ਟਰੂਡੋ ਨੂੰ ਦੇਖਦਿਆਂ ਹੀ ਉਸ ਦੀ ਮੁਰੀਦ ਹੋਈ ਇਹ ਨੇਤਾ, ਸੋਸ਼ਲ ਮੀਡੀਆ ''ਤੇ ਵਾਇਰਲ ਹੋਈਆਂ ਤਸਵੀਰਾਂ (ਦੇਖੋ ਤਸਵੀਰਾਂ)

02/18/2017 2:35:33 PM

ਬਰਲਿਨ— ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਿੱਥੇ ਜਾਂਦੇ ਹਨ ਸਾਰਿਆਂ ਨੂੰ ਆਪਣਾ ਦੀਵਾਨਾ ਬਣਾ ਲੈਂਦੇ ਹਨ।ਅਮਰੀਕਾ ਦੇ 45ਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਅਤੇ ਕੇਟ ਮਿਡਲਟਨ ਜਸਟਿਨ ਟਰੂਡੋ ਨੂੰ ਪਹਿਲੀ ਨਜ਼ਰ ''ਚ ਦੇਖਦੀਆਂ ਹੀ ਰਹਿ ਗਈਆਂ, ਜਿਸ ਤੋਂ ਬਾਅਦ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ''ਤੇ ਕਾਫੀ ਵਾਇਰਲ ਹੋਈਆਂ ਜਿਨ੍ਹਾਂ ਤੋਂ ਸਾਫ ਪਤਾ ਲੱਗਦਾ ਸੀ ਕਿ ਉਹ ਟਰੂਡੋ ਦੀਆਂ ਮੁਰੀਦ ਹੋ ਗਈਆਂ ਹਨ। ਹਾਲੀਵੁੱਡ ਮਸ਼ਹੂਰ ਹੈਰੀ ਪੌਰਟਰ ਫੇਮ ਅਦਾਕਾਰਾ ਐਮਾ ਵਾਟਸਨ ਵੀ ਉਨ੍ਹਾਂ ਦੀ ਦੀਵਾਨੀ ਹੋ ਗਈ ਸੀ, ਜਦੋਂ ਉਹ ਉਨ੍ਹਾਂ ਨੂੰ ਮਿਲੀ ਸੀ। 
ਇਨ੍ਹੀਂ ਦਿਨੀਂ ਟਰੂਡੋ ਜਰਮਨ ਦੇ ਦੌਰੇ ''ਤੇ ਹਨ, ਜਿੱਥੇ ਉਹ ਦੋ ਦਿਨ ਲਈ ਰੁਕਣਗੇ। ਸ਼ੁੱਕਰਵਾਰ ਨੂੰ ਬਰਲਿਨ ''ਚ ਜਰਮਨ ਚਾਂਸਲਰ ਐਂਜਲਾ ਮਰਕੇਲ ਟਰੂਡੋ ਦੇ ਸਵਾਗਤ ਲਈ ਪਹੁੰਚੀ ਤਾਂ ਉਹ ਵੀ ਟਰੂਡੋ ਨੂੰ ਪਹਿਲੀ ਨਜ਼ਰ ''ਚ ਦੇਖਦੀ ਹੀ ਰਹਿ ਗਈ। ਇਸ ਤੋਂ ਬਾਅਦ ਟਰੂਡੋ ਅਤੇ ਐਂਜਲਾ ਸਣੇ ਹੋਰ ਅਧਿਕਾਰੀਆਂ ਨੇ ਜਰਮਨ ਦੀ ਰਾਜਧਾਨੀ ਬਰਲਿਨ ''ਚ ਹੋਟਲ ਰੀਜੈਂਟ ''ਚ ਡਿਨਰ ਕੀਤਾ, ਇਸ ਦੌਰਾਨ ਉਨ੍ਹਾਂ ਦੀ ਆਪਸੀ ਸਾਂਝ ਨੂੰ ਲੈ ਕੇ ਮੀਟਿੰਗ ਵੀ ਹੋਈ। ਪਰ ਦੋਹਾਂ ਆਗੂਆਂ ਦੀ ਗੱਲਬਾਤ ਬਾਰੇ ਕੋਈ ਵੇਰਵਾ ਨਹੀਂ ਦਿੱਤਾ ਗਿਆ।
ਟਰੂਡੋ ਤੇ ਐਂਜਲਾ ਦੀ ਮੁਲਾਕਾਤ ਨੂੰ ਮੀਡੀਆ ਕਰਮੀਆਂ ਨੇ ਆਪਣੇ ਕੈਮਰਿਆਂ ''ਚ ਕੈਦ ਕੀਤਾ, ਦੋਹਾਂ ਨੇਤਾਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ''ਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ। 
ਸ਼ੁੱਕਰਵਾਰ ਨੂੰ ਟਰੂਡੋ ਨੇ ਯੂਰਪੀ ਸੰਘ ਨਾਲ ਇਕ ਨਵੇਂ ਵਪਾਰ ਸਮਝੌਤੇ ਦਾ ਸਵਾਗਤ ਕੀਤਾ। ਯੂਰਪੀਅਨ ਸੰਘ ਦੀ ਸੰਸਦ ਨੇ ਇਸ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ''ਚ ਮੱਧ ਵਰਗ ਦੇ ਲੋਕਾਂ ਲਈ ਹਰ ਹਫਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਅਤੇ ਅਟਰਲਾਂਟਿਕ ਦੇ ਦੋਹਾਂ ਕਿਨਾਰਿਆਂ ''ਤੇ ਵਪਾਰ ਨੂੰ ਬੜ੍ਹਾਵਾ ਦੇਣ ਦੀ ਗੱਲ ਕਹੀ ਗਈ। 
ਯੂਰਪੀਅਨ ਸੰਸਦ ਲਈ ਇਕ ਕੈਨੇਡੀਅਨ ਨੇਤਾ ਨੇ ਕਿਹਾ ਕਿ ਅਸੀਂ ਵਪਾਰ ਰਾਹੀਂ ਆਪਣੇ ਨਾਗਰਿਕਾਂ ਦੇ ਜੀਵਨ ਨੂੰ ਹੋਰ ਜ਼ਿਆਦਾ ਕਿਫਾਇਤੀ ਬਣਾ ਸਕਦੇ ਹਾਂ। ਇਸ ਤੋਂ ਕੁਝ ਦਿਨ ਪਹਿਲਾਂ ਟਰੂਡੋ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਵ੍ਹਾਈਟ ਹਾਊਸ ''ਚ ਮੁਲਾਕਾਤ ਕੀਤੀ ਸੀ।

Related News