾ ਐਲਾਨ ਕੀਤਾ ਸੀ। ਦਿੱਤੀ ਜਾਣਕਾਰੀ 'ਚ ਕਿਹਾ ਗਿਆ ਕਿ ਉੱਤਰ-ਪੱਛਮੀ ਸੀਰੀਆ 'ਚ ਅਮਰੀਕਾ ਦੇ ਡਾਗ ਸਕੁਆਡ ਨੇ ਇਕ ਪਾਸੇਓਂ ਬੰਦ ਸੁਰੰਗ 'ਚ ਆਈ.ਐੱਸ. ਸਰਗਨਾ ਦਾ ਪਿੱਛਾ ਕੀਤਾ ਤੇ ਜਦੋਂ ਉਸ ਦੇ ਕੋਲ ਬਚਣ ਦਾ ਕੋਈ ਰਸਤਾ ਨਹੀਂ ਬਚਿਆ ਤਾਂ ਉਸ ਨੇ ਆਤਮਘਾਤੀ ਜੈਕੇਟ ਨਾਲ ਧਮਾਕਾ ਕਰਕੇ ਖੁਦ ਤੇ ਤਿੰਨ ਹੋਰਾਂ ਨੂੰ ਉਡਾ ਲਿਆ।