ਟਰੂਡੋ ਦੀ ਚੋਣ ਰੈਲੀ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਦੇ ਵਿਰੋਧ ਕਾਰਨ ਹੋਈ ਰੱਦ

Sunday, Aug 29, 2021 - 11:10 AM (IST)

ਓਟਾਵਾ (ਬਿਊਰੋ): ਕੈਨੇਡਾ ਵਿਚ ਅਗਲੇ ਮਹੀਨੇ ਚੋਣਾਂ ਨੂੰ ਦੇਖਦੇ ਹੋਏ ਸਿਆਸੀ ਗਤੀਵਿਧੀਆਂ ਜਾਰੀ ਹਨ। ਇਸ ਦੇ ਤਹਿਤ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਆਪਣੀ ਇਕ ਚੋਣ ਰੈਲੀ ਨਾਰਾਜ਼ ਪ੍ਰਦਰਸ਼ਨਕਾਰੀਆਂ ਕਾਰਨ ਰੱਦ ਕਰਨੀ ਪਈ। ਓਂਟਾਰੀਓ ਦੇ ਬੋਲਟੋਨ ਵਿਚ ਟਰੂਡੋ ਆਪਣੇ ਸਮਰਥਕਾਂ ਨੂੰ ਸੰਬੋਧਿਤ ਕਰਨ ਵਾਲੇ ਸਨ ਪਰ ਸੰਬੋਧਨ ਸ਼ੁਰੂ ਕਰਦੇ ਹੀ ਦਰਜਨਾਂ ਪ੍ਰਦਰਸ਼ਨਕਾਰੀ ਰੈਲੀ ਸਥਲ 'ਤੇ ਜੁੱਟ ਗਏ ਅਤੇ ਉਹਨਾਂ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲੱਗੇ। ਇਸ ਮਗਰੋਂ ਉਹਨਾਂ ਨੂੰ ਸੁਰੱਖਿਆਂ ਕਾਰਨਾਂ ਕਰਕੇ ਪਰਤਣਾ ਪਿਆ।

ਇਸ ਮਹੀਨੇ ਦੀ ਸ਼ੁਰੂਆਤ ਵਿਚ ਜਸਟਿਨ ਟਰੂਡੋ ਨੇ ਮੱਧਕਾਲੀ ਚੋਣਾਂ ਦਾ ਐਲਾਨ ਕੀਤਾ ਸੀ। ਮੰਨਿਆ ਜਾ ਰਿਹਾ ਹੈ ਕਿ ਉਹਨਾਂ ਦੀ ਸਰਕਾਰ ਸੱਤਾ ਵਿਚ ਵਾਪਸੀ ਕਰਨ ਜਾ ਰਹੀ ਹੈ ਪਰ ਹਾਲ ਹੀ ਦਿਨਾਂ ਵਿਚ ਦੇਖਿਆ ਗਿਆ ਕਿ ਟਰੂਡੋ ਦੀਆਂ ਚੋਣ ਰੈਲੀਆਂ ਦੇ ਬਾਹਰ ਪ੍ਰਦਰਸ਼ਨਕਾਰੀ ਇਕੱਠੇ ਹੋ ਰਹੇ ਹਨ। ਇਹ ਉਹ ਲੋਕ ਹਨ ਜੋ ਕੋਰੋਨਾ ਵੈਕਸੀਨ ਅਤੇ ਸਰਕਾਰੀ ਪਾਬੰਦੀਆਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ।

ਪੜ੍ਹੋ ਇਹ ਅਹਿਮ ਖਬਰ -ਕਾਬੁਲ ਹਵਾਈ ਅੱਡੇ 'ਤੇ ਮੁੜ ਹਮਲੇ ਦਾ ਖਦਸ਼ਾ, ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਲਈ ਚਿਤਾਵਨੀ ਜਾਰੀ

ਬੋਲਟੋਨ ਵਿਚ ਦੋ ਘੰਟੇ ਦੀ ਦੇਰੀ ਨਾਲ ਸ਼ੁਰੂ ਹੋਈ ਉਹਨਾਂ ਦੀ ਰੈਲੀ ਸੁਰੱਖਿਆ ਕਾਰਨਾਂ ਕਾਰਨ ਰੱਦ ਕਰਨੀ ਪਈ ਅਤੇ ਟਰੂਡੋ ਨੂੰ ਰੈਲੀ ਸਥਲ ਤੋਂ ਜਾਣਾ ਪਿਆ। ਟਰੂਡੋ ਨੇ ਕਿਹਾ,''ਇਹ ਵਿਰੋਧ ਪ੍ਰਦਰਸ਼ਨ ਦੱਸਦਾ ਹੈ ਕਿ ਮਹਾਮਾਰੀ ਨੇ ਲੋਕਾਂ ਨੂੰ ਕਿੰਨਾ ਪ੍ਰਭਾਵਿਤ ਕੀਤਾ ਹੈ। ਇੱਥੇ ਦੱਸ ਦਈਏ ਕਿ ਪ੍ਰਦਰਸ਼ਨਕਾਰੀਆਂ ਵਿਚੋਂ ਕੁਝ ਦੇ ਹੱਥ ਵਿਚ ਟਰੂਡੋ ਨੂੰ 'ਗੱਦਾਰ' ਦੱਸਦਿਆਂ ਤਖ਼ਤੀਆਂ ਸਨ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਬ੍ਰਿਟਿਸ਼ ਕੋਲੰਬੀਆ ਦੌਰੇ 'ਤੇ ਵੀ ਟਰੂਡੋ ਨੂੰ ਵੈਕਸੀਨ ਵਿਰੋਧੀ ਪ੍ਰਦਰਸ਼ਨਕਾਰੀਆਂ ਦਾ ਸਾਹਮਣਾ ਕਰਨਾ ਪਿਆ ਸੀ।

ਮੁਸ਼ਕਲਾਂ ਭਰਿਆ ਰਿਹਾ ਇਹ ਸਾਲ
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਸਾਡੇ ਸਾਰਿਆਂ ਲਈ ਇਹ ਇਕ ਮੁਸ਼ਕਲ ਭਰਿਆ ਸਾਲ ਸੀ। ਖਾਸ ਕਰ ਕੇ ਉਹਨਾਂ ਲਈ ਜਿਹੜੇ ਸਾਥੀ ਵਿਰੋਧ ਕਰ ਰਹੇ ਹਨ। ਮੈਂ ਉਹਨਾਂ ਦੇ ਗੁੱਸੇ, ਨਿਰਾਸ਼ਾ ਅਤੇ ਸ਼ਾਇਦ ਉਹਨਾਂ ਦੀਆਂ ਇੱਛਾਵਾਂ ਜੋ ਪੂਰੀਆਂ ਨਹੀਂ ਹੋ ਸਕੀਆਂ, ਨੂੰ ਮਹਿਸੂਸ ਕਰ ਸਕਦਾ ਹਾਂ। ਟਰੂਡੋ ਨੇ ਦੱਸਿਆ ਕਿ ਚੁਣਾਵੀ ਪ੍ਰੋਗਰਾਮ ਇਸ ਲਈ ਰੱਦ ਕਰਨਾ ਪਿਆ ਕਿਉਂਕਿ ਆਯੋਜਕ ਲੋਕਾਂ ਦੀ ਸੁਰੱਖਿਆ ਦਾ ਗਾਰੰਟੀ ਨਹੀਂ ਦੇ ਸਕੇ ਸਨ।


Vandana

Content Editor

Related News